ਇੰਗਲੈਂਡ ''ਚ 14 ਲੱਖ ''ਚ ਨੀਲਾਮ ਹੋ ਰਹੇ ਹਨ 2 ਸੇਂਟ ਦੇ ਸਿੱਕੇ, ਜਲੰਧਰ ਦੀ ਸੀਮਾ ਕੋਲ ਅਜਿਹੇ 5
Thursday, Mar 22, 2018 - 03:33 PM (IST)

ਜਲੰਧਰ— ਇਨੀਂ ਦਿਨੀਂ ਇੰਗਲੈਂਡ 'ਚ ਵੱਸਦੇ ਪੰਜਾਬੀ ਆਪਣੇ ਰਿਸ਼ਤੇਦਾਰਾਂ ਤੋਂ ਦਿੱਤੇ ਹੋਏ ਪੁਰਾਣੇ ਸਿੱਕੇ ਵਾਪਸ ਮੰਗਵਾ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਉਥੇ ਪੁਰਾਣੇ ਸਿੱਕਿਆਂ ਦੀ ਆਨਲਾਈਨ ਨੀਲਾਮੀ ਹੋ ਰਹੀ ਹੈ। ਜਲੰਧਰ ਸ਼ਹਿਰ ਦੇ ਜੈਮਲ ਨਗਰ 'ਚ ਰਹਿਣ ਵਾਲੀ ਸੀਮਾ ਦੇ ਕੋਲ ਵੀ 1971 ਦੇ ਦੋ ਸੈਂਟ ਦੇ ਤਾਂਬੇ ਦੇ ਬਣੇ ਸਿੱਕੇ ਹਨ। ਉਸ ਨੇ ਦੱਸਿਆ ਕਿ ਇਹ ਸਿੱਕੇ ਉਸ ਦੀ ਭੁਆ ਰਾਮਪਿਆਰੀ ਨੇ 30 ਸਾਲ ਪਹਿਲਾਂ ਉਸ ਨੂੰ ਦਿੱਤੇ ਸਨ। ਹੁਣ ਜਦੋਂ ਇਨ੍ਹਾਂ ਸਿੱਕਿਆਂ ਦੀ ਆਨਲਾਈਨ ਨੀਲਾਮੀ ਬਾਰੇ ਪਤਾ ਲੱਗਾ ਤਾਂ ਵਿਦੇਸ਼ 'ਚ ਵਸੇ ਰਿਸ਼ਤੇਦਾਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਹੁਣ ਉਨ੍ਹਾਂ ਨੇ ਕਿਹਾ ਕਿ ਇਹ ਸਿੱਕੇ ਉਨ੍ਹਾਂ ਨੂੰ ਭੇਜੇ ਜਾਣ ਤਾਂ ਜੋ ਸੰਭਵ ਹੋਵੇ ਤਾਂ ਇਨ੍ਹਾਂ ਨੂੰ ਨੀਲਾਮੀ 'ਚ ਰੱਖਿਆ ਜਾ ਸਕੇ।
ਦੱਸਣਯੋਗ ਹੈ ਕਿ ਸੀਮਾ ਗੁਪਤਾ ਮੂਲ ਰੂਪ ਨਾਲ ਕਪੂਰਥਲਾ ਦੀ ਰਹਿਣਾ ਵਾਲੀ ਹੈ। ਉਸ ਦਾ ਵਿਆਹ ਜਲੰਧਰ ਸ਼ਹਿਰ ਦੇ ਰਾਕੇਸ਼ ਗੁਪਤਾ ਦੇ ਨਾਲ ਹੋਇਆ ਸੀ। ਉਹ ਦੱਸਦੀ ਹੈ ਕਿ ਬਚਪਨ 'ਚ ਭੁਆ ਵੱਲੋਂ ਦਿੱਤੇ ਸਿੱਕੇ ਉਸ ਨੇ ਕਈ ਸਾਲ ਆਪਣੇ ਪੇਕੇ ਤੋਂ ਲਿਆ ਕੇ ਸੰਭਾਲ ਕੇ ਰੱਖੇ। ਉਸ ਦੇ ਕੋਲ ਉਂਝ ਤਾਂ ਬਾਅਦ ਦੇ ਕਈ ਸਾਲਾਂ 'ਚ ਬਣੇ ਪੁਰਾਣੇ ਸਿੱਕੇ ਵੀ ਹਨ ਪਰ ਸਭ ਤੋਂ ਵੱਧ ਡਿਮਾਂਡ 1971 ਅਤੇ 1976 ਦੇ ਸਿੱਕਿਆਂ ਦੀ ਹੈ। ਉਸ ਦੇ ਕੋਲ ਕੁਲ ਅਜਿਹੇ 5 ਸਿੱਕੇ ਹਨ। ਸੀਮਾ ਨੇ ਦਾਅਵਾ ਕੀਤਾ ਹੈ ਕਿ ਇਹ ਸਿੱਕੇ ਦੁਰਲਭ ਸ਼੍ਰੇਣੀ ਦੇ ਹਨ। ਇਨ੍ਹਾਂ ਨੂੰ ਸਾਲ 1971 'ਚ ਕੱਢਿਆ ਗਿਆ ਸੀ। ਉਸ ਸਮੇਂ ਅਜਿਹੇ ਸਿਰਫ 5 ਹਜ਼ਾਰ ਸਿੱਕੇ ਹੀ ਕੱਢੇ ਗਏ ਸਨ।