ਕਮਾਨੀਦਾਰ ਚਾਕੂ ਸਣੇ ਇਕ ਗ੍ਰਿਫਤਾਰ

11/29/2017 4:20:31 AM

ਫਗਵਾੜਾ, (ਜਲੋਟਾ, ਹਰਜੋਤ)— ਰੇਲਵੇ ਪੁਲਸ ਦੀ ਟੀਮ ਨੇ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 'ਤੇ ਚੈਕਿੰਗ ਨਾਕੇ ਦੌਰਾਨ ਇਕ ਦੋਸ਼ੀ, ਜਿਸ ਦੀ ਪਛਾਣ ਰਾਜਵਿੰਦਰ ਕੁਮਾਰ ਉਰਫ ਰਵੀ ਪੁੱਤਰ ਹਰੀਸ਼ ਕੁਮਾਰ ਵਾਸੀ ਪਿੰਡ ਸਮਰਾਏ ਜ਼ਿਲਾ ਜਲੰਧਰ ਨੂੰ ਨਾਜਾਇਜ਼ ਕਮਾਨੀਦਾਰ ਚਾਕੂ ਸਣੇ ਗ੍ਰਿਫਤਾਰ ਕਰਨ ਦੀ ਸੂਚਨਾ ਮਿਲੀ ਹੈ। 'ਜਗ ਬਾਣੀ' ਨਾਲ ਗੱਲਬਾਤ ਕਰਦੇ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਗੁਰਭੇਜ ਸਿੰਘ ਨੇ ਦੱਸਿਆ ਕਿ ਦੋਸ਼ੀ ਰਾਜਵਿੰਦਰ ਕੁਮਾਰ ਉਰਫ ਰਵੀ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੋਸ਼ੀ ਨੂੰ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਪੁਲਸ ਜਾਂਚ ਜਾਰੀ ਹੈ।


Related News