ਦਫਤਰੀ ਕਰਮਚਾਰੀਅਾਂ ਨੇ ਕੀਤੀ ਇਕ ਦਿਨ ਦੀ ਕਲਮ ਛੋਡ਼ ਹਡ਼ਤਾਲ

Saturday, Jul 07, 2018 - 05:26 AM (IST)

ਦਫਤਰੀ ਕਰਮਚਾਰੀਅਾਂ ਨੇ ਕੀਤੀ ਇਕ ਦਿਨ ਦੀ ਕਲਮ ਛੋਡ਼ ਹਡ਼ਤਾਲ

ਤਰਨਤਾਰਨ, (ਰਮਨ)- ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਅਾਂ ਨੇ ਇਕ ਸਾਲ ਤੋਂ  ਕਾਂਗਰਸ ਸਰਕਾਰ ਵੱਲੋਂ ਲਾਏ ਜਾ ਰਹੇ ਲਾਰਿਅਾਂ ਵਿਰੁੱਧ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ  ਅੱਜ ਇਕ ਦਿਨ ਦੀ ਸੰਕੇਤਕ ਕਲਮ ਛੋਡ਼ ਹਡ਼ਤਾਲ ਕੀਤੀ। ਮੁਲਾਜ਼ਮ ਲੰਬੇ ਸਮੇਂ ਤੋਂ ਆਪਣੀ  ਨੌਕਰੀ ਪੱਕੀ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ  ਤੇ ਕਾਂਗਰਸ ਸਰਕਾਰ ਵੱਲੋਂ ਚੋਣਾਂ ਦੌਰਾਨ  ਮੁਲਾਜ਼ਮ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ  ਗਿਆ ਸੀ ਪਰ ਹੁਣ ਸਰਕਾਰ ਬਣੇ ਨੂੰ ਇਕ ਸਾਲ  ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਤੇ ਸਰਕਾਰ ਵੱਲੋਂ ਮੁਲਾਜ਼ਮਾਂ ਦਾ ਕੋਈ ਹੱਲ ਨਹੀਂ ਕੀਤਾ  ਗਿਆ, ਜਿਸਦੇ ਰੋਸ ਵਜੋਂ ਅੱਜ ਮੁਲਾਜ਼ਮਾਂ ਨੇ ਸੰਕੇਤਕ ਤੌਰ ’ਤੇ ਕੰਮ ਬੰਦ ਕਰ ਕੇ ਸਰਕਾਰ  ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। 
ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀ  ਯੂਨੀਅਨ ਦੇ ਜ਼ਿਲਾ ਤਰਨਤਾਰਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਖਹਿਰਾ, ਸਾਹਿਬ ਸਿੰਘ ਤੇ ਦੀਪਕ  ਸ਼ਰਮਾ ਨੇ ਕਿਹਾ ਕਿ ਚੋਣਾਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ  ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਇਕ ਸਾਲ ਤੋਂ ਉਪਰ ਦਾ ਸਮਾਂ ਬੀਤ ਜਾਣ ’ਤੇ ਸਰਕਾਰ  ਨੇ ਮੁਲਾਜ਼ਮਾਂ ਨਾਲ ਗੱਲਬਾਤ ਕਰਨਾ ਵੀ ਠੀਕ ਨਹੀਂ ਸਮਝਿਆ ਹੈ।  ਆਗੂਅਾਂ ਨੇ ਕਿਹਾ ਕਿ  ਮੁਲਾਜ਼ਮਾਂ ਦੇ ਲੰਬੇ ਸੰਘਰਸ਼ ਤੋਂ ਬਾਅਦ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪੰਜਾਬ  ਵਿਧਾਨ ਸਭਾ ਐਕਟ ਪਾਸ ਕੀਤਾ ਗਿਆ ਸੀ ਪਰ ਹੁਣ ਮੌਜੂਦਾ ਕਾਂਗਰਸ ਸਰਕਾਰ ਐਕਟ ਨੂੰ ਲਾਗੂ  ਕਰਨ ਤੋਂ ਕਤਰਾਅ ਰਹੀ। ਆਗੂਅਾਂ ਨੇ ਕਿਹਾ ਕਿ ਸਰਕਾਰ ਕੀਤੇ ਵਾਅਦਿਅਾਂ ਤੋਂ ਭੱਜ ਰਹੀ ਹੈ  ਅਤੇ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਮੁਲਾਜ਼ਮਾਂ ਵੱਲੋਂ ਸੰਘਰਸ਼ ਦਾ ਐਲਾਨ ਕਰ  ਦਿੱਤਾ ਗਿਆ ਹੈ। ਅੱਜ ਦਫਤਰੀ ਕਾਮਿਅਾਂ ਵੱਲੋਂ ਇਕ ਦਿਨ ਦੀ ਸੰਕੇਤਕ ਕਲਮ ਛੋਡ਼ ਹਡ਼ਤਾਲ  ਕੀਤੀ ਗਈ ਤੇ ਆਗੂਅਾਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਤੁਰੰਤ ਮੁਲਾਜ਼ਮਾਂ ਦੀਆ ਮੰਗਾਂ  ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ ਅਣਮਿੱਥੇ ਸਮੇਂ ਦੀ ਹਡ਼ਤਾਲ  ਵੀ ਕੀਤੀ ਜਾਵੇਗੀ ਤੇ ਸੂਬੇ ਦੇ ਸਮੂਹ ਮੁਲਾਜ਼ਮ ਸਡ਼ਕਾਂ ’ਤੇ ਆ ਜਾਣਗੇ।
 


Related News