ਸਿਆਸੀ ਪਾਰਟੀਆਂ ਨੂੰ ਆਨਲਾਈਨ ਵੋਟਰ ਵੈਰੀਫਿਕੇਸ਼ਨ ਬਾਰੇ ਕੀਤਾ ਜਾਗਰੂਕ
Saturday, Sep 14, 2019 - 02:47 PM (IST)

ਚੰਡੀਗੜ੍ਹ (ਭੁੱਲਰ) : ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਪੰਜਾਬ ਰਾਜ 'ਚ ਚੱਲ ਰਹੇ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਤਹਿਤ ਦਫਤਰ, ਮੁੱਖ ਚੋਣ ਅਫਸਰ, ਪੰਜਾਬ ਵਿਖੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਨਲਾਈਨ ਵੋਟਰ ਵੈਰੀਫਿਕੇਸ਼ਨ ਸਬੰਧੀ ਜਾਣੂੰ ਕਰਵਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਚੋਣ ਅਫਸਰ ਪੰਜਾਬ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਹਰੇਕ ਵੋਟਰ ਆਪਣੀ ਵੋਟ ਜਾਂ ਆਪਣੇ ਪਰਿਵਾਰਕ ਮੈਂਬਰ ਦੀ ਵੋਟ ਦੀ ਵੈਰੀਫਿਕੇਸ਼ਨ 5 ਤਰੀਕਿਆਂ ਰਾਹੀਂ ਕਰ ਸਕਦਾ ਹੈ, ਜਿਨ੍ਹਾਂ 'ਚ ਨੈਸ਼ਨਲ ਵੋਟਰ ਸਰਵਿਸ ਪੋਰਟਲ, ਮੋਬਾਇਲ ਐਪ, ਹਰੇਕ ਜ਼ਿਲੇ 'ਚ ਕਾਮਨ ਸਰਵਿਸ ਸੈਂਟਰ, ਚੋਣਕਾਰ ਰਜਿਸਟਰੇਸ਼ਨ ਅਫਸਰ ਅਤੇ ਬੀ. ਐੱਲ. ਓ. ਸ਼ਾਮਲ ਹਨ। ਇਸ ਮੌਕੇ ਨੈਸ਼ਨਲ ਵੋਟਰ ਸਰਵਿਸ ਪੋਰਟਰ 'ਤੇ ਵੋਟਰ ਵਜੋਂ ਵੈਰੀਫਿਕੇਸ਼ਨ ਕਰਨ ਦੀ ਪੂਰੀ ਵਿਧੀ ਤੋਂ ਜਾਣੂੰ ਵੀ ਕਰਾਇਆ। ਮੀਟਿੰਗ 'ਚ ਹੋਰਨਾਂ ਤੋਂ ਇਲਾਵਾ ਕੈਪਟਨ ਕਰਨੈਲ ਸਿੰਘ ਜੁਆਇੰਟ ਸੀ. ਈ. ਓ., ਸੁਖਦੇਵ ਸਿੰਘ ਭੰਗੂ ਡਿਪਟੀ ਸੀ. ਈ. ਓ. ਅਤੇ ਪੁਸ਼ਪਿੰਦਰ ਸਿੰਘ ਸਿਸਟਮ ਮੈਨੇਜਰ ਹਾਜ਼ਰ ਸਨ।