ਮਾਤਾ ਨੈਣਾ ਦੇਵੀ ਜਾ ਰਹੇ ਸ਼ਰਧਾਲੂਆਂ ''ਤੇ ਚੜ੍ਹਿਆ ਤੇਜ਼ ਰਫਤਾਰ ਟਿੱਪਰ, ਇਕ ਦੀ ਮੌਤ
Thursday, Aug 05, 2021 - 09:43 PM (IST)
ਰੂਪਨਗਰ (ਸਜਣ ਸੈਣੀ)- ਚੰਡੀਗੜ੍ਹ ਰੋਪੜ ਕੌਮੀਂ ਮਾਰਗ 'ਤੇ ਮਾਤਾ ਨੈਣਾ ਦੇਵੀ ਮੰਦਰ ਜਾ ਰਹੇ ਸ਼ਰਧਾਲੂਆਂ 'ਤੇ ਤੇਜ਼ ਰਫਤਾਰ ਟਿੱਪਰ ਚੜ੍ਹਨ ਨਾਲ ਭਿਆਨਕ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ : ਗੁਰੂ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਹਰ ਹਾਲ ’ਚ ਸਜ਼ਾ ਦਿਵਾਈ ਜਾਵੇਗੀ : ਨਵਜੋਤ ਸਿੱਧੂ
ਇਸ ਹਾਦਸੇ ਵਿਚ ਇਕ ਸ਼ਰਧਾਲੂ ਦੀ ਮੌਤ ਹੋ ਗਈ ਅਤੇ ਇਕ ਨੂੰ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਵਿਖੇ ਰੈਫਰ ਕੀਤਾ ਗਿਆ, ਜਦੋਂਕਿ 5 ਸ਼ਰਧਾਲੂਆਂ ਦਾ ਇਲਾਜ ਰੂਪਨਗਰ ਦੇ ਸਰਕਾਰੀ ਹਸਪਤਾਲ ਵਿਖੇ ਚੱਲ ਰਿਹਾ ਹੈ । ਇਨ੍ਹਾਂ ਜ਼ਖ਼ਮੀ ਸ਼ਰਧਾਲੂਆਂ ਦੀ ਵੀ ਹਾਲਤ ਗੰਭੀਰ ਬਣੀ ਹੋਈ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਸੈਸ਼ਨ ਸੱਦ ਕੇ ਕਾਲੇ ਖੇਤੀ ਕਾਨੂੰਨ ਅਤੇ ਬਿਜਲੀ ਸਮਝੌਤੇ ਕੀਤੇ ਜਾਣਗੇ ਰੱਦ : ਸਿੱਧੂ
ਇਹ ਸਾਰੇ ਹੀ ਸ਼ਰਧਾਲੂ ਰਾਜਪੁਰਾ ਦੇ ਝਾਸਲੇ ਪਿੰਡ ਤੋਂ ਮਾਤਾ ਨੈਣਾਂ ਦੇਵੀ ਜੀ ਦੇ ਦਰਸ਼ਨ ਕਰਨ ਲਈ ਪੈਦਲ ਜਾ ਰਹੇ ਸਨ ਅਤੇ ਕੁਰਾਲੀ-ਰੋਪੜ ਦੇ ਵਿਚਕਾਰ ਪਿੰਡ ਸਿੰਘ ਦੇ ਨਜ਼ਦੀਕ ਇਨ੍ਹਾਂ ਪੈਦਲ ਜਾ ਰਹੇ ਸ਼ਰਧਾਲੂਆਂ 'ਤੇ ਪਿੱਛੋਂ ਆ ਰਿਹਾ ਤੇਜ਼ ਰਫਤਾਰ ਟਿੱਪਰ ਚੜ੍ਹ ਗਿਆ, ਜੋ ਦੂਰ ਤਕ ਇਨ੍ਹਾਂ ਸ਼ਰਧਾਲੂਆਂ ਨੂੰ ਖਿੱਚਦਾ ਹੀ ਲੈ ਗਿਆ। ਪੁਲਸ ਵੱਲੋਂ ਟਰੱਕ ਚਾਲਕ ਨੂੰ ਫੜ੍ਹ ਕੇ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।