ਮੋਟਰਸਾਇਕਲ ਤੇ ਅਣਪਛਾਤੇ ਵਹਿਕਲ ਦੀ ਟੱਕਰ, ਇਕ ਦੀ ਮੌਤ ਇਕ ਗੰਭੀਰ ਜ਼ਖਮੀ

Thursday, Dec 02, 2021 - 12:10 AM (IST)

ਮੋਟਰਸਾਇਕਲ ਤੇ ਅਣਪਛਾਤੇ ਵਹਿਕਲ ਦੀ ਟੱਕਰ, ਇਕ ਦੀ ਮੌਤ ਇਕ ਗੰਭੀਰ ਜ਼ਖਮੀ

ਫਿਰੋਜ਼ਪੁਰ(ਹਰਚਰਨ ਸਿੰਘ ਬਿੱਟੂ)- ਫਿਰੋਜ਼ਪੁਰ ਮੁਕਤਸਰ ਰੋਡ ਦੇ ਸਥਿਤ ਆਰਮੀ ਏਰੀਏ ''ਚ ਸੁਖਬਾਰ ਨਾਲੇ ਨਜਦੀਕ ਮੋਟਰਸਾਇਕਲ ਅਤੇ ਇਕ ਅਣਪਛਾਤੇ ਵ੍ਹੀਕਲ ਦੀ ਟੱਕਰ ਦੌਰਾਨ 2 ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਫਿਰੋਜ਼ਪੁਰ ਦੇ ਬਾਗੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਵਾਸੂ ਪੁੱਤਰ ਗੋਪੀ ਰਾਮ ਵਾਸੀ ਝੋਕ ਹਰੀ ਹਰ ਆਪਣੇ ਰਿਸਤੇਦਾਰ ਨਾਲ ਫਿਰੋਜ਼ਪੁਰ ਛਾਉਣੀ ਤੋਂ ਆ ਰਿਹਾ ਸੀ ਤਾਂ ਅੱਗੇ ਆ ਰਹੇ ਕਿਸੇ ਅਣਪਛਾਤੇ ਵ੍ਹੀਕਲ ਨੇ ਉਨ੍ਹਾਂ ਨੂੰ ਟੱਕਰ ਮਾਰ ਦਿਤੀ। ਜਿਸ ਨਾਲ ਵਾਸੂ ਅਤੇ ਉਸ ਦਾ ਰਿਸਤੇਦਾਰ ਬੁਰੀ ਤਰ੍ਹਾਂ ਜਖਮੀ ਹੋ ਗਏ, ਜਿਨ੍ਹਾ ਨੂੰ ਬਾਅਦ 'ਚ ਰਾਹਗੀਰਾਂ ਦੀ ਮਦਦ ਨਾਲ ਬਾਗੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਦੋ ਕਿ ਅਣਪਛਾਤਾ ਵ੍ਹੀਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ । 


author

Bharat Thapa

Content Editor

Related News