ਸੈਕਟਰੀ ਐਜੂਕੇਸ਼ਨ ਦੇ ਯਤਨਾਂ ਨਾਲ ਬੱਚਿਆਂ ਤੱਕ ਪੁੱਜ ਰਿਹੈ ਆਨਲਾਈਨ ਸਿਲੇਬਸ

Sunday, Apr 05, 2020 - 12:16 AM (IST)

ਸੈਕਟਰੀ ਐਜੂਕੇਸ਼ਨ ਦੇ ਯਤਨਾਂ ਨਾਲ ਬੱਚਿਆਂ ਤੱਕ ਪੁੱਜ ਰਿਹੈ ਆਨਲਾਈਨ ਸਿਲੇਬਸ

ਲੁਧਿਆਣਾ, (ਵਿੱਕੀ)- ਕੋਰੋਨਾ ਮਹਾਮਾਰੀ ਦੇ ਖੌਫ ਦੀ ਵਜ੍ਹਾ ਨਾਲ ਅੱਜ ਪੂਰੇ ਦੇਸ਼ ’ਚ ਲਾਗੂ ਕੀਤੇ ਗਏ ਲਾਕਡਾਊਨ ਕਾਰਣ ਪੁਲਸ, ਸਿਹਤ, ਨਗਰ ਨਿਗਮ ਦੇ ਇਲਾਵਾ ਲਗਭਗ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਪਣੇ ਘਰਾਂ ਤੱਕ ਹੀ ਸੀਮਤ ਰਹਿ ਗਏ ਹਨ ਪਰ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਇਸ ਤਰ੍ਹਾਂ ਦੇ ਹਾਲਾਤ ਵਿਚ ਵੀ ਨਾ ਸਿਰਫ ਆਪਣੇ ਅਧਿਕਾਰੀਆਂ ਅਤੇ ਅਧਿਆਪਕਾਂ ਨਾਲ ਲਗਾਤਾਰ ਸੰਪਰਕ ਰੱਖਿਅਾ ਹੋਇਆ ਹੈ ਸਗੋਂ ਪੂਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਵੀ ਪਡ਼੍ਹਾਈ ਨਾਲ ਜੋਡ਼ਨ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਸਿੱਖਿਆ ਸਕੱਤਰ ਦੇ ਯਤਨਾਂ ਦੇ ਕਾਰਣ ਅਧਿਆਪਕਾਂ ਵੱਲੋਂ ਫੋਨ ਜਾਂ ਵਟਸਅੈਪ ’ਤੇ ਵਿਦਿਆਰਥੀਆਂ ਨੂੰ ਪਡ਼੍ਹਾਉਣ ਲਈ ਵੱਡੇ ਰੋਚਕ ਅਤੇ ਉਤਸ਼ਾਹ ਵਰਧਕ ਯਤਨ ਕੀਤੇ ਜਾ ਰਹੇ ਹਨ। ਡੀ. ਈ. ਓ. ਸੈਕੰਡਰੀ ਸਵਰਨਜੀਤ ਕੌਰ ਨੇ ਦੱਸਿਆ ਕਿ ਵਿਭਾਗ ਇਕ ਪਾਸੇ ਆਪਣੇ ਅਧਿਆਪਕਾਂ ਨੂੰ ਬੱਚਿਆਂ ਨਾਲ ਜੋਡ਼ਨ ਦੇ ਲਈ ਲਗਾਤਾਰ ਪ੍ਰੇਰਿਤ ਕਰ ਰਿਹਾ ਹੈ ਤਾਂ ਦੂਜੇ ਪਾਸੇ ਸਿੱਖਿਆ ਵਿਭਾਗ ਦੀ ਡਿਜੀਟਲ ਟੀਮ ਜਿਥੇ ਸਾਰੀਆਂ ਕਲਾਸਾਂ ਦੇ ਸਿਲੇਬਸ ਨੂੰ ਆਨਲਾਈਨ ਕਰ ਕੇ ਜਾਂ ਪੀ. ਡੀ. ਐੱਫ ਦੇ ਰੂਪ ਵਿਚ ਤਿਆਰ ਕਰ ਕੇ ਆਪਣੇ ਵਿਦਿਆਰਥੀਆਂ ਤੱਕ ਪਹੁੰਚ ਰਹੀ ਹੈ। ਉਥੇ ਪੁਰਾਣੀ ਤਰਜ਼ ’ਤੇ ਵਿਦਿਆਰਥੀਆਂ ਦੇ ਸ਼ਬਦ ਭੰਡਾਰ ਵਿਚ ਵਾਧਾ ਕਰਨ ਦੇ ਲਈ ਹਰ ਰੋਜ਼ ਵਰਡ ਆਫ ਦਾ ਡੇ ਦੇ ਰੂਪ ’ਚ ਅੰਗ੍ਰੇਜ਼ੀ ਅਤੇ ਪੰਜਾਬੀ ਦੇ ਨਵੇਂ-ਨਵੇਂ ਸ਼ਬਦ ਉਨ੍ਹਾਂ ਤੱਕ ਪਹੁੰਚ ਰਹੇ ਹਨ। ਡਿਪਟੀ ਡੀ. ਈ. ਓ. ਕੁਲਦੀਪ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਦੋ ਕਦਮ ਅੱਗੇ ਜਾ ਕੇ ਆਪਣੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਐਜੂਸੈੱਟ ਕੰਟੈਂਟ ਦੇ ਪ੍ਰਯੋਗ ਦੇ ਨਾਲ ਨਾਲ ਲਰਨ ਮੋਬਾਇਲ ਐਪ ਅਤੇ ਗੂਗਲ ਡਰਾਈਵ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਤਾਂ ਕਿ ਵਿਦਿਆਰਥੀ ਰੋਚਕ ਢੰਗ ਨਾਲ ਪਡ਼੍ਹਾਈ ਕਰਦੇ ਹੋਏ ਗਿਆਨ ਪ੍ਰਾਪਤ ਕਰ ਸਕਣ। ਘਰ ਬੈਠੇ-ਬੈਠੇ ਆਪਣਾ ਸਿਲੇਬਸ ਕਰ ਸਕਣ ਤੇ ਜਿਨ੍ਹਾਂ ਵਿਦਿਆਰਥੀਆਂ ਦੇ ਕੁਝ ਪੇਪਰ ਹੋਣੇ ਰਹਿੰਦੇ ਹਨ ਉਹ ਉਨ੍ਹਾਂ ਦੀ ਤਿਆਰੀ ਕਰ ਸਕਣ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਿਲੇਬਸ ਦੇ ਅਧਾਰ ’ਤੇ ਰੋਚਕ ਤਰੀਕੇ ਦੇ ਨਾਲ ਤਿਆਰ ਕੀਤੇ ਗਏ ਪ੍ਰਸ਼ਨ ਵੀ ਭੇਜੇ ਜਾ ਰਹੇ ਹਨ ਤਾਂ ਕਿ ਉਨ੍ਹਾਂ ਦੇ ਬੌਧਿਕ ਗਿਆਨ ਵਿਚ ਵਾਧਾ ਹੋ ਸਕੇ।


author

Bharat Thapa

Content Editor

Related News