ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

Sunday, Nov 09, 2025 - 01:56 PM (IST)

ਭਿਆਨਕ ਹਾਦਸੇ ਨੇ ਵਿਛਾਏ ਸੱਥਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਬੰਡਾਲਾ (ਜਗਤਾਰ)-ਬੀਤੇ ਦਿਨੀਂ ਅਕਾਸ਼ਦੀਪ ਸਿੰਘ (20) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਬੰਡਾਲਾ ਦੀ ਟਰੈਕਟਰ ਲੈਟਰ ਪਾਉਣ ਵਾਲੀ ਮਸ਼ੀਨ ਨਾਲ ਟੱਕਰ ਹੋਣ ਕਾਰਨ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਅਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਪਰ ਬੀਤੇ ਦਿਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ- ਤਰਨਤਾਰਨ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ, ਗੈਰ-ਸਰਕਾਰੀ ਦਫਤਰ ਰਹਿਣਗੇ ਬੰਦ

ਅਕਾਸ਼ਦੀਪ ਸਿੰਘ ਮਾਪਿਆਂ ਦਾ ਇਕਤੌਲਾ ਪੁੱਤਰ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਮ੍ਰਿਤਕ ਲੜਕਾ ਪਿਛਲੀ 20 ਅਕੂਤਬਰ ਨੂੰ ਜੰਡਿਆਲਾ ਗੁਰੂ ਤਰਨਤਾਰਨ ਸੜਕ ਰਾਹੀਂ ਮੋਟਰਸਾਈਕਲ ’ਤੇ ਆ ਰਿਹਾ ਸੀ ਤਾਂ ਟਰੈਕਟਰ ਪਿੱਛੇ ਲੈਂਟਰ ਪਾਉਣ ਵਾਲੀ ਮਸ਼ੀਨ ਲੈ ਕੇ ਵਿਅਕਤੀ ਪਿੰਡ ਨੋਨਿਆਂ ਵਾਲੀ ਲਿੰਕ ਸੜਕ ਤੋਂ ਆ ਰਹੇ ਸਨ ਉਹ ਬਹੁਤ ਤੇਜ਼ੀ ਗਤੀ ਵਿਚ ਸਨ, ਜਿੰਨਾਂ ਨੇ ਵੱਡੀ ਸੜਕ ’ਤੇ ਚੜ੍ਹਨ ਵੇਲੇ ਕੋਈ ਆਸੇ ਪਾਸੇ ਦਾ ਧਿਆਨ ਨਹੀਂ ਕੀਤਾ ਅਤੇ ਮੇਰੇ ਲੜਕੇ ਨਾਲ ਟੱਕਰ ਮਾਰ ਦਿੱਤੀ ਅਤੇ ਟੱਕਰ ਮਾਰਨ ਉਪਰੰਤ ਮੇਰੇ ਬੇਟੇ ਨੂੰ ਚੁੱਕ ਕੇ ਇਲਾਜ ਲਈ ਹਸਪਤਾਲ ਖੜਨ ਦੀ ਬਜਾਏ ਉਹ ਸੜਕ ਨੇੜੇ ਪਏ ਟੋਏ ਵਿਚ ਸੁੱਟ ਕੇ ਫਰਾਰ ਹੋ ਗਏ, ਜਿਸ ਦੀ ਪੁਲਸ ਵਿਭਾਗ ਨੂੰ ਸ਼ਿਕਾਇਤ ਕੀਤੀ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਪੁਲਸ ਦਾ ਕਹਿਣਾ ਹੈ ਕਿ 5 ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ ਅਤੇ ਜ਼ੁਰਮ ਵਿਚ ਵਾਧਾ ਕਰ ਕੇ ਫੜਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਸ਼ਾ ਤਸਕਰਾਂ ਨੇ ਕੁੱਟ-ਕੁੱਟ ਮਾਰ'ਤਾ ਮੁੰਡਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News