ਰੱਖੜੀ ਦੇ ਤਿਉਹਾਰ ਮੌਕੇ ਟਾਂਡਾ ਦੇ ਬਾਜ਼ਾਰ ''ਚ ਲੱਗੀਆਂ ਰੌਣਕਾਂ

Sunday, Aug 18, 2024 - 09:22 PM (IST)

ਰੱਖੜੀ ਦੇ ਤਿਉਹਾਰ ਮੌਕੇ ਟਾਂਡਾ ਦੇ ਬਾਜ਼ਾਰ ''ਚ ਲੱਗੀਆਂ ਰੌਣਕਾਂ

ਟਾਂਡਾ ਉੜਮੁੜ, (ਪਰਮਜੀਤ ਸਿੰਘ ਮੋਮੀ)- ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਪਾਵਨ ਤਿਉਹਾਰ ਮੌਕੇ ਡਾ ਇਲਾਕੇ ਵਿੱਚ ਖੂਬ ਰੌਣਕ ਰਹੀ। ਅੱਜ ਐਤਵਾਰ ਛੁੱਟੀ ਹੋਣ ਦੇ ਬਾਵਜੂਦ ਮੇਨ ਬਾਜ਼ਾਰ ਟਾਂਡਾ ਉੜਮੁੜ ਮਠਿਆਈਆਂ, ਰੱਖੜੀਆਂ ਵਾਲੀਆਂ ਦੁਕਾਨਾਂ 'ਤੇ ਖੂਬ ਰੌਣਕ ਦੇਖੀ ਗਈ। ਜਿਸ ਦੌਰਾਨ ਭੈਣਾਂ ਵੱਲੋਂ ਜਿੱਥੇ ਆਪਣੇ ਭਰਾਵਾਂ ਦੇ ਗੁੱਟ 'ਤੇ ਬੰਨ੍ਹਣ ਲਈ ਰੱਖੜੀਆਂ ਖਰੀਦੀਆਂ ਜਾ ਰਹੀਆਂ ਹਨ, ਉੱਥੇ ਹੀ ਮਿਠਿਆਈਆਂ ਵੀ ਖਰੀਦ ਕੇ ਇਸ ਤਿਉਹਾਰ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਅੱਜ ਛੁੱਟੀ ਦਾ ਦਿਨ ਹੋਣ ਦੇ ਕਾਰਨ ਬਾਜ਼ਾਰਾਂ, ਸੜਕਾਂ ਤੇ ਦੁਕਾਨਾਂ ਵਿੱਚ  ਖੂਬ ਰੌਣਕ ਤੇ ਭੀੜ ਸੀ । 

PunjabKesari

ਰੱਖੜੀ ਦੇ ਇਸ ਪਾਵਨ ਤਿਉਹਾਰ ਮੌਕੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ, ਵਿਧਾਇਕ ਕਰਮਵੀਰ ਸਿੰਘ ਘੁੰਮਣ, ਸਾਬਕਾ ਕੈਬਨਟ ਮੰਤਰੀ ਸੰਗਤ ਸਿੰਘ ਗਿਲਜੀਆਂ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਚੇਅਰਮੈਨ ਹਰਮੀਤ ਸਿੰਘ ਔਲਖ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਰਵਿੰਦਰ ਸਿੰਘ ਰਸੂਲਪੁਰ, ਅਕਾਲੀ ਆਗੂ ਮਨਜੀਤ ਸਿੰਘ ਦਸੂਹਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੋਮੀ, ਭਾਜਪਾ ਆਗੂ ਜਵਾਹਰ ਲਾਲ ਖੁਰਾਣਾ ਨੇ ਇਲਾਕਾ ਨਿਵਾਸੀਆਂ ਨੂੰ ਰੱਖੜ ਪੁੰਨਿਆਂ ਦੇ ਪਾਵਨ ਪਵਿੱਤਰ ਤਿਉਹਾਰ ਤੇ ਸ਼ੁਭਕਾਮਨਾਵਾ ਦਿੱਤੀਆਂ ਹਨ।

ਉਧਰ ਦੂਸਰੇ ਪਾਸੇ ਰੱਖੜ ਪੁੰਨਿਆਂ ਦੇ ਪਵਿੱਤਰ ਤਿਉਹਾਰ ਮੌਕੇ ਵੱਖ-ਵੱਖ ਧਾਰਮਿਕ ਅਸਥਾਨਾਂ ਤੇ ਵੱਖ-ਵੱਖ ਧਾਰਮਿਕ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾ ਗਿਆ।


author

Rakesh

Content Editor

Related News