ਸੜਕ ਹਾਦਸੇ ''ਚ ਇਕ ਦੀ ਮੌਤ
Wednesday, Nov 01, 2017 - 04:18 AM (IST)

ਗੜ੍ਹਸ਼ੰਕਰ, (ਸ਼ੋਰੀ)- ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਹਰਦੀਪ ਸਿੰਘ ਪੁੱਤਰ ਦਰਸ਼ਨ ਲਾਲ ਪਿੰਡ ਤੇਰੋਵਾਲ, ਜੋ ਕਿ ਆਪਣੇ ਟਰੈਕਟਰ-ਟਰਾਲੀ 'ਤੇ ਕਲਮਾਂ ਮੋੜ ਤੋਂ ਤੇਰੋਵਾਲ ਵੱਲ ਬੱਜਰੀ ਲੈ ਕੇ ਆ ਰਿਹਾ ਸੀ, ਨੂੰ ਇਕ ਟਰੱਕ ਨੰ. ਐੱਚ ਪੀ 11-ਬੀ-6301 ਸਾਈਡ ਮਾਰ ਗਿਆ, ਜਿਸ ਕਾਰਨ ਹਰਦੀਪ ਆਪਣੀ ਟਰਾਲੀ ਦੇ ਹੇਠਾਂ ਆ ਗਿਆ। ਜ਼ਖ਼ਮੀ ਹਰਦੀਪ ਨੂੰ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਸਤੇ 'ਚ ਦਮ ਤੋੜ ਦਿੱਤਾ। ਮ੍ਰਿਤਕ ਹਰਦੀਪ ਦੇ ਰਿਸ਼ਤੇਦਾਰ ਅਵਤਾਰ ਸਿੰਘ ਦੇ ਬਿਆਨ 'ਤੇ ਗੜ੍ਹਸ਼ੰਕਰ ਪੁਲਸ ਨੇ ਧਾਰਾ 279, 304-ਏ ਅਧੀਨ ਕੇਸ ਦਰਜ ਕਰ ਲਿਆ ਹੈ।