ਅਣਪਛਾਤੇ ਵਾਹਨ ਦੀ ਟੱਕਰ ਨਾਲ ਇਕ ਜ਼ਖਮੀ

06/21/2018 5:53:00 AM

ਕਪੂਰਥਲਾ, (ਗੁਰਵਿੰਦਰ ਕੌਰ)- ਕਰਤਾਰਪੁਰ ਰੋਡ 'ਤੇ ਮੋਟਰਸਾਈਕਲ ਰਾਹੀਂ ਆਪਣੇ ਭਰਾ ਦੇ ਨਾਲ ਕਪੂਰਥਲਾ ਆ ਰਹੀ ਇਕ ਲੜਕੀ ਨੂੰ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰਨ ਨਾਲ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ।
 ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਇਲਾਜ ਅਧੀਨ ਕਮਲਦੀਪ ਕੌਰ ਪੁੱਤਰੀ ਗੁਰਮੁਖ ਸਿੰਘ ਨਿਵਾਸੀ ਪਿੰਡ ਨੂਰਪੁਰ ਦੋਨਾ ਦੇ ਭਰਾ ਨੇ ਦੱਸਿਆ ਕਿ ਉਹ ਕਰਤਾਰਪੁਰ ਤੋਂ ਕਪੂਰਥਲਾ ਵੱਲ ਆ ਰਹੇ ਸਨ, ਜਦੋਂ ਉਹ ਡਿਫੈਂਸ ਕਾਲੋਨੀ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਪਿੱਛਿਓਂ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਮੇਰੀ ਭੈਣ ਡਿੱਗ ਗਈ ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਰਾਹਗੀਰਾਂ ਦੀ ਸਹਾਇਤਾ ਨਾਲ ਉਸ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।


Related News