ਵਿਸ਼ਵ ''ਚ ਪਿਆਜ ਪੈਦਾਵਾਰ ''ਚ ਭਾਰਤ ਦੂਜੇ ਨੰਬਰ ''ਤੇ

Friday, Jan 31, 2020 - 12:54 PM (IST)

ਵਿਸ਼ਵ ''ਚ ਪਿਆਜ ਪੈਦਾਵਾਰ ''ਚ ਭਾਰਤ ਦੂਜੇ ਨੰਬਰ ''ਤੇ

ਲੁਧਿਆਣਾ (ਸਲੂਜਾ) : ਪਿਆਜ਼ ਇਕ ਇਸ ਤਰ੍ਹਾਂ ਦੀ ਫਸਲ ਹੈ, ਜਿਸ ਤੋਂ ਬਿਨਾਂ ਸਬਜ਼ੀ ਸਵਾਦ ਹੀ ਨਹੀਂ ਬਣਦੀ। ਪਿਆਜ਼ ਦੇ ਮਹਿੰਗੇ ਹੁੰਦੇ ਹੀ ਰਸੋਈ ਦਾ ਬਜਟ ਹਿੱਲਣ ਲੱਗਦਾ ਹੈ। ਵਿਸ਼ਵ ਭਰ ਦੇ ਪਿਆਜ਼ ਉਤਪਾਦਨ ਦੀ ਗੱਲ ਕਰੀਏ ਤਾਂ ਚੀਨ ਤੋਂ ਬਾਅਦ ਭਾਰਤ ਦੂਜੇ ਨੰਬਰ 'ਤੇ ਆਉਂਦਾ ਹੈ। ਦੁਨੀਆ ਦੇ ਕੁੱਲ ਉਤਪਾਦਨ ਦਾ 12.5 ਫੀਸਦੀ ਹਿੱਸਾ ਭਾਰਤ ਦਾ ਹੈ। ਇਸ ਸਮੇਂ ਪੰਜਾਬ 'ਚ 10.23 ਹੈਕਟੇਅਰ ਰਕਬੇ 'ਚ ਪਿਆਜ਼ ਦੀ ਖੇਤੀ ਕੀਤੀ ਜਾ ਰਹੀ ਹੈ। ਖੇਤੀ ਵਿਭਿੰਨਤਾ ਤਹਿਤ ਕਿਸਾਨਾਂ ਦੀ ਇਸ ਖੇਤਰ 'ਚ ਪਹਿਲਾਂ ਤੋਂ ਵੱਧ ਦਿਲਚਸਪੀ ਵਧਣ ਲੱਗੀ ਹੈ।
ਪਿਆਜ਼ ਨੂੰ ਲੱਗਣ ਵਾਲੇ ਰੋਗ
ਜਾਮਣੀ ਧੱਬਿਆਂ ਦੇ ਦਾਗ-ਪੱਤਿਆਂ ਅਤੇ ਫੁੱਲਾਂ ਵਾਲੀ ਜਾੜ 'ਤੇ ਜਾਮਣੀ ਰੰਗ ਦੇ ਦਾਗ ਪੈ ਜਾਂਦੇ ਹਨ। ਇਸ ਦਾ ਪ੍ਰਭਾਵ ਸਿੱਧੇ ਤੌਰ 'ਤੇ ਪਿਆਜ਼ ਦੇ ਬੀਜਾਂ 'ਤੇ ਪੈਂਦਾ ਹੈ। ਪੀਲੇ ਧੱਬੇ-ਬੀਜ ਵਾਲੀ ਡੰਡੀਆਂ 'ਤੇ ਲਗਭਗ ਗੋਲ ਪੀਲੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ 'ਤੇ ਜਾਮਣੀ ਉੱਲੀ ਪੈਦਾ ਹੋ ਜਾਂਦੀ ਹੈ। ਫਸਲ ਝੁਲਸੀ ਲੱਗਦੀ ਹੈ ਅਤੇ ਡੰਡੀਆਂ ਟੁੱਟ ਜਾਂਦੀਆਂ ਹਨ।
ਤਿਆਰ ਪਿਆਜ਼ ਦੀ ਸੰਭਾਲ ਤੇ ਭੰਡਾਰ
ਜਦੋਂ ਪਿਆਜ਼ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਇਸ ਦੀ ਸੰਭਾਲ ਬਹੁਤ ਹੀ ਸੁਚੱਜੇ ਢੰਗ ਨਾਲ ਕਰੋ। ਭੰਡਾਰ ਦੇ ਸਮੇਂ ਕੁਝ ਦਿਨ ਤੋਂ ਬਾਅਦ ਰੱਖੇ ਹੋਏ ਪਿਆਜ਼ਾਂ ਨੂੰ ਹਿਲਾ ਲਓ ਤਾਂ ਜੋ ਪਿਆਜ਼ ਗਲ ਗਏ ਹੋਣ, ਉਨ੍ਹਾਂ ਨੂੰ ਬਾਹਰ ਕੱਢ ਦੇਈਏ।


author

Babita

Content Editor

Related News