ਚੋਰੀ ਦੇ ਸਾਮਾਨ ਸਣੇ ਇਕ ਗ੍ਰਿਫਤਾਰ

Thursday, Nov 23, 2017 - 03:21 AM (IST)

ਚੋਰੀ ਦੇ ਸਾਮਾਨ ਸਣੇ ਇਕ ਗ੍ਰਿਫਤਾਰ

ਫਗਵਾੜਾ,  (ਜਲੋਟਾ,ਰੁਪਿੰਦਰ ਕੌਰ)-  ਪੁਲਸ ਚੌਕੀ ਚਹੇੜੂ ਦੀ ਟੀਮ ਨੇ ਪੀ. ਜੀ. ਵਿਚ ਰਹਿੰਦੇ ਵਿਦਿਆਰਥੀਆਂ ਦੇ ਲੈਪਟਾਪ ਤੇ ਮੋਬਾਇਲ ਚੋਰੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਰੂਪ ਸਿੰਘ ਵਾਸੀ ਸਾਧਾਵਾਲਾ ਥਾਣਾ ਸਦਰ ਫਰੀਦਕੋਟ ਦੇ ਰੂਪ ਵਿਚ ਹੋਈ ਹੈ।  
ਪੁਲਸ ਚੌਕੀ ਚਹੇੜੂ ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅਣਪਛਾਤੇ ਚੋਰ ਨਾਨਕ ਨਗਰੀ ਚਹੇੜੂ ਵਿਚ ਸਥਿਤ ਪੀ. ਜੀ. ਵਿਚ ਰਾਤ ਦੇ ਸਮੇਂ ਵਿਦਿਆਰਥੀ ਗੌਰਵ ਸ਼ਾਹੂ ਦਾ ਲੈਪਟਾਪ, ਇਕ ਮੋਬਾਇਲ ਫੋਨ, ਜਦਕਿ ਵਿਦਿਆਰਥੀ ਸ਼ਿਵਮ ਰਾਜੂ ਦਾ ਇਕ ਲੈਪਟਾਪ, ਇਕ ਮੋਬਾਇਲ ਫੋਨ, ਇਕ ਘੜੀ ਚੋਰੀ ਕਰ ਕੇ ਲੈ ਗਏ ਹਨ। ਪੁਲਸ ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਉਕਤ ਚੋਰ ਗੁਰਸੇਵਕ ਸਿੰਘ ਹੈ। ਪੁਲਸ ਦੇ ਅਨੁਸਾਰ ਦੋਸ਼ੀ ਗੁਰਸੇਵਕ ਪੇਸ਼ੇਵਰ ਚੋਰ ਹੈ। ਉਸ ਦੇ ਵਿਰੁੱਧ ਜ਼ਿਲਾ ਲੁਧਿਆਣਾ, ਮੋਗਾ ਤੇ ਬਰਨਾਲਾ ਵਿਚ ਚੋਰੀ ਸਬੰਧੀ ਕਰੀਬ ਅੱਧਾ ਦਰਜਨ ਮਾਮਲੇ ਦਰਜ ਹਨ। ਪੁਲਸ ਜਾਂਚ ਜਾਰੀ ਹੈ।


Related News