ਪ੍ਰਕਾਸ਼ ਪੁਰਬ ਮੌਕੇ CM ਮਾਨ ਦਾ ਸੰਗਤਾਂ ਨੂੰ ਵੱਡਾ ਤੋਹਫ਼ਾ, ਅੱਜ ਤੋਂ ਇਨ੍ਹਾਂ ਤੀਰਥ ਸਥਾਨਾਂ ਲਈ ਰਵਾਨਾ ਹੋਵੇਗੀ ਟ੍ਰੇਨ

Monday, Nov 27, 2023 - 06:24 PM (IST)

ਪ੍ਰਕਾਸ਼ ਪੁਰਬ ਮੌਕੇ CM ਮਾਨ ਦਾ ਸੰਗਤਾਂ ਨੂੰ ਵੱਡਾ ਤੋਹਫ਼ਾ, ਅੱਜ ਤੋਂ ਇਨ੍ਹਾਂ ਤੀਰਥ ਸਥਾਨਾਂ ਲਈ ਰਵਾਨਾ ਹੋਵੇਗੀ ਟ੍ਰੇਨ

ਅੰਮ੍ਰਿਤਸਰ- ਅੱਜ ਗੁਰੂ ਪੁਰਬ ਮੌਕੇ ਪੰਜਾਬ ਸਰਕਾਰ ਭਗਵੰਤ ਮਾਨ ਵੱਲੋਂ 'ਮੁੱਖ ਮੰਤਰੀ ਤੀਰਥ ਯਾਤਰਾ' ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਰੇਲਗੱਡੀ ਪਹਿਲੇ ਪੜਾਹ 'ਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋਵੇਗੀ। ਇਹ ਯੋਜਨਾ 95 ਦਿਨਾਂ ਤੱਕ ਲਾਗੂ ਰਹੇਗੀ। ਇਸ ਰੇਲਗੱਡੀ ਦੌਰਾਨ ਸ਼ਰਧਾਲੂ ਵੱਖ-ਵੱਖ ਸਥਾਨਾਂ ਤੇ ਗੁਰਧਾਮਾਂ ਦੇ ਦਰਸ਼ਨ ਦਿਦਾਰ ਕਰ ਸਕਣਗੇ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਮਾਨ ਵੱਲੋਂ ਚਲਾਈ ਗਈ ਤੀਰਥ ਯਾਤਰਾ ਯੋਜਨਾ 27 ਨਵੰਬਰ ਤੋਂ 29 ਫਰਵਰੀ ਤੱਕ ਹੋਵੇਗੀ।

ਇਹ ਵੀ ਪੜ੍ਹੋ- ਬਾਬਾ ਨਾਨਕ ਜੀ ਦੇ ਗੁਰਪੁਰਬ 'ਤੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੀਆਂ, ਤਸਵੀਰਾਂ

PunjabKesari
 

ਦੱਸ ਦੇਈਏ ਇਹ ਤੀਰਥ ਯਾਤਰਾ ਬਿਲਕੁਲ ਫ੍ਰੀ ਹੈ। ਸੰਗਤ ਲਈ ਮੈਡੀਕਲ ਟੀਮ ਵੱਲੋਂ ਕਿੱਟਾਂ ਵੰਡੀਆਂ ਗਈਆਂ ਹਨ, ਜਿਸ ਤੋਂ ਬਾਅਦ ਸੰਗਤ ਨੂੰ ਟ੍ਰੇਨ ਰਾਹੀਂ ਅੰਮ੍ਰਿਤਸਰ ਤੋਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਟਰੇਨ ਅਤੇ ਬੱਸਾਂ ਰਵਾਨਾ ਕੀਤਾ ਜਾਵੇਗਾ। ਇਹ ਯੋਜਨਾ ਖ਼ਾਸ ਕਰ ਕੇ ਬਜ਼ੁਰਗ ਸ਼ਰਧਾਲੂਆਂ ਲਈ ਸ਼ੁਰੂ ਕੀਤੀ ਗਈ ਹੈ। ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਲਈ ਲਗਭਗ 6 ਦਿਨਾਂ ਦਾ ਟੂਰ ਹੋਵੇਗਾ। 

ਸੰਗਤ ਨੂੰ ਵੰਡੀਆਂ ਕਿੱਟਾਂ ਦੀ ਸਹੂਲਤ 'ਚ 

ਸੰਗਤਾਂ ਨੂੰ ਮੈਡੀਕਲ ਕਿੱਟਾਂ ਦੀ  ਸਹੂਲਤ ਵੀ ਦਿੱਤੀ ਗਈ ਹੈ, ਜਿਸ 'ਚ ਸ਼ੈਂਪੂ, ਕੰਬਲ, ਤੌਲੀਆ, ਛਤਰੀ, ਤੇਲ, ਟੂਥ ਪੇਸਟ- ਬੁਰਸ਼, ਚਾਦਰ ਅਤੇ ਇਕ ਸਿਰਹਾਣਾ ਵੀ ਦਿੱਤਾ ਹੈ। ਇਹ ਕਿੱਟਾਂ ਪਹਿਲਾਂ ਹੀ ਬੁੱਕ ਕਰਵਾਈਆਂ ਗਈਆਂ ਸੀ, ਜੋ ਰਾਸਤੇ 'ਚ ਕੰਮ ਆਉਣਗੀਆਂ। ਇਨ੍ਹਾਂ ਸਹੂਲਤਾਂ ਤੋਂ ਇਲਾਵਾ ਯਾਤਰੀਆਂ ਲਈ ਲੰਗਰ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਨਾਲ ਹੀ ਰੇਲ ਗੱਡੀ ਅਤੇ ਬੱਸਾਂ 'ਚ ਖਾਣਾ ਮੁਹੱਈਆ ਕਰਵਾਇਆ ਜਾਵੇਗਾ। ਇਸ ਦੇ ਨਾਲ ਯਾਤਰੀਆਂ ਦੀ ਰਿਹਾਇਸ਼ ਲਈ 3 ਸਟਾਰ ਹੋਟਲ ਦਾ ਪ੍ਰਬੰਧ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਸੰਗਤਾਂ ਸ੍ਰੀ ਕੰਧ ਸਾਹਿਬ 'ਚ ਹੋ ਰਹੀਆਂ ਨਤਮਸਤਕ

ਇਨ੍ਹਾਂ ਤੀਰਥ ਸਥਾਨਾਂ 'ਤੇ ਜਾਵੇਗੀ ਯਾਤਰਾ

ਇਹ ਯਾਤਰਾ ਅੰਮ੍ਰਿਤਸਰ, ਹਜ਼ੂਰ ਸਾਹਿਬ, ਪਟਨਾ ਸਾਹਿਬ, ਅਨੰਦਪੁਰ ਸਾਹਿਬ, ਮਾਤਾ ਨੈਨਾ  ਦੇਵੀ, ਵਰਿੰਦਾਵਨ ਧਾਮ, ਮਾਤਾ ਵੈਸ਼ਨੋ ਦੇਵੀ, ਮਾਤਾ ਜਵਾਲਾ ਜੀ, ਮਾਤਾ ਚਿੰਤਪੁਰਨੀ ਜੀ, ਸ੍ਰੀ ਖਾਟੂ ਸ਼ਿਆਮ ਜੀ, ਅਜਮੇਰ ਆਦਿ ਦੇ ਦਰਸ਼ਨ ਕਰਾਏ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News