ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਮੁਸਾਫਰਾਂ ’ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ

Tuesday, Dec 07, 2021 - 09:36 AM (IST)

ਓਮੀਕਰੋਨ ਪ੍ਰਭਾਵਿਤ ਦੇਸ਼ਾਂ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਮੁਸਾਫਰਾਂ ’ਤੇ ਸਿਹਤ ਵਿਭਾਗ ਦੀ ਤਿੱਖੀ ਨਜ਼ਰ

ਅੰਮ੍ਰਿਤਸਰ (ਦਲਜੀਤ) - ਓਮੀਕ੍ਰੋਨ ਪ੍ਰਭਾਵਿਤ ਦੇਸ਼ਾਂ ’ਚੋਂ ਪਿਛਲੇ 2 ਹਫ਼ਤਿਆਂ ’ਚ 119 ਯਾਤਰੀ ਅੰਤਰਰਾਸ਼ਟਰੀ ਏਅਰਪੋਰਟ ਰਾਹੀਂ ਅੰਮ੍ਰਿਤਸਰ ਆਏ ਹਨ। ਸਾਰੇ ਯਾਤਰੀਆਂ ਦੀ ਸਿਹਤ ਵਿਭਾਗ ਵਲੋਂ ਟੈਸਟਿੰਗ ਪ੍ਰਕਿਰਿਆ ਨੈਗੇਟਿਵ ਆਉਣ ਦੇ ਬਾਅਦ ਉਨ੍ਹਾਂ ਦੇ ਘਰਾਂ ’ਚ ਹੀ 10 ਦਿਨ ਲਈ ਏਕਾਂਤਵਾਸ ’ਚ ਰੱਖਿਆ ਗਿਆ ਹੈ। ਵਿਭਾਗ ਵਲੋਂ ਲਗਾਤਾਰ ਮੁਸਾਫ਼ਰਾਂ ਦੀ 10 ਦਿਨ ਮਾਨਿਟਰਿੰਗ ਕੀਤੀ ਜਾ ਰਹੀ ਹੈ ਅਤੇ 11 ਦਿਨ ਮੁਸਾਫ਼ਰਾਂ ਦਾ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ: ਸਾਗ ਖਾਣ ਨਾਲ ਮਾਂ-ਪਿਓ ਦੀ ਮੌਤ, ਵੈਂਟੀਲੈਂਟਰ 'ਤੇ ਪੁੱਤ ਲੜ ਰਿਹਾ ਜ਼ਿੰਦਗੀ ਦੀ ਲੜਾਈ

ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ 2 ਹਫ਼ਤੇ ਦੌਰਾਨ ਓਮੀਕ੍ਰੋਨ ਪ੍ਰਭਾਵਿਤ 12 ਦੇਸ਼ਾਂ ’ਚੋਂ ਪੰਜਾਬ ’ਚ 1313 ਯਾਤਰੀ ਅੰਤਰਰਾਸ਼ਟਰੀ ਏਅਰਪੋਰਟ ਰਾਹੀਂ ਅੰਮ੍ਰਿਤਸਰ ’ਚ ਆਏ ਹਨ, ਜਿਨ੍ਹਾਂ ’ਚ 119 ਯਾਤਰੀ ਜ਼ਿਲ੍ਹੇ ਨਾਲ ਸਬੰਧਤ ਹਨ। ਇਨ੍ਹਾਂ ਮੁਸਾਫਰਾਂ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਘਰਾਂ ’ਚ ਏਕਾਂਤਵਾਸ ’ਚ ਰੱਖਿਆ ਗਿਆ ਹੈ। ਮੁਸਾਫਰਾਂ ਦੀ ਐੱਮ. ਪੀ. ਡਬਲਿਊ ਅਤੇ ਉੱਚਾ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕਰ ਕੇ ਲਗਾਤਾਰ ਮਾਨਿਟਰਿੰਗ ਕੀਤੀ ਜਾ ਰਹੀ ਹੈ। ਇਸ ਦੇ ਇਲਾਵਾ ਮੁਸਾਫ਼ਰਾਂ ਨੂੰ ਟੈਲੀਫੋਨ ਰਾਹੀਂ ਉਨ੍ਹਾਂ ਨਾਲ 24 ਘੰਟੇ ਸੰਪਰਕ ਕਾਇਮ ਕੀਤਾ ਜਾ ਰਿਹਾ ਹੈ। ਮੁਸਾਫਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ 10 ਦਿਨ ਏਕਾਂਤਵਾਸ ਦੇ ਹੋਣ ਦੇ ਬਾਅਦ 11 ਦਿਨ ਉਨ੍ਹਾਂ ਦਾ ਆਰ. ਟੀ. ਪੀ. ਸੀ. ਆਰ. ਟੈਸਟ ਕਰਵਾਇਆ ਜਾਵੇਗਾ। 

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 6 ਦਿਨਾਂ ਤੋਂ ਲਾਪਤਾ ਬੱਚੀ ਦੀ ਰੇਤ ’ਚ ਦੱਬੀ ਹੋਈ ਮਿਲੀ ਲਾਸ਼, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਉਨ੍ਹਾਂ ਦੱਸਿਆ ਕਿ ਤਕਰੀਬਨ 21 ਲੱਖ ਦੇ ਕਰੀਬ ਜ਼ਿਲ੍ਹੇ ਦੇ ਲੋਕਾਂ ਨੇ ਕੋਰੋਨਾ ਦਾ ਸੁਰੱਖਿਆ ਕਵਚ ਪਾ ਦਿੱਤਾ ਹੈ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਿਭਾਗ ਦੀਆਂ ਹਦਾਇਤਾਂ ਦੀ ਪਾਲਨਾ ਕਰਨ। ਜ਼ਿਲ੍ਹੇ ’ਚ ਸੋਮਵਾਰ ਨੂੰ ਵੀ ਕੋਰੋਨਾ ਇਨਫ਼ੈਕਟਿਡ ਮਰੀਜ਼ ਰਿਪੋਰਟ ਨਹੀਂ ਹੋਇਆ। 2 ਦਸੰਬਰ ਤੋਂ ਕੋਰੋਨਾ ਦਾ ਸਿਫ਼ਰ ਕਾਲ ਜਾਰੀ ਹੈ। ਸੋਮਵਾਰ ਨੂੰ 2 ਮਰੀਜ਼ ਤੰਦਰੁਸਤ ਹੋਏ ਅਤੇ ਸਰਗਰਮ ਮਰੀਜ਼ਾਂ ਦੀ ਗਿਣਤੀ 6 ਹੈ। ਹੁਣ ਤੱਕ ਕੁਲ 47432 ਮਰੀਜ਼ ਰਿਪੋਰਟ ਹੋਏ ਅਤੇ 1598 ਦੀ ਮੌਤ ਹੋ ਗਈ, ਜਦੋਂਕਿ 45828 ਤੰਦਰੁਸਤ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਦੇ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, ਲੁਧਿਆਣਾ ਦੇ 3 ਕਾਰੋਬਾਰੀ ਅਤੇ 1 ਕੁੜੀ ਗ੍ਰਿਫ਼ਤਾਰ

11404 ਨੂੰ ਲੱਗਿਆ ਕੋਰੋਨਾ ਦਾ ਟੀਕਾ : 
ਜ਼ਿਲ੍ਹੇ ਦੇ 208 ਟੀਕਾਕਰਨ ਕੇਂਦਰਾਂ ’ਚ 11404 ਲੋਕਾਂ ਨੂੰ ਟੀਕਾ ਲੱਗਾ। ਹੁਣ ਤੱਕ 2024342 ਲੋਕਾਂ ਨੂੰ ਟੀਕਾ ਲੱਗ ਚੁੱਕਿਆ ਹੈ। ਇਨ੍ਹਾਂ ’ਚ ਦੋਵੇਂ ਡੋਜ਼ ਲਗਵਾਉਣ ਵਾਲਿਆਂ ਦੀ ਗਿਣਤੀ 637037 ਹੈ ।


author

rajwinder kaur

Content Editor

Related News