ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ

01/13/2018 4:14:36 PM

ਨਵਾਂਸ਼ਹਿਰ (ਮਨੋਰੰਜਨ)— ਥਾਣਾ ਸਿਟੀ ਨਵਾਂਸ਼ਹਿਰ ਪੁਲਸ ਨੇ ਨਸ਼ੇ ਦੇ ਤੌਰ 'ਤੇ ਵਰਤੋਂ ਹੋਣ ਵਾਲੀਆਂ ਗੋਲੀਆਂ ਸਮੇਤ ਇਕ ਵਿਆਕਤੀ ਨੂੰ ਕਾਬੂ ਕੀਤਾ ਹੈ। ਪੁਲਸ ਨੇ ਕਥਿਤ ਦੋਸ਼ੀ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਐੱਸ. ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਉਨਾ ਦੀ ਅਗੁਵਾਈ 'ਚ ਪੁਲਸ ਪਾਰਟੀ ਥਾਣਾ ਸਿਟੀ ਤੋਂ ਪਿੰਡ ਬੇਗਮਪੁਰ ਨੂੰ ਜਾ ਰਹੀ ਸੀ ਕਿ ਇਸੇ ਦੌਰਾਨ ਪਿੰਡ ਬੇਗਮਪੁਰ ਦੇ ਕੋਲ ਇਕ ਪੈਦਲ ਆਉਂਦੇ ਵਿਆਕਤੀ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਦੇ ਕੋਲੋਂ 17ਪੱਤੇ (170) ਗੋਲੀਆਂ ਐਲਪਰੋਜ਼ਮ ਦੀਆਂ ਬਰਾਮਦ ਹੋਈਆਂ। ਐੱਸ. ਆਈ ਗੁਰਮੇਲ ਸਿੰਘ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀ ਦੀ ਪਛਾਣ ਫਕੀਰ ਚੰਦ ਦੇ ਰੂਪ ਵਿੱਚ ਹੋਈ। ਉਨ੍ਹਾਂ ਨੇ ਦੱਸਿਆ ਕਿ ਦੋਸ਼ੀ ਸ਼ਨੀਵਾਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ 'ਤੇ ਜੇਲ ਭੇਜ ਦਿੱਤਾ।


Related News