ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਗ੍ਰਿਫਤਾਰ

Tuesday, Apr 17, 2018 - 04:10 AM (IST)

ਸੁਲਤਾਨਪੁਰ ਲੋਧੀ, (ਸੋਢੀ)- ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਦੇ ਇੰਸਪੈਕਟਰ ਸਰਬਜੀਤ ਸਿੰਘ ਦੀ ਅਗਵਾਈ ਹੇਠ ਨਸ਼ੇ ਵਾਲੇ ਪਦਾਰਥਾਂ ਖਿਲਾਫ ਚਲਾਈ ਮੁਹਿੰਮ ਤਹਿਤ ਕਿਰਪਾਲ ਸਿੰਘ ਏ. ਐੱਸ. ਆਈ. ਨੇ ਟੀ-ਪੁਆਇੰਟ ਨਸੀਰੇਵਾਲ ਨਜ਼ਦੀਕ ਨਸ਼ੇ ਵਾਲੀਆਂ 30 ਗੋਲੀਆਂ ਲਿਜਾਂਦੇ ਇਕ ਵਿਅਕਤੀ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਪਿੰਡ ਮੱਖੀ (ਥਾਣਾ ਲੋਹੀਆਂ) ਨੂੰ ਗ੍ਰਿਫਤਾਰ ਕੀਤਾ ਹੈ। 
ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਸਰਬਜੀਤ ਸਿੰਘ ਨੇ ਥਾਣਾ ਕਬੀਰਪੁਰ ਦੀ ਐੱਸ. ਐੱਚ. ਓ. ਜਸਮੇਲ ਕੌਰ ਚਾਹਲ ਤੇ ਏ. ਐੱਸ. ਆਈ. ਗੁਰਦੀਪ ਸਿੰਘ ਦੀ ਹਾਜ਼ਰੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਏ. ਐੱਸ. ਆਈ. ਕਿਰਪਾਲ ਸਿੰਘ, ਹੌਲਦਾਰ ਅਰਵਿੰਦਰਜੀਤ ਸਿੰਘ, ਸੁਖਦੇਵ ਸਿੰਘ ਹੌਲਦਾਰ ਤੇ ਅਮਰਜੀਤ ਸਿੰਘ ਨਾਲ ਗਸ਼ਤ ਕਰਦੇ ਸਮੇਂ ਜਦੋਂ ਟੀ-ਪੁਆਇੰਟ ਨਸੀਰੇਵਾਲ ਕੋਲ ਪੁੱਜੇ ਤਾਂ ਪਿੰਡ ਤੋਤੀ ਵੱਲੋਂ ਆ ਰਹੇ ਇੰਦਰਜੀਤ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਮੋਮੀ ਲਿਫਾਏ 'ਚੋਂ 30 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਆਂ, ਜਿਸ ਖਿਲਾਫ ਧਾਰਾ 22, 61, 85 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਕੱਲ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। 


Related News