ਇੱਕ ਹੋਰ 70 ਸਾਲਾ ਬਜ਼ੁਰਗ ਚੜ੍ਹਿਆ ਕੋਰੋਨਾ ਦੀ ਭੇਂਟ

Monday, Sep 21, 2020 - 05:37 PM (IST)

ਇੱਕ ਹੋਰ 70 ਸਾਲਾ ਬਜ਼ੁਰਗ ਚੜ੍ਹਿਆ ਕੋਰੋਨਾ ਦੀ ਭੇਂਟ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਆਏ ਦਿਨ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਹਾਵੀ ਹੁੰਦੀ ਜਾ ਰਹੀ ਹੈ। ਅੱਜ ਫ਼ਿਰ ਜ਼ਿਲ੍ਹੇ ਅੰਦਰ ਇੱਕ 70 ਸਾਲਾ ਬਜ਼ੁਰਗ ਕੋਰੋਨਾ ਦਾ ਸ਼ਿਕਾਰ ਹੋ ਗਿਆ ਹੈ, ਜਦੋਂਕਿ ਦੂਜੇ ਪਾਸੇ ਕੋਰੋਨਾ ਦੇ ਇਕੱਠੇ 66 ਨਵੇਂ ਕੇਸ ਵੀ ਸਾਹਮਣੇ ਆਏ ਹਨ। ਸਿਹਤ ਮਹਿਕਮੇ ਦੀ ਰਿਪੋਰਟ ਅਨੁਸਾਰ ਅੱਜ 14 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 5 ਕੇਸ ਜ਼ਿਲ੍ਹਾ ਜੇਲ੍ਹ ਬੂੜਾ ਗੁੱਜਰ, 15 ਕੇਸ ਮਲੋਟ, 18 ਕੇਸ ਗਿੱਦੜਬਾਹਾ, 1  ਕੇਸ ਬਾਦੀਆਂ, 1 ਕੇਸ ਖੁੱਡੀਆਂ, 1 ਕੇਸ ਡੱਬਵਾਲੀ ਢਾਬ, 1 ਕੇਸ ਕਿੰਗਰਾ, 1 ਕੇਸ ਰੱਤਾ  ਖੇੜਾ, 1 ਕੇਸ ਬੁਰਜ਼ ਸਿੱਧਵਾਂ, 1 ਕੇਸ ਕੋਲਿਆਂਵਾਲੀ, 1 ਕੇਸ ਲਖਮੀਰੇਆਣਾ, 1 ਕੇਸ   ਗੋਨਿਆਣਾ, 1 ਕੇਸ ਮਰਾੜ ਕਲਾਂ, 1 ਕੇਸ ਹੁਸਨਰ, 1 ਕੇਸ ਕਬਰਵਾਲਾ, 1 ਕੇਸ ਆਸਾ ਬੁੱਟਰ  ਤੇ 1 ਕੇਸ ਹਰੀਕੇਕਲਾਂ ਤੋਂ ਸਾਹਮਣੇ ਆਇਆ ਹੈ, ਜਿਨ੍ਹਾਂ ਨੂੰ ਮਹਿਕਮੇ ਵੱਲੋਂ ਹੁਣ  ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 75 ਮਰੀਜ਼ਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ ਹੈ। ਅੱਜ 408 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ1591 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 514 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ
2136 ਹੋ ਗਿਆ ਹੈ, ਜਿਸ ’ਚੋਂ 1445 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 661 ਕੇਸ ਐਕਟਿਵ ਹਨ।

ਇਹ ਵੀ ਪੜ੍ਹੋ : ਬਾਹਰੀ ਰਾਜਾਂ ’ਚ ਆਏ ਹੜ੍ਹ ਨੇ ਕਈ ਸਬਜ਼ੀਆਂ ਦੀਆਂ ਕੀਮਤਾਂ ਨੂੰ ਲਾਈ ਅੱਗ

ਕੋਰੋਨਾ ਪੀੜ੍ਹਤ 70 ਸਾਲਾ ਬਜ਼ੁਰਗ ਦੀ ਹੋਈ ਮੌਤ
ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਨਾਲ ਇੱਕ 70 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਹੈ। ਮਿ੍ਰਤਕ  ਮਲੋਟ ਦਾ ਵਾਸੀ ਸੀ, ਜੋਕਿ ਦਿਲ ਦੇ ਰੋਗ ਤੇ ਨਮੂਨੀਏ ਤੋਂ ਪੀੜ੍ਹਤ ਸੀ। ਮਿ੍ਰਤਕ ਦਾ  13 ਸਤੰਬਰ  ਤੋਂ ਭੁੱਚੋਂ ਦੇ ਇੱਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ, ਜਿਸਦੀ  ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ ਸੀ। ਇਸ ਬਜ਼ੁਰਗ ਦੀ ਅੱਜ ਇਲਾਜ ਦੌਰਾਨ ਮੌਤ ਹੋ  ਗਈ ਹੈ। ਵਰਣਨਯੋਗ ਹੈ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ 30  ਹੋ ਗਿਆ ਹੈ।

ਇਹ ਵੀ ਪੜ੍ਹੋ : ਨਿਯਮਾਂ ਨੂੰ ਤਾਕ ’ਤੇ ਰੱਖ ਕੇ ਲਾਈਆਂ ਕੰਪਿਊਟਰ ਅਧਿਆਪਕਾਂ ਦੀਆਂ ਕੋਵਿਡ-19 ਦੇ ਸਬੰਧ ’ਚ ਡਿਊਟੀਆਂ

 

 

 


author

Anuradha

Content Editor

Related News