ਸ਼ਿਵਲਿੰਗ ਦੀ ਪੂਜਾ ਦੌਰਾਨ ਉੱਭਰ ਕੇ ਆਇਆ ''ਓਮ'' ਦਾ ਨਿਸ਼ਾਨ, ਸ਼ਿਵ ਭਗਤਾਂ ''ਚ ਖੁਸ਼ੀ ਦੀ ਲਹਿਰ

08/03/2020 2:43:31 PM

ਲੁਧਿਆਣਾ (ਸਲੂਜਾ) : ਲੁਧਿਆਣਾ ਦੇ ਗੁਰਪਾਲ ਨਗਰ 'ਚ ਖੁਦਾਈ ਦੌਰਾਨ ਨਿਕਲੇ ਪੁਰਾਤਨ ਸ਼ਿਵਲਿੰਗ ਵਾਲੇ ਪ੍ਰਾਚੀਨ ਸ਼ਿਵ ਮੰਦਰ 'ਚ ਉਸ ਸਮੇਂ ਸ਼ਿਵ ਭਗਤਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ, ਜਦੋਂ ਸਾਉਣ ਮਹੀਨੇ ਦੀ ਸੋਮਵਾਰ ਦੀ ਪੂਜਾ ਦੌਰਾਨ ਕੁਦਰਤੀ ਤੌਰ 'ਤੇ ਬਣਿਆ 'ਓਮ' ਦਾ ਨਿਸ਼ਾਨ ਉੱਭਰ ਕੇ ਆਇਆ, ਜੋ ਸ਼ਿਵ ਭਗਤਾਂ ਲਈ ਸ਼ਰਧਾ ਦਾ ਕੇਂਦਰ ਬਣ ਗਿਆ।

ਇਹ ਵੀ ਪੜ੍ਹੋ : ਕੋਰੋਨਾ ਆਫ਼ਤ : ਪਹਿਲੀ ਵਾਰ ਜੇਲ੍ਹਾਂ 'ਚ ਬੰਦ ਭਰਾਵਾਂ ਨੂੰ 'ਰੱਖੜੀ' ਨਾ ਬੰਨ੍ਹ ਸਕੀਆਂ ਭੈਣਾਂ

ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਸੇਵਾਦਾਰ ਹਰਿਵੰਦਰ ਸਿੰਘ ਭੰਵਰਾ ਨੇ ਦੱਸਿਆ ਕਿ ਸ਼ਿਵਰਾਤਰੀ ਅਤੇ ਸਾਉਣ ਮਹੀਨੇ 'ਚ ਸ਼ਿਵ ਭਗਤਾਂ ਵੱਲੋਂ ਕੀਤੀ ਗਈ ਪੂਜਾ ਦੌਰਾਨ ਇਹ 'ਓਮ' ਦਾ ਨਿਸ਼ਾਨ ਉੱਭਰ ਕੇ ਸਾਹਮਣੇ ਆਉਂਦਾ ਹੈ, ਜੋ ਹਰ ਸਾਲ ਭਗਤਾਂ ਲਈ ਇਕ ਤਿਉਹਾਰ ਦੀ ਤਰ੍ਹਾਂ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੰਦਰ 'ਚ ਹਰ ਸ਼ਿਵਰਾਤਰੀ ਅਤੇ ਸਾਉਣ ਮਹੀਨੇ 'ਚ ਨਾਗ ਦੇਵਤਾ ਸ਼ਿਵ ਭਗਤਾਂ ਨੂੰ ਜ਼ਰੂਰ ਦਰਸ਼ਨ ਦਿੰਦੇ ਹਨ।

ਇਹ ਵੀ ਪੜ੍ਹੋ : ਜ਼ਿਲ੍ਹਾ ਫਤਿਹਗੜ੍ਹ ਸਾਹਿਬ 'ਚ ਮਾਰੂ ਹੋਇਆ 'ਕੋਰੋਨਾ', ਤੀਜੇ ਵਿਅਕਤੀ ਨੇ ਤੋੜਿਆ ਦਮ
ਸ਼ਿਵਲਿੰਗ ਨੂੰ ਖੰਡਿਤ ਕਰਨ ਵਾਲਾ ਨਾਮਜ਼ਦ
ਲੁਧਿਆਣਾ (ਰਾਮ) : ਇਕ ਵਿਅਕਤੀ ਵੱਲੋਂ ਸ਼ਿਵ ਭੋਲੇ ਨਾਥ ਦੇ ਮੰਦਰ ’ਚ ਸਥਾਪਿਤ ਸ਼ਿਵਲਿੰਗ ਨੂੰ ਖੰਡਿਤ ਕਰਨ ਅਤੇ ਭੰਨ-ਤੋੜ ਕਰਨ ਦੇ ਦੋਸ਼ਾਂ ਤਹਿਤ ਜਮਾਲਪੁਰ ਪੁਲਸ ਨੇ ਮੁਕੱਦਮਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਬਿਆਨਾਂ ’ਚ ਚੰਦਨ ਕੁਮਾਰ ਪੁੱਤਰ ਅਬਧ ਕਿਸ਼ੋਰ ਵਾਸੀ ਤਾਜਪੁਰ ਐਨਕਲੇਵ, ਲੁਧਿਆਣਾ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਬੀਤੀ 31 ਜੁਲਾਈ ਦੀ ਰਾਤ ਕਰੀਬ ਸਾਢੇ 8 ਵਜੇ ਉਨ੍ਹਾਂ ਦੀ ਕਾਲੋਨੀ ਦੇ ਹੀ ਰਹਿਣ ਵਾਲੇ ਦਿਨੇਸ਼ ਕੁਮਾਰ ਪੁੱਤਰ ਜਤਿਨ ਮਹਿਤੋ ਨੇ ਸ਼ਿਵ ਭੋਲੇ ਨਾਥ ਦੇ ਬਣੇ ਹੋਏ ਮੰਦਰ ’ਚ ਸਥਾਪਿਤ ਸ਼ਿਵਲਿੰਗ ਦੀ ਭੰਨ-ਤੋੜ ਕਰਦੇ ਹੋਏ ਤਾਂਬੇ ਦੀ ਧਾਤ ਨਾਲ ਬਣੇ ਸ਼ੇਸ਼ਨਾਗ ਨੂੰ ਵੀ ਸਾਈਡ ’ਤੇ ਸੁੱਟ ਦਿੱਤਾ। ਜਿਸ ਨੇ ਅਜਿਹਾ ਕਰ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਥਾਣਾ ਪੁਲਸ ਨੇ ਦਿਨੇਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਸਰਹੱਦ ਪਾਰੋਂ ਚੱਲਦੇ ਰੈਕਟ ਦਾ ਪਰਦਾਫ਼ਾਸ਼, BSF ਦਾ ਜਵਾਨ ਵੀ ਗ੍ਰਿਫ਼ਤਾਰ


Babita

Content Editor

Related News