ਓਵਰਸਪੀਡ ਫਾਰਚੂਨਰ ਡਿਵਾਈਡਰ ਤੋਂ ਉੱਛਲ ਕੇ ਪਲਟੀਆਂ ਖਾਂਦੀ ਐਕਟਿਵਾ ਸਵਾਰ ਜੋੜੇ ’ਤੇ ਡਿੱਗੀ, 1 ਦੀ ਮੌਤ

Monday, Jul 10, 2023 - 03:51 AM (IST)

ਓਵਰਸਪੀਡ ਫਾਰਚੂਨਰ ਡਿਵਾਈਡਰ ਤੋਂ ਉੱਛਲ ਕੇ ਪਲਟੀਆਂ ਖਾਂਦੀ ਐਕਟਿਵਾ ਸਵਾਰ ਜੋੜੇ ’ਤੇ ਡਿੱਗੀ, 1 ਦੀ ਮੌਤ

ਲੁਧਿਆਣਾ (ਰਾਜ) : ਸਮਰਾਲਾ ਚੌਕ ਤੋਂ ਜੋਧੇਵਾਲ ਬਸਤੀ ਵੱਲ ਜਾ ਰਹੀ ਓਵਰਸਪੀਡ ਫਾਰਚੂਨਰ ਬੇਕਾਬੂ ਹੋ ਕੇ ਡਿਵਾਈਡਰ ’ਤੇ ਚੜ੍ਹ ਗਈ, ਜਿਸ ਤੋਂ ਬਾਅਦ ਉੱਛਲ ਕੇ ਰੋਡ ਦੇ ਦੂਜੇ ਪਾਸੇ ਪਲਟੀਆਂ ਖਾਂਦੀ ਹੋਈ ਇਕ ਐਕਟਿਵਾ ਸਵਾਰ ਜੋੜੇ ’ਤੇ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੀ ਡਰਾਈਵਰ ਵਾਲੀ ਸਾਈਡ ਦਾ ਟਾਇਰ ਰਿਮ ਸਮੇਤ ਨਿਕਲ ਕੇ ਦੂਰ ਜਾ ਡਿੱਗਾ ਅਤੇ ਗੱਡੀ ਦੇ ਪਰਖੱਚੇ ਉੱਡ ਗਏ। ਗੱਡੀ ਦੇ ਅੰਦਰ ਸਵਾਰ ਜੋੜਾ ਜ਼ਖ਼ਮੀ ਹੋ ਗਿਆ। ਹਾਦਸੇ ’ਚ ਐਕਟਿਵਾ ਸਵਾਰ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਔਰਤ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ। ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਮੌਕੇ ’ਤੇ ਪੁੱਜੀ ਥਾਣਾ ਟਿੱਬਾ ਦੀ ਪੁਲਸ ਨੇ ਗੱਡੀਆਂ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੀਂਹ ਨੇ ਵਿਗਾੜੇ ਮੋਹਾਲੀ ਦੇ ਹਾਲਾਤ, ਕਰੋੜਾਂ ਦਾ ਨੁਕਸਾਨ, ਪਾਣੀ ’ਤੇ ਤੈਰਦੇ ਰਹੇ ਵਾਹਨ

PunjabKesari

ਹਾਦਸਾ ਕਰੀਬ ਸ਼ਾਮ 5 ਵਜੇ ਦਾ ਦੱਸਿਆ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਨੰਬਰ ਦੀ ਫਾਰਚੂਨਰ ਸਮਰਾਲਾ ਚੌਕ ਤੋਂ ਬਸਤੀ ਜੋਧੇਵਾਲ ਵੱਲ ਜਾ ਰਹੀ ਸੀ ਕਿ ਦਾਦਾ ਮੋਟਰ ਦੇ ਸਾਹਮਣੇ ਗੱਡੀ ਅਚਾਨਕ ਬੇਕਾਬੂ ਹੋ ਗਈ, ਜੋ ਕਿ ਉੱਡਦੀ ਹੋਈ ਰੋਡ ਦੇ ਦੂਜੇ ਪਾਸੇ ਜਾ ਰਹੀ ਐਕਟਿਵਾ ’ਤੇ ਜਾ ਡਿੱਗੀ ਅਤੇ ਫਿਰ ਪਲਟੀਆਂ ਖਾਂਦੀ ਹੋਈ ਕਈ ਫੁੱਟ ਦੂਰ ਜਾ ਡਿੱਗੀ। ਐਕਟਿਵਾ ਸਵਾਰ ਸੋਨੂੰ ਦੇ ਸਿਰ ’ਤੇ ਸੱਟ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਉਸ ਦੀ ਪਤਨੀ ਜੋਤੀ ਗੰਭੀਰ ਰੂਪ ’ਚ ਜ਼ਖ਼ਮੀ ਰੋਡ ’ਤੇ ਤੜਫ ਰਹੀ ਸੀ। ਇਸ ਦੌਰਾਨ ਲੋਕਾਂ ਨੇ ਗੱਡੀ ਦੇ ਅੰਦਰ ਬੈਠੇ ਜੋੜੇ ਨੂੰ ਬਾਹਰ ਕੱਢਿਆ। ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ। ਲੋਕਾਂ ਨੇ ਐਂਬੂਲੈਂਸ ਨੂੰ ਮੌਕੇ ’ਤੇ ਬੁਲਾਇਆ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਲਾਸ਼ ਰਖਵਾ ਦਿੱਤੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News