ਦੜੇ-ਸੱਟੇ ਦੇ ਦੋਸ਼ ਵਿਚ ਇਕ ਗ੍ਰਿਫਤਾਰ

Wednesday, Feb 07, 2018 - 07:49 AM (IST)

ਦੜੇ-ਸੱਟੇ ਦੇ ਦੋਸ਼ ਵਿਚ ਇਕ ਗ੍ਰਿਫਤਾਰ

ਪਟਿਆਲਾ, (ਬਲਜਿੰਦਰ)- ਥਾਣਾ ਸਦਰ ਪਟਿਆਲਾ ਦੀ ਪੁਲਸ ਨੇ ਐੱਸ. ਐੱਚ. ਓ. ਇੰਸਪੈਕਟਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਦੜੇ-ਸੱਟੇ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਨਾਂ ਰਾਜ ਕੁਮਾਰ ਵਾਸੀ ਪਿੰਡ ਮਹਿਮੂਦਪੁਰ ਜੱਟਾਂ ਹੈ। 
ਪੁਲਸ ਮੁਤਾਬਕ ਹੌਲਦਾਰ ਦੀਪ ਸਿੰਘ ਪੁਲਸ ਪਾਰਟੀ ਸਮੇਤ ਮੇਨ ਚੌਕ ਬਹਾਦਰਗੜ੍ਹ ਵਿਖੇ ਮੌਜੂਦ ਸਨ, ਜਿਥੇ ਸੂਚਨਾ ਮਿਲੀ ਕਿ ਉਕਤ ਵਿਅਕਤੀ ਬਹਾਦਰਗੜ੍ਹ ਵਿਖੇ ਦੁਕਾਨ 'ਤੇ ਤੁਰ-ਫਿਰ ਕੇ ਦੜਾ ਸੱਟਾ ਲਾ ਰਿਹਾ ਹੈ, ਜਿਸ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਉਸ ਤੋਂ 2190 ਰੁਪਏ ਬਰਾਮਦ ਕੀਤੇ ਹਨ। ਮੁਲਜ਼ਮ ਖਿਲਾਫ ਜੂਆ ਐਕਟ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


Related News