ਈਦ-ਉਲ-ਫਿਤਰ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਗਲੇ ਮਿਲ ਇਕ-ਦੂਜੇ ਨੂੰ ਦਿੱਤੀਆਂ ਵਧਾਈਆਂ
Thursday, Apr 11, 2024 - 04:38 PM (IST)
ਅੰਮ੍ਰਿਤਸਰ (ਸਰਬਜੀਤ)- ਈਦ-ਉਲ-ਫਿਤਰਦਾ ਤਿਉਹਾਰ ਪੂਰੇ ਵਿਸ਼ਵ ਵਿੱਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਜਿੱਥੇ ਮੁਸਲਿਮ ਪਰਿਵਾਰਾਂ ਨੂੰ ਵਧਾਈ ਦਿੰਦੇ ਹੋਏ ਇਸ ਤਿਉਹਾਰ ਦੀ ਖੁਸ਼ੀ ਮਨਾਈ ਗਈ, ਉੱਥੇ ਹੀ ਦੂਜੇ ਧਰਮਾਂ ਦੇ ਲੋਕਾਂ ਨੇ ਵੀ ਮੁਸਲਿਮ ਭਾਈਚਾਰੇ ਨਾਲ ਇਹ ਖੁਸ਼ੀ ਸਾਂਝੀ ਕੀਤੀ। ਇਸ ਨੂੰ ਲੈ ਕੇ ਅੱਜ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ ਵਿਖੇ ਮੌਲਵੀ ਹਾਮਿਦ ਹੁਸੈਨ ਕਾਸ਼ਵੀ ਦੀ ਅਗਵਾਹੀ ਹੇਠ ਈਦ-ਉਲ-ਫਿਤਰ ਦੇ ਮੌਕੇ ਦੂਰੋਂ ਨੇੜਿਓਂ ਆਏ ਵੱਡੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਨਮਾਜ਼ ਅਦਾ ਕੀਤੀ ਗਈ ਅਤੇ ਨਮਾਜ਼ ਤੋਂ ਬਾਅਦ ਇੱਕ ਦੂਸਰੇ ਨੂੰ ਗਲੇ ਮਿਲ ਕੇ ਈਦ-ਉਲ-ਫਿਤਰ ਦੀ ਵਧਾਈ ਵੀ ਦਿੱਤੀ ਗਈ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਇਸ ਮੌਕੇ ਬੋਲਦਿਆਂ ਹਾਮਿਦ ਹੁਸੈਨ ਕਾਸ਼ਵੀ ਨੇ ਦੱਸਿਆ ਕਿ ਈਦ-ਉਲ-ਫਿਤਰ ਦਾ ਇਹ ਤਿਉਹਾਰ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੈ। ਇਸ ਦਿਨ ਮੁਸਲਮਾਨ ਪਰਿਵਾਰਾਂ ਵੱਲੋਂ ਨਵੇਂ-ਨਵੇਂ ਕੱਪੜੇ ਖ਼ਰੀਦੇ ਜਾਂਦੇ ਹਨ ਅਤੇ ਮਠਿਆਈਆਂ ਦੇ ਕੇ ਇਸ ਦਿਨ ਦੀ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਮੁਸਲਮਾਨ ਭਾਈਚਾਰੇ ਨਾਲ ਈਦ ਦੀ ਖੁਸ਼ੀ ਸਾਂਝੀ ਕਰਨ ਵਾਸਤੇ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਤਰੁਣਜੀਤ ਸਿੰਘ ਸੰਧੂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ, ਕਾਂਗਰਸ ਤੋਂ ਗੁਰਜੀਤ ਸਿੰਘ ਔਜਲਾ ਦੇ ਬੇਟੇ ਹਰਪਨ ਔਜਲਾ ਨੇ ਆ ਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ-ਉਲ-ਫਿਤਰ ਦੀ ਵਧਾਈ ਦਿੱਤੀ ਅਤੇ ਦੇਸ਼ ਵਿੱਚ ਅਮਨ ਸ਼ਾਂਤੀ ਬਣੀ ਰਹੇ ਦੀ ਕਾਮਨਾ ਵੀ ਕੀਤੀ।
ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਵਿਅਕਤੀ ਦੀ ਨਸ਼ਾ ਕਰਦੇ ਵੀਡੀਓ ਵਾਇਰਲ, ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ
ਉਹਨਾਂ ਅੱਗੇ ਕਿਹਾ ਕਿ ਭਾਰਤ ਦੇਸ਼ ਇੱਕ ਅਜਿਹਾ ਦੇਸ਼ ਹੈ ਜਿੱਥੇ ਹਰ ਧਰਮ ਨੂੰ ਉਸਦਾ ਬਣਦਾ ਮਾਣ ਸਨਮਾਨ ਦਿੱਤਾ ਜਾਂਦਾ ਹੈ ਅਤੇ ਹਰ ਇੱਕ ਦੀ ਖੁਸ਼ੀ ਵਿੱਚ ਦੂਸਰੇ ਧਰਮ ਵੀ ਆ ਕੇ ਉਸ ਖੁਸ਼ੀ ਨੂੰ ਹੋਰ ਵੀ ਦੁਗਣਾ ਕਰ ਦਿੰਦੇ ਹਨ। ਦੱਸਣ ਯੋਗ ਹੈ ਕਿ ਈਦ-ਉਲ-ਫਿਤਰ ਤੋਂ ਇੱਕ ਮਹੀਨਾ ਪਹਿਲਾਂ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਰੋਜੇ ਰੱਖੇ ਜਾਂਦੇ ਹਨ ਜਿਸ ਵਿੱਚ ਸਵੇਰ ਤੋਂ ਰੱਖੇ ਰੋਜੇ ਨੂੰ ਦੇਰ ਰਾਤ ਤੱਕ ਖੋਲ ਕੇ ਸਿਰਫ ਫਰੂਟ ਹੀ ਖਾਦਾ ਜਾਂਦਾ ਹੈ ਅਤੇ ਈਦ ਤੋਂ ਇੱਕ ਦਿਨ ਪਹਿਲੇ ਦੀ ਰਾਤ ਨੂੰ ਇਹ ਰੋਜੇ ਸਮਾਪਤ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ- 'ਈਦ' ਮੌਕੇ ਮੰਤਰੀ ਧਾਲੀਵਾਲ ਪਹੁੰਚੇ ਮਸਜਿਦ, ਮੁਸਲਿਮ ਭਾਈਚਾਰੇ ਨੂੰ ਗਲ ਲਾ ਦਿੱਤੀ ਵਧਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8