ਕਰੋੜਾਂ ਦੀ ਠੱਗੀ ਦੇ ਮਾਮਲੇ ''ਚ ਫਰਾਰ ਦੋਸ਼ੀ ਗੁਰਮਿੰਦਰ ਸਿੰਘ ਦੇ ਰਿਸ਼ਤੇਦਾਰਾਂ ਦੀ ਪ੍ਰਾਪਰਟੀ ਦੀ ਜਾਂਚ ਕਰੇਗੀ ਪੁਲਸ

Friday, Aug 21, 2020 - 05:22 PM (IST)

ਜਲੰਧਰ (ਜ. ਬ.)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਫਰਾਡ ਦੇ ਮਾਮਲੇ 'ਚ ਪੁਲਸ ਦੀ ਜਾਂਚ ਹੁਣ ਗੁਰਮਿੰਦਰ ਸਿੰਘ ਨਿਵਾਸੀ ਕਪੂਰਥਲਾ 'ਤੇ ਟਿਕ ਗਈ ਹੈ। ਪੁਲਸ ਦੀ ਮੰਨੀਏ ਤਾਂ ਕਾਂਗਰਸੀ ਕੌਂਸਲਰ ਦੇ ਭਰਾ ਗੁਰਮਿੰਦਰ ਸਿੰਘ ਕੋਲ ਫਰਾਡ ਦੀ ਵੱਡੀ ਰਕਮ ਹੈ, ਜਿਸ ਨੇ ਠੱਗੀ ਦੇ ਪੈਸੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਨਾਲ ਵੱਖ-ਵੱਖ ਥਾਵਾਂ 'ਤੇ ਇਨਵੈਸਟ ਕੀਤੇ।

ਇਹ ਵੀ ਪੜ੍ਹੋ:  ਬਜ਼ੁਰਗ ਬੀਬੀ ਦੀ ਮੌਤ ਦੇ ਮਾਮਲੇ 'ਚ ਪੰਜਾਬ ਸੂਬਾ ਮਹਿਲਾ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ

ਗੁਰਮਿੰਦਰ ਸਿੰਘ ਦੇ ਕੌਂਸਲਰ ਭਰਾ ਸਮੇਤ ਕਰੀਬੀ ਰਿਸ਼ਤੇਦਾਰਾਂ ਦੀ ਹੁਣ ਪ੍ਰਾਪਰਟੀ ਦੀ ਪੂਰੀ ਜਾਂਚ ਵਿਚ ਪੁਲਸ ਲੱਗ ਗਈ ਹੈ। ਹਾਲਾਂਕਿ ਇਸ ਫਰਾਡ ਦੇ ਮਾਮਲੇ 'ਚ ਪੁਲਸ ਦੀ ਢਿੱਲੀ ਕਾਰਵਾਈ ਸ਼ੁਰੂ ਤੋਂ ਹੀ ਜਾਰੀ ਹੈ। ਗਗਨਦੀਪ ਸਿੰਘ ਅਤੇ ਰਣਜੀਤ ਸਿੰਘ ਨੂੰ ਜੇਲ ਭੇਜਣ ਤੋਂ ਬਾਅਦ ਪੁਲਸ ਦੀ ਕਥਿਤ ਜਾਂਚ ਹੋਰ ਵੀ ਸ਼ੱਕੀ ਹੁੰਦੀ ਜਾ ਰਹੀ ਹੈ। ਅਜੇ ਤੱਕ ਪੁਲਸ ਇਸ ਫਰਾਡ ਸਬੰਧੀ ਵੱਡੀ ਰਿਕਵਰੀ ਕਰਨ ਵਿਚ ਅਸਫਲ ਰਹੀ ਹੈ।
ਇਹ ਵੀ ਪੜ੍ਹੋ: ਸਾਲੀ ਨੇ ਪਾਏ ਜੀਜੇ 'ਤੇ ਡੋਰੇ, ਸਮਝਾਉਣ 'ਤੇ ਵੀ ਨਾ ਸਮਝੇ ਤਾਂ ਵੱਡੀ ਭੈਣ ਨੇ ਚੁੱਕਿਆ ਖ਼ੌਫਨਾਕ ਕਦਮ

PunjabKesari

ਰਣਜੀਤ ਸਿੰਘ ਨੂੰ ਜੇਲ ਭੇਜਣ ਦੇ ਹੁਕਮਾਂ ਤੋਂ ਬਾਅਦ ਪੁਲਸ ਹੁਣ ਕਪੂਰਥਲਾ ਦੇ ਰਹਿਣ ਵਾਲੇ ਗੁਰਮਿੰਦਰ ਸਿੰਘ ਦੀ ਭਾਲ ਵਿਚ ਜੁਟ ਗਈ ਹੈ। ਗੁਰਮਿੰਦਰ ਅਜੇ ਫਰਾਰ ਹੈ ਪਰ ਉਸ ਦਾ ਪਰਿਵਾਰ ਸਿਆਸੀ ਤੌਰ 'ਤੇ ਕਾਫੀ ਮਜ਼ਬੂਤ ਹੋਣ ਕਾਰਣ ਪੁਲਸ ਉਸਨੂੰ ਗ੍ਰਿਫਤਾਰ ਕਰਨ ਤੋਂ ਗੁਰੇਜ਼ ਕਰ ਰਹੀ ਹੈ। ਸੂਤਰ ਦਾਅਵਾ ਕਰ ਚੁੱਕੇ ਹਨ ਗੁਰਮਿੰਦਰ ਸਿੰਘ ਨੇ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਕਈ ਏਕੜ ਜ਼ਮੀਨ ਖਰੀਦ ਹੋਈ ਹੈ, ਜਦੋਂਕਿ ਕਾਫੀ ਪੈਸਾ ਆਪਣੇ ਰਿਸ਼ਤੇਦਾਰਾਂ ਦੇ ਨਾਂ 'ਤੇ ਇਨਵੈਸਟ ਕੀਤਾ ਹੋਇਆ ਹੈ, ਹਾਲਾਂਕਿ ਰਣਜੀਤ ਿਸੰਘ ਕੋਲ ਵੀ 4 ਫਲੈਟ ਹੋਣ ਦੀ ਗੱਲ ਸਾਹਮਣੇ ਆਈ ਸੀ ਪਰ ਪੁਲਸ ਦੀ ਲਾਪਰਵਾਹੀ ਕਾਰਣ ਇਸ ਦਾ ਖੁਲਾਸਾ ਨਹੀਂ ਹੋ ਸਕਿਆ। ਦੂਜੇ ਪਾਸੇ ਇਸ ਕੇਸ ਵਿਚ ਗੁਰਮਿੰਦਰ ਸਿੰਘ ਸਮੇਤ ਸਾਰੇ ਮੈਨੇਜਮੈਂਟ ਮੈਂਬਰ ਫਰਾਰ ਹਨ। ਇੰਨਾ ਸਮਾਂ ਬੀਤ ਜਾਣ ਤੋਂ ਬਾਅਦ ਪੁਲਸ ਪੀੜਤ ਲੋਕਾਂ ਨੂੰ ਇਨਸਾਫ ਨਹੀਂ ਦਿਵਾ ਸਕੀ। ਹਾਲਾਂਕਿ ਇਹ ਮਾਮਲਾ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਮੇਤ ਪੰਜਾਬ ਦੇ ਮੁੱਖ ਮੰਤਰੀ, ਡੀ. ਜੀ. ਪੀ., ਈ. ਡੀ. ਅਤੇ ਇਨਕਮ ਟੈਕਸ ਵਿਭਾਗ ਤਕ ਵੀ ਪਹੁੰਚਾਇਆ ਗਿਆ ਪਰ ਅਜੇ ਤਕ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਕੋਈ ਵੱਡਾ ਕਦਮ ਨਹੀਂ ਚੁੱਕਿਆ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ 'ਚੋਂ ਕੋਰੋਨਾ ਪਾਜ਼ੇਟਿਵ ਕੈਦੀ ਹੋਇਆ ਫ਼ਰਾਰ

ਜ਼ਿਕਰਯੋਗ ਹੈ ਕਿ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵਲੋਂ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਕੰਪਨੀ ਗੋਲਡ ਕਿੱਟੀ ਦੇ ਨਾਂ 'ਤੇ ਲੋਕਾਂ ਨੂੰ ਠੱਗਦੀ ਸੀ। ਜਲੰਧਰ ਪੁਲਸ ਵਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਵਿਚ ਇਹ ਫਰਾਡ 25 ਕਰੋੜ ਦਾ ਦੱਸਿਆ ਗਿਆ ਹੈ, ਜਦੋਂਕਿ ਨਿਵੇਸ਼ਕਾਂ ਦੀ ਮੰਨੀਏ ਤਾਂ ਇਹ 300 ਕਰੋੜ ਤੱਕ ਦਾ ਹੈ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਤਾਂਡਵ, ਵੱਡੀ ਗਿਣਤੀ 'ਚ ਨਵੇਂ ਕੇਸ ਮਿਲਣ ਨਾਲ ਅੰਕੜਾ ਪੁੱਜਾ 5 ਹਜ਼ਾਰ ਤੋਂ ਪਾਰ

ਛੋਟੀ ਜਿਹੀ ਪ੍ਰੈੱਸ ਚਲਾਉਣ ਵਾਲਾ ਪੁਨੀਤ ਵਰਮਾ ਬਣ ਗਿਆ ਕਰੋੜਪਤੀ
ਵ੍ਹਿਜ਼ ਪਾਵਰ ਕੰਪਨੀ ਦੇ ਮੈਨੇਜਮੈਂਟ ਮੈਂਬਰਾਂ 'ਚ ਸਾਮਲ ਪੁਨੀਤ ਵਰਮਾ ਕਿਸੇ ਸਮੇਂ ਲਕਸ਼ਮੀਪੁਰਾ 'ਚ ਛੋਟੀ ਜਿਹੀ ਪ੍ਰਿੰਟਿੰਗ ਪ੍ਰੈੱਸ ਚਲਾਉਂਦਾ ਸੀ। ਉਸ ਤੋਂ ਬਾਅਦ ਉਹ ਸ਼ੇਅਰ ਮਾਰਕੀਟ ਵਿਚ ਆਇਆ, ਜਦੋਂਕਿ 2014 ਤੋਂ ਬਾਅਦ ਉਹ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਨਾਲ ਜੁੜ ਗਿਆ। ਪੁਨੀਤ ਵਰਮਾ ਹੌਲੀ-ਹੌਲੀ ਇੰਨੀ ਸ਼ੌਹਰਤ ਕਮਾ ਗਿਆ ਕਿ ਉਹ ਬੀ. ਐੱਮ. ਡਬਲਿਊ. ਲਗਜ਼ਰੀ ਗੱਡੀ ਵਿਚ ਘੁੰਮਣ ਲੱਗਾ ਅਤੇ ਆਲੀਸ਼ਾਨ ਕੋਠੀਆਂ ਵਿਚ ਰਹਿਣ ਲੱਗਾ। ਆਦਿੱਤਿਆ ਦੀ ਵੀ ਇਹ ਹੀ ਕਹਾਣੀ ਸੀ, ਜਦਕਿ ਚਪੜਾਸੀ ਦੀ ਨੌਕਰੀ ਕਰਨ ਵਾਲੀ ਸ਼ੀਲਾ ਦੇਵੀ ਅਤੇ ਮੈਨੇਜਮੈਂਟ ਮੈਂਬਰਾਂ ਦੀ ਵੀ ਇਹੀ ਕਹਾਣੀ ਹੈ। ਇਹ ਲੋਕ ਪਹਿਲਾਂ ਕਿਰਾਏ 'ਤੇ ਰਹਿੰਦੇ ਸਨ ਪਰ ਇਸ ਕੰਪਨੀ ਵਿਚ ਆ ਕੇ ਇੰਨੇ ਅਮੀਰ ਬਣ ਗਏ ਕਿ ਉਨ੍ਹਾਂ ਨੇ ਖੁਦ ਦੇ ਫਲੈਟ, ਆਲੀਸ਼ਾਨ ਕੋਠੀਆਂ ਅਤੇ ਗੱਡੀਆਂ ਤੱਕ ਖਰੀਦ ਲਈਆਂ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਜਿਹੇ ਲੋਕਾਂ 'ਤੇ ਪੁਲਸ ਇੰਨੀ ਮਿਹਰਬਾਨੀ ਦਿਖਾ ਰਹੀ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ।
ਇਹ ਵੀ ਪੜ੍ਹੋ: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਕੈਪਟਨ ਦੀ ਸਖਤੀ, ਕਰਫ਼ਿਊ ਸਬੰਧੀ ਨਵੇਂ ਹੁਕਮ ਜਾਰੀ


shivani attri

Content Editor

Related News