ਵਿਧਾਨ ਸਭਾ ਸੈਸ਼ਨ ਦੌਰਾਨ CM ਮਾਨ ਨੇ ਕਾਂਗਰਸ, ਭਾਜਪਾ ਨੂੰ ਕਟਹਿਰੇ 'ਚ ਕੀਤਾ ਖੜ੍ਹਾ, ਬਜਟ ਨੂੰ ਦੱਸਿਆ ਸ਼ਾਨਦਾਰ

Sunday, Mar 12, 2023 - 05:37 AM (IST)

ਵਿਧਾਨ ਸਭਾ ਸੈਸ਼ਨ ਦੌਰਾਨ CM ਮਾਨ ਨੇ ਕਾਂਗਰਸ, ਭਾਜਪਾ ਨੂੰ ਕਟਹਿਰੇ 'ਚ ਕੀਤਾ ਖੜ੍ਹਾ, ਬਜਟ ਨੂੰ ਦੱਸਿਆ ਸ਼ਾਨਦਾਰ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪੰਜਾਬ ਵਿਧਾਨ ਸਭਾ 'ਚ ਬਜਟ ਬਹਿਸ ਦੌਰਾਨ ਕਾਂਗਰਸ ’ਤੇ ਤਿੱਖਾ ਨਿਸ਼ਾਨਾ ਸਾਧਿਆ। ਮਾਨ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਤਾਂ ਸਾਬਕਾ ਖ਼ਜ਼ਾਨਾ ਮੰਤਰੀ ਦਾ ਨਾਂ ਲਏ ਬਿਨਾਂ ਕਰਾਰਾ ਵਿਅੰਗ ਕੀਤਾ। ਮਾਨ ਨੇ ਕਿਹਾ ਕਿ ਕਾਂਗਰਸ ਪੁੱਛਦੀ ਹੈ ਕਿ ਸਕੂਲ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਕਿਉਂ ਭੇਜਿਆ, ਅਮਰੀਕਾ ਕਿਉਂ ਨਹੀਂ। ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਅੰਤਿਮ ਮਹੀਨਿਆਂ ਦੌਰਾਨ ਉਨ੍ਹਾਂ ਦਾ ਪ੍ਰਿੰਸੀਪਲ ਮਤਲਬ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਅਮਰੀਕਾ ਗਏ ਸਨ। ਉਹ ਪੀਐੱਚਡੀ ਕਰਨ ਗਏ ਸਨ। ਉਨ੍ਹਾਂ ਨੂੰ ਪੁੱਛੋ ਕਿ ਉਹ ਕੀ ਸਿੱਖ ਕੇ ਆਏ ਹਨ, ਉਸ ਤੋਂ ਬਾਅਦ ਪ੍ਰਿੰਸੀਪਲਾਂ ਨੂੰ ਅਮਰੀਕਾ ਵੀ ਭੇਜ ਦੇਣਗੇ।

ਇਹ ਵੀ ਪੜ੍ਹੋ : 20 ਮਾਰਚ ਨੂੰ 2 ਦਿਨਾ ਦੌਰੇ 'ਤੇ ਭਾਰਤ ਆਉਣਗੇ ਜਾਪਾਨ ਦੇ PM ਫੁਮਿਓ ਕਿਸ਼ਿਦਾ, ਇਨ੍ਹਾਂ ਮੁੱਦਿਆਂ 'ਤੇ ਹੋਵੇਗੀ ਗੱਲਬਾਤ

ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ’ਤੇ ਤਿੱਖਾ ਵਿਅੰਗ

ਬਜਟ ਬਹਿਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਾਨਦਾਰ ਬਜਟ ਪੇਸ਼ ਕੀਤਾ, ਇਸ ’ਤੇ ਵਿਰੋਧੀ ਧਿਰ ਨੇ ਕਿਹਾ ਕਿ ਉਨ੍ਹਾਂ ਨੇ ਚੰਗੀ ਟ੍ਰੇਨਿੰਗ ਲਈ। ਇਸ ’ਤੇ ਭਗਵੰਤ ਮਾਨ ਨੇ ਸਾਬਕਾ ਵਿੱਤ ਮੰਤਰੀ ਦਾ ਨਾਂ ਲਏ ਬਿਨਾਂ ਜਵਾਬ ਦਿੰਦਿਆਂ ਕਿਹਾ ਕਿ ਟ੍ਰੇਨਿੰਗ ਮੇਰੀ ਨਹੀਂ ਸੀ। ਟ੍ਰੇਨਿੰਗ ਦਾ ਆਗਾਜ਼ ਤਾਂ ਅਸਲ ਵਿੱਚ ਨੀਲੇ ਵਾਲੇ ਵੱਲੋਂ ਹੋਇਆ, ਫਿਰ ਉਹ ਪੀਲ਼ੇ ਵਾਲੇ ਵੱਲ ਆਏ। ਇਸ ਤੋਂ ਬਾਅਦ ਸਫੇਦ ਰਹੇ ਅਤੇ ਅੱਜਕੱਲ੍ਹ ਭਗਵਾ ਹਨ। ਪਾਰਟੀਆਂ ਕਈ ਬਦਲੀਆਂ ਪਰ ਸ਼ੇਅਰ ਉਹੀ ਹਨ। ਇਸ ਤੋਂ ਪਹਿਲਾਂ ਇਕ ਵਿਅਕਤੀ 9 ਬਜਟ ਪੇਸ਼ ਕਰ ਗਿਆ।

ਇਹ ਵੀ ਪੜ੍ਹੋ : ਹੋਲਾ-ਮਹੱਲਾ ਦੌਰਾਨ ਲੱਖਾਂ ਸੈਲਾਨੀਆਂ ਨੇ ਕੀਤੇ ਵਿਰਾਸਤ-ਏ-ਖਾਲਸਾ ਦੇ ਦਰਸ਼ਨ, ਇਹ ਥਾਵਾਂ ਬਣੀਆਂ ਖਿੱਚ ਦਾ ਕੇਂਦਰ

ਸੀਐੱਮ ਨੇ ਕਿਹਾ ਕਿ ਕਾਂਗਰਸ ਵਾਲੇ ਬਜਟ ’ਤੇ ਬੋਲ ਰਹੇ ਹਨ ਪਰ ਤਰਸ ਆਉਂਦਾ ਹੈ ਕਿਉਂਕਿ ਉਨ੍ਹਾਂ ਨੇ ਤਾਂ 5 ਸਾਲ ਬਜਟ ਪੇਸ਼ ਨਹੀਂ ਕੀਤਾ, ਉਹ ਤਾਂ ਇਕ ਵਿੱਤ ਮੰਤਰੀ ਨੂੰ ਡੈਪੂਟੇਸ਼ਨ ’ਤੇ ਲਿਆਏ ਸਨ। ਉਹ 5 ਬਜਟ ਪੇਸ਼ ਕਰਕੇ ਆਪਣੇ ਰਾਹ ਹੋ ਲਿਆ ਅਤੇ ਪੰਗਾ ਕਾਂਗਰਸ ਨੂੰ ਪਾ ਗਿਆ, ਹੁਣ ਕਾਂਗਰਸ ਜਵਾਬ ਦਿੰਦੀ ਰਹੇ। ਮਾਨ ਨੇ ਕਿਹਾ ਕਿ ਵਿਧਾਇਕ ਰਾਜਾ ਵੜਿੰਗ ਬੋਲਦੇ ਵੀ ਰਹੇ ਕਿ ਵਿੱਤ ਮੰਤਰਾਲਾ ਨਾ ਦਿਓ ਪਰ ਕੋਈ ਮੰਨਿਆ ਨਹੀਂ। ਸਾਬਕਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਖੂਬ ਕਿਹਾ ਕਿ ਅਸੀਂ ਟਕਸਾਲੀ ਹਾਂ ਪਰ ਵਿੱਤ ਮੰਤਰਾਲਾ ਦੇਣ ਵਾਲੇ ਨੇ ਪ੍ਰਵਾਹ ਨਹੀਂ ਕੀਤੀ।

ਇਹ ਵੀ ਪੜ੍ਹੋ : ਭਾਈ ਪ੍ਰਦੀਪ ਸਿੰਘ ਦੇ ਸਸਕਾਰ ਮੌਕੇ ਵੱਖ-ਵੱਖ ਪੰਥਕ ਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਲਵਾਈ ਹਾਜ਼ਰੀ

ਮਾਨ ਨੇ ਕਿਹਾ ਕਿ ਉਨ੍ਹਾਂ ਨੇ ਪੁਰਾਣੇ ਬਜਟ ਵੀ ਸੁਣੇ, ਜਿਨ੍ਹਾਂ ਦਾ ਆਗਾਜ਼ ਲਹੂ ਨਾਲ ਹੁੰਦਾ ਰਿਹਾ ਹੈ। ਪੰਜਾਬ 'ਚ ਲਹੂ ਕਿੱਥੇ ਹੈ। ਪੰਜਾਬ ਵਿੱਚ ਲਹੂ ਬਹਿ ਚੁੱਕਾ, ਕੋਈ ਬਜਟ ’ਤੇ ਗੱਲ ਹੋਣੀ ਚਾਹੀਦੀ ਸੀ। ਮੌਜੂਦਾ ਸਰਕਾਰ ਦਾ ਬਜਟ ਸਿੱਧਾ-ਸਾਧਾ ਹੈ, ਜੋ ਕਰੀਬ 2 ਲੱਖ ਕਰੋੜ ਰੁਪਏ ਦਾ ਹੈ। 20 ਫ਼ੀਸਦੀ ਖੇਤੀਬਾੜੀ ਵਿੱਚ ਵਾਧਾ ਕੀਤਾ। 12 ਫ਼ੀਸਦੀ ਸਿੱਖਿਆ, 42 ਫ਼ੀਸਦੀ ਟਰਾਂਸਪੋਰਟ, 36 ਫ਼ੀਸਦੀ ਰੁਜ਼ਗਾਰ ਅਤੇ ਸਕਿੱਲ ਡਿਵੈਲਪਮੈਂਟ ਅਤੇ 11 ਫ਼ੀਸਦੀ ਬਜਟ ਵਾਧਾ ਸਿਹਤ ਅਤੇ ਪਰਿਵਾਰ ਭਲਾਈ ਵਿੱਚ ਕੀਤਾ ਗਿਆ ਹੈ। ਲੋਕਾਂ ਨਾਲ ਵਿੱਤੀ ਘਾਟਾ ਪਰ ਕੈਪਿਟਾ ’ਤੇ ਜਿੰਨੀ ਵੀ ਗੱਲ ਕਰ ਲਓ, ਅੰਤ ਵਿੱਚ ਉਨ੍ਹਾਂ ਦਾ ਸਵਾਲ ਇਹੀ ਹੋਵੇਗਾ ਕਿ ਮੈਨੂੰ ਕੱਲ੍ਹ ਦਿਹਾੜੀ ਮਿਲ ਜਾਵੇਗੀ ਕੀ? ਕੋਈ ਚੀਜ਼ ਮਹਿੰਗੀ ਤਾਂ ਨਹੀਂ ਹੋਵੇਗੀ। ਇਸ ਲਈ ਜਨ ਭਾਸ਼ਾ ਵਿੱਚ ਬਜਟ ਬੋਲਿਆ ਜਾਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦਾ ਬਜਟ ਆਮ ਜਨਤਾ ਦਾ ਬਜਟ ਹੈ।

ਇਹ ਵੀ ਪੜ੍ਹੋ : ਇਟਲੀ 'ਚ ਤਲਾਕ ਦੇ ਮਾਮਲਿਆਂ 'ਚ ਲਗਾਤਾਰ ਹੋ ਰਿਹਾ ਇਜ਼ਾਫ਼ਾ ਦੇਸ਼ ਦੇ ਭਵਿੱਖ ਨੂੰ ਕਰ ਰਿਹਾ ਧੁੰਦਲਾ

ਭਾਜਪਾ ਨੇਤਾ ਅਸ਼ਵਨੀ ਸ਼ਰਮਾ ’ਤੇ ਸਾਧਿਆ ਨਿਸ਼ਾਨਾ

ਮਾਨ ਨੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ’ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਭਾਜਪਾ ਵਾਲੇ ਕਹਿੰਦੇ ਹਨ ਕਿ ਕੇਂਦਰ ਤੋਂ ਮੰਗਦੇ ਵੀ ਹੋ ਅਤੇ ਬੁਰਾਈ ਵੀ ਕਰਦੇ ਹੋ ਤਾਂ ਕੀ ਪੰਜਾਬ ਕੇਂਦਰ ਤੋਂ ਭੀਖ ਮੰਗ ਰਿਹਾ ਹੈ। ਪੰਜਾਬ ਸਿਰਫ਼ ਹੱਕ ਮੰਗ ਰਿਹਾ ਹੈ। ਕੇਂਦਰ ਦਾ ਫਰਜ਼ ਹੈ ਕਿ ਬਿਨਾਂ ਮੰਗੇ ਦੇ ਦੇਵੇ। ਜੀਐੱਸਟੀ ਵਿੱਚ ਵੀ ਹਿੱਸੇਦਾਰੀ ਮੰਗਣੀ ਪੈਂਦੀ ਹੈ। ਵਪਾਰੀਆਂ ਨੂੰ ਅਜੇ ਤੱਕ ਜੀਐੱਸਟੀ ਸਮਝ ਨਹੀਂ ਆਈ।

ਇਹ ਵੀ ਪੜ੍ਹੋ : ਆਖਿਰ ਕਿਵੇਂ ਫੈਲਿਆ ਸੀ ਕੋਰੋਨਾ, ਅਮਰੀਕਾ 'ਚ ਖੁੱਲ੍ਹੇਗਾ ਰਾਜ਼; ਪ੍ਰਤੀਨਿਧੀ ਸਭਾ ਨੇ ਦਿੱਤੀ ਮਨਜ਼ੂਰੀ

ਵੱਡੇ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ 15 ਲੱਖ ਦਾ ਪਾਪੜ ਕਿਸ ਨੇ ਵੇਚਿਆ ਸੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅਪ੍ਰਤੱਖ ਰੂਪ ਨਾਲ ਪ੍ਰਧਾਨ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ 'ਚ ਬਿਜਲੀ ਮੁਫਤ ਕਰ ਦਿੱਤੀ, ਇਲਾਜ ਮੁਫ਼ਤ ਕੀਤਾ ਅਤੇ ਮੁਫ਼ਤ ਗੁਣਵੱਤਾ ਵਾਲੀ ਪੜ੍ਹਾਈ ਦੀ ਸਹੂਲਤ ਦਿੱਤੀ ਪਰ ਵੱਡੇ ਸਾਹਿਬ ਕਹਿੰਦੇ ਹਨ ਕਿ ਇਹ ਮੁਫ਼ਤ ਦੀ ਰਿਓੜੀ ਵੰਡਣ ਵਾਲੇ ਹਨ। ਮਾਨ ਨੇ ਕਿਹਾ ਕਿ ਜੇਕਰ ਇਹ ਮੁਫ਼ਤ ਦੀ ਰਿਓੜੀ ਹੈ ਤਾਂ ਵੱਡੇ ਸਾਹਿਬ ਤੋਂ ਪੁੱਛਣਾ ਚਾਹੁੰਦਾ ਹਾਂ ਕਿ 15 ਲੱਖ ਦਾ ਪਾਪੜ ਕਿਸ ਨੇ ਵੇਚਿਆ ਸੀ। 2 ਕਰੋੜ ਨੌਕਰੀਆਂ ਦੀ ਗੱਲ ਕਿਸ ਨੇ ਕਹੀ। ਦੇਸ਼ ਦੇ ਕਈ ਸੰਸਥਾਨ ਵੇਚ ਦਿੱਤੇ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਝਾਕੀ ਬਾਹਰ ਕਰ ਦਿੱਤੀ। ਕੋਲਾ ਸ਼੍ਰੀਲੰਕਾ ਤੋਂ ਘੁੰਮ ਕੇ ਲਿਆਉਣ ਨੂੰ ਕਿਹਾ।

ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਇਕਲੌਤਾ ਦੇਸ਼, ਜਿੱਥੇ ਮੁਸਲਿਮ ਤਾਂ ਰਹਿੰਦੇ ਹਨ ਪਰ ਨਹੀਂ ਹੈ ਇਕ ਵੀ ਮਸਜਿਦ

ਗਰੀਬਾਂ ਲਈ ਬਣਾਇਆ ਬਜਟ

ਮਾਨ ਨੇ ਕਿਹਾ ਕਿ ਇਹ ਬਜਟ ਗਰੀਬਾਂ ਲਈ ਹੈ। ਸਰਕਾਰ ਨੇ ਮਹੱਲਾ ਕਲੀਨਿਕ ਉਨ੍ਹਾਂ ਇਲਾਕਿਆਂ 'ਚ ਖੋਲ੍ਹਣ ਦੀ ਪਹਿਲ ਕੀਤੀ ਹੈ, ਜਿੱਥੇ ਗਰੀਬ ਲੋਕ ਰਹਿੰਦੇ ਹਨ। ਇਸੇ ਕੜੀ 'ਚ ਪਿੰਡਾਂ ਵਿੱਚ ਮੈਰਿਜ ਪੈਲੇਸ ਵਰਗੀ ਸਹੂਲਤ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਮਹਿਲ ਕਲਾਂ ਅਧੀਨ ਇਕ ਪਿੰਡ ਵਿੱਚ ਮੈਰਿਜ ਪੈਲੇਸ ਹੈ। ਇੱਥੇ ਅਨੁਸੂਚਿਤ ਜਾਤੀ ਲਈ 2 ਹਜ਼ਾਰ, ਆਮ ਵਰਗ ਲਈ 5 ਹਜ਼ਾਰ ਰੁਪਏ ਕਿਰਾਇਆ ਰੱਖਿਆ ਹੈ। ਪੰਜਾਬ ਸਰਕਾਰ ਪਿੰਡਾਂ ਵਿੱਚ ਅਜਿਹਾ ਹੀ ਆਈਡੀਆ ਲਿਆਉਣਾ ਚਾਹੁੰਦੀ ਹੈ, ਜਿੱਥੇ ਪਿੰਡ ਦੇ ਲੋਕ ਪ੍ਰੋਗਰਾਮ ਕਰ ਸਕਣ। ਮਾਨ ਨੇ ਕਿਹਾ ਕਿ ਸਰਕਾਰ ਨੇ ਬਜਟ ਵਿੱਚ ਕੋਈ ਵਰਗ ਨਹੀਂ ਛੱਡਿਆ।

ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਸ਼ਰੇਆਮ ਗੁੰਡਾਗਰਦੀ: ਦੁਕਾਨ 'ਤੇ ਕੰਮ ਕਰਦੇ ਨੌਜਵਾਨ ਨੂੰ ਹਥਿਆਰਬੰਦਾਂ ਨੇ ਕੀਤਾ ਬੁਰੀ ਤਰ੍ਹਾਂ ਜ਼ਖ਼ਮੀ

ਕਰਜ਼ਾ ਲਿਆ ਤਾਂ ਕਰਜ਼ਾ ਵਾਪਸ ਵੀ ਕੀਤਾ ਹੈ

ਕਰਜ਼ਾ ਲੈ ਲਿਆ ਤਾਂ ਕਰਜ਼ਾ ਵਾਪਸ ਵੀ ਕੀਤਾ ਹੈ। ਮਾਨ ਨੇ ਇਕ ਵਾਰ ਫਿਰ ਸਾਬਕਾ ਵਿੱਤ ਮੰਤਰੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਮਿਰਜ਼ਾ ਗਾਲਿਬ ਦੇ ਬੀਜੇ ਹੋਏ ਕੰਢੇ ਵੀ ਚੁਗ ਰਹੇ ਹਾਂ। ਸਰਕਾਰ ਨੇ ਮੂਲਧਨ ਸਮੇਤ ਵਿਆਜ ਵੀ ਵਾਪਸ ਕੀਤਾ ਹੈ। ਇਹ ਸਭ ਬਿਜਲੀ, ਸਕੂਲ, ਮਹੱਲਾ ਕਲੀਨਿਕ ਬਣਾ ਕੇ, ਨੌਕਰੀਆਂ ਦੇ ਕੇ ਕੀਤਾ ਹੈ ਤਾਂ ਸਾਫ਼ ਹੈ ਕਿ ਸਰਕਾਰ ਨੇ ਪਹਿਲੇ ਹੀ ਸਾਲ 'ਚ ਆਰਥਿਕਤਾ ਨੂੰ ਪਟੜੀ ’ਤੇ ਲਿਆ ਖੜ੍ਹਾ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ ਯੂਨੀਵਰਸਿਟੀ ਫੰਡ 'ਚ ਕੋਈ ਕਮੀ ਨਹੀਂ ਛੱਡੀ ਜਾਵੇਗੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News