ਭਾਜਪਾ ਆਗੂਆਂ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ ਮੁਲਾਕਾਤ
Tuesday, Oct 28, 2025 - 06:25 PM (IST)
ਬਿਆਸ : ਬਿਆਸ ਵਿਖੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਅੱਜ ਪੰਜਾਬ ਭਾਜਪਾ ਆਗੂ ਐੱਨ.ਪੀ.ਐੱਸ. ਢਿੱਲੋਂ ਨੇ ਵਿਸ਼ੇਸ਼ ਮੁਲਾਕਾਤ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਯੂਥ ਆਗੂ ਕੁਲਬੀਰ ਸਿੰਘ ਆਸ਼ੂ ਅੰਬਾ ਅਤੇ ਯੂਥ ਆਗੂ ਭਰਤ ਮਹਾਜਨ ਵੀ ਹਾਜ਼ਰ ਸਨ। ਮੁਲਾਕਾਤ ਦੌਰਾਨ ਧਾਰਮਿਕ ਅਤੇ ਸਮਾਜਿਕ ਮਸਲਿਆਂ ’ਤੇ ਵਿਚਾਰ–ਵਟਾਂਦਰਾ ਕੀਤਾ ਗਿਆ।
