ਪੁਲਸ ਨੂੰ ਮਿਲੀ ਵੱਡੀ ਸਫਲਤਾ, ਬੱਸ ''ਚੋਂ ਸਵਾਰੀ ਕੋਲੋਂ ਬਰਾਮਦ ਕੀਤੀ 22 ਲੱਖ ਤੋਂ ਵੱਧ ਦੀ ਰਕਮ
Thursday, Oct 18, 2018 - 12:33 PM (IST)

ਜਲੰਧਰ (ਜਸਪ੍ਰੀਤ)— ਜਲੰਧਰ ਦਿਹਾਤੀ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਇਕ ਨੌਜਵਾਨ ਨੂੰ 22 ਲੱਖ 45 ਹਜ਼ਾਰ 900 ਰੁਪਏ ਦੀ ਹਵਾਲਾ ਰਕਮ ਦੇ ਨਾਲ ਗ੍ਰਿਫਤਾਰ ਕੀਤਾ। ਗ੍ਰਿ੍ਰਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਹਰਪਾਲ ਸਿੰਘ ਦੇ ਰੂਪ 'ਚ ਹੋਈ ਹੈ ਜੋਕਿ ਕਪੂਰਥਲਾ ਦਾ ਰਹਿਣ ਵਾਲਾ ਹੈ।
ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੁਲਸ ਟੀਮ ਦੇ ਨਾਲ ਸਤਲੁਜ ਬ੍ਰਿਜ ਫਿਲੌਰ ਨੇੜੇ ਅੱਜ ਚੈਕਿੰਗ ਲਈ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਪੀ. ਆਰ. ਟੀ. ਸੀ. ਦੀ ਬੱਸ ਦਿੱਲੀ ਤੋਂ ਜਲੰਧਰ ਆਉਂਦੀ ਦਿਖਾਈ ਦਿੱਤੀ। ਬੱਸ ਨੂੰ ਰੋਕ ਕੇ ਜਦੋਂ ਚੈਕਿੰਗ ਕੀਤੀ ਗਈ ਤਾਂ ਇਕ ਸਵਾਰੀ ਦੇ ਬੈਗ 'ਚੋਂ 22 ਲੱਖ 45 ਹਜ਼ਾਰ 900 ਰੁਪਏ ਭਾਰਤੀ ਕਰੰਸੀ ਬਰਾਮਦ ਹੋਈ। ਪੁੱਛਗਿੱਛ ਕਰਨ 'ਤੇ ਕਾਬੂ ਕੀਤੇ ਗਏ ਨੌਜਵਾਨ ਕੋਲੋਂ ਸਹੀ ਜਵਾਬ ਨਾ ਦਿੱਤਾ ਗਿਆ ਅਤੇ ਫਿਰ ਬਾਅਦ 'ਚ ਇਨਕਮ ਟੈਕਸ ਵਿਭਾਗ ਨੂੰ ਸੂਚਿਤ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ, ਉਸ ਦੇ ਮੁਤਾਬਕ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਬਰਾਮਦ ਕੀਤੀ ਗਈ ਰਕਮ 'ਚ 2000, 500, 200 ਅਤੇ 100 ਦੇ ਨੋਟ ਸ਼ਾਮਲ ਹਨ।