ਬਿੱਲ ਮੰਗਣ ''ਤੇ ਅਹਾਤੇ ਦੇ ਮਾਲਕ ਤੇ ਨੌਕਰ ਦੀ ਕੁੱਟ-ਮਾਰ
Monday, Mar 26, 2018 - 06:21 AM (IST)

ਜਲੰਧਰ, (ਸ਼ੋਰੀ)- ਦੇਰ ਰਾਤ ਬਸਤੀ ਗੁਜ਼ਾਂ ਸਥਿਤ ਅਹਾਤੇ 'ਤੇ ਬਿੱਲ ਦੇ ਪੈਸੇ ਮੰਗਣ ਨੂੰ ਲੈ ਕੇ ਸ਼ਰਾਬੀਆਂ ਨੇ ਝਗੜਾ ਕੀਤਾ ਅਤੇ ਦੇਖਦੇ ਹੀ ਦੇਖਦੇ ਅਹਾਤੇ ਦੇ ਮਾਲਕ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸ਼ਰਾਬੀਆਂ ਨੇ ਅਹਾਤੇ ਦੇ ਮਾਲਕ ਸ਼ੁਭਮ ਪੁੱਤਰ ਸੁਰਿੰਦਰ ਨਿਵਾਸੀ ਬਸਤੀ ਗੁਜ਼ਾਂ 'ਤੇ ਹਮਲਾ ਕੀਤਾ, ਜਿਸ ਨੂੰ ਇਲਾਜ ਲਈ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।
ਪੀੜਤ ਨੇ ਦੱਸਿਆ ਕਿ ਉਹ ਅਹਾਤਾ ਚਲਾਉਂਦਾ ਹੈ ਅਤੇ ਅੱਜ ਦੇਰ ਰਾਤ 4 ਸ਼ਰਾਬੀ ਅਹਾਤੇ ਵਿਚ ਆ ਕੇ ਖਾਣਾ ਖਾਣ ਦੇ ਨਾਲ-ਨਾਲ ਸ਼ਰਾਬ ਪੀਣ ਲੱਗੇ। ਜਿਨ੍ਹਾਂ ਤੋਂ ਬਿੱਲ ਮੰਗਣ 'ਤੇ ਉਕਤ ਲੋਕਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਉਪਰ ਹਮਲਾ ਕੀਤਾ। ਇਸ ਦੌਰਾਨ ਉਸ ਨੂੰ ਬਚਾਉਣ ਆਏ ਉਸ ਦੇ ਨੌਕਰ ਸੰਤੋਸ਼ 'ਤੇ ਵੀ ਇਨ੍ਹਾਂ ਨੇ ਹਮਲਾ ਕੀਤਾ।