ਸਿੱਕਮ ਹਾਦਸੇ ’ਚ ਸ਼ਹੀਦ ਹੋਇਆ ਪਠਾਨਕੋਟ ਦਾ ਓਂਕਾਰ ਸਿੰਘ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

Saturday, Dec 24, 2022 - 06:49 PM (IST)

ਸਿੱਕਮ ਹਾਦਸੇ ’ਚ ਸ਼ਹੀਦ ਹੋਇਆ ਪਠਾਨਕੋਟ ਦਾ ਓਂਕਾਰ ਸਿੰਘ, ਤਿੰਨ ਭੈਣਾਂ ਦਾ ਸੀ ਇਕਲੌਤਾ ਭਰਾ

ਪਠਾਨਕੋਟ : ਸਿੱਕਮ ਵਿਚ ਸ਼ੁੱਕਰਵਾਰ ਨੂੰ ਵਾਪਰੇ ਹਾਦਸੇ ਵਿਚ ਫੌਜ ਦੇ ਤਿੰਨ ਜੇ. ਸੀ. ਓ. ਸਮੇਤ 16 ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਵੀ ਸ਼ਾਮਲ ਸਨ। ਜਿਨ੍ਹਾਂ ਨੇ 35 ਸਾਲ ਦੀ ਉਮਰ ਵਿਚ ਸ਼ਹੀਦੀ ਪ੍ਰਾਪਤ ਕੀਤੀ। ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਸਮੇਤ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਨਾਇਬ ਸੂਬੇਦਾਰ ਓਂਕਾਰ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤ ਸੀ। ਬਚਪਨ ਤੋਂ ਹੀ ਉਹ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਨ੍ਹਾਂ ਦੇ ਦਾਦਾ ਤੇ ਚਾਚਾ-ਤਾਇਆ ਵੀ ਭਾਰਤੀ ਫੌਜ ਵਿਚ ਸੇਵਾਵਾਂ ਦੇ ਚੁੱਕੇ ਹਨ। ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੀ ਓਂਕਾਰ ਸਿੰਘ ਫੌਜ ਵਿਚ ਭਰਤੀ ਹੋਇਆ ਸੀ। ਓਂਕਾਰ ਸਿੰਘ ਵਿਆਹਿਆ ਹੋਇਆ ਸੀ ਅਤੇ ਉਨ੍ਹਾਂ ਦਾ ਪੰਜ ਸਾਲ ਦਾ ਪੁੱਤਰ ਵੀ ਹੈ।

ਇਹ ਵੀ ਪੜ੍ਹੋ : 11 ਲੱਖ ਪੰਜਾਬੀਆਂ ’ਤੇ ਮੰਡਰਾ ਰਿਹਾ ਵੱਡਾ ਖ਼ਤਰਾ, ਹੈਰਾਨ ਕਰ ਦੇਵੇਗੀ ਇਹ ਰਿਪੋਰਟ

ਸ਼ਹੀਦ ਦੇ ਪਿਤਾ ਠਾਕੁਰ ਰਘੁਬੀਰ ਸਿੰਘ ਛੋਟੇ ਕਿਸਾਨ ਹਨ ਅਤੇ ਵੱਡੀਆਂ ਮੁਸੀਬਤਾਂ ਨਾਲ ਉਨ੍ਹਾਂ ਦੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਸੀ। ਉਨ੍ਹਾਂ ਦੇ ਇਸ ਸੰਘਰਸ਼ ਵਿਚ ਓਂਕਾਰ ਨੇ ਵੀ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਅਤੇ ਪਰਿਵਾਰ ਦੇ ਗੁਜ਼ਾਰੇ ਲਈ ਮਜ਼ਦੂਰੀ ਤੱਕ ਕੀਤੀ। ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਉਹ 2005 ਵਿਚ ਫੌਜ ਦੀ ਆਰ. ਟੀ. ਰੈਜ਼ੀਮੈਂਟ ਵਿਚ ਭਰਤੀ ਹੋ ਗਿਆ ਅਤੇ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਐੱਮ. ਏ. ਬੀ. ਐੱਡ ਕਰ ਲਈ। ਨਾਇਬ ਸੂਬੇਦਾਰ ਓਂਕਾਰ ਸਿੰਘ ਪੜ੍ਹਾਈ ਵਿਚ ਇੰਨੇ ਹੁਸ਼ਿਆਰ ਸਨ ਕਿ ਨੌਕਰੀ ਦੌਰਾਨ ਹੀ ਉਨ੍ਹਾਂ ਨੇ ਦੋ ਵਾਰ ਲੈਫਟੀਨੈਂਟ ਦਾ ਟੈਸਟ ਵੀ ਪਾਸ ਕਰ ਲਿਆ। ਹਾਲਾਂਕਿ ਇੰਟਰਵਿਊ ਵਿਚ ਉਹ ਕੁਝ ਅੰਕਾਂ ਖੁੰਝ ਗਏ। 

ਇਹ ਵੀ ਪੜ੍ਹੋ : ਨਾਜਾਇਜ਼ ਸੰਬੰਧਾਂ ਦੇ ਸ਼ੱਕ ਨੇ ਉਜਾੜ ਕੇ ਰੱਖ ਦਿੱਤੇ ਦੋ ਪਰਿਵਾਰ, ਚਾਚੇ ਨੇ ਭਤੀਜੇ ਨੂੰ ਦਿੱਤੀ ਦਿਲ ਕੰਬਾਊ ਮੌਤ

ਮਾਂ ਬੋਲੀ ‘ਹੁਣ ਕਿਸ ਦੇ ਸਹਾਰੇ ਕੱਟਾਂਗੀ ਜ਼ਿੰਦਗੀ’

ਪੁੱਤ ਦੀ ਸ਼ਹਾਦਤ ਦੀ ਖ਼ਬਰ ਸੁਣਦੇ ਹੀ ਮਾਂ ਸਰੋਜ ਬਾਲਾ ਨੇ ਵਿਲਖਦਿਆਂ ਕਿਹਾ ਕਿ ਮੇਰਾ ਸਰਵਣ ਪੁੱਤ ਚਲਾ ਗਿਆ। ਹੁਣ ਮੈਂ ਕਿਸ ਦੇ ਸਹਾਰੇ ਜ਼ਿੰਦਗੀ ਕੱਟਾਂਗੀ। ਮੇਰੇ ਬੁਢਾਪੇ ਦਾ ਸਹਾਰਾ ਕੌਣ ਬਣੇਗਾ। ਓਂਕਾਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਭੈਣ ਸੀਮਾ, ਬੰਦਨਾ ਅਤੇ ਮਮਤਾ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਦਾ ਭਰਾ ਹਮੇਸ਼ਾ ਕਹਿੰਦਾ ਸੀ ਕਿ ਉਸ ਦੇ ਹੁੰਦਿਆਂ ਉਨ੍ਹਾਂ ਦੀਆਂ ਭੈਣਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਵੇਗੀ ਪਰ ਹੁਣ ਤਾਂ ਉਨ੍ਹਾਂ ਦੀ ਦੁਨੀਆ ਹੀ ਉੱਜੜ ਗਈ ਹੈ। 

ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ ’ਚ ਬੰਦ ਗੈਂਗਸਟਰ ਸਰਬਜੀਤ ਜਗਰਾਓਂ ਪੁਲਸ ਦੇ ਰਿਮਾਂਡ ’ਤੇ, ਜਾਣੋ ਕੀ ਹੈ ਪੂਰਾ ਮਾਮਲਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News