25 ਕਰੋੜ ਦੀ ਠੱਗੀ ਦੇ ਮਾਮਲੇ ਦੀ ਜਾਂਚ ਕਰਨਗੇ ਪੁਲਸ ਕਮਿਸ਼ਨਰ, ਨਿਵੇਸ਼ਕਾਂ ਦੀਆਂ ਉਮੀਦਾਂ ਵਧੀਆਂ

08/10/2020 1:36:29 PM

ਜਲੰਧਰ (ਜ.ਬ.)— ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਕੀਤੇ ਕਰੋੜਾਂ ਰੁਪਏ ਦੀ ਠੱਗੀ ਮਾਮਲੇ 'ਚ ਡੀ. ਜੀ. ਪੀ. ਨੂੰ ਆਨਲਾਈਨ ਕੀਤੀ ਗਈ ਸ਼ਿਕਾਇਤ ਜਲੰਧਰ ਦੇ ਪੁਲਸ ਕਮਿਸ਼ਨਰ ਨੂੰ ਮਾਰਕ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਇਸ ਸਾਰੇ ਮਾਮਲੇ ਨੂੰ ਏ. ਸੀ. ਪੀ. ਮਾਡਲ ਟਾਊਨ ਅਤੇ ਥਾਣਾ 7 ਦੇ ਐੱਸ. ਐੱਚ. ਓ. ਵੇਖ ਰਹੇ ਸਨ ਪਰ ਨਿਵੇਸ਼ਕਾਂ ਅਤੇ ਡਿਸਟ੍ਰੀ ਬਿਊਟਰਾਂ ਨੂੰ ਕੋਈ ਵੀ ਇਨਸਾਫ ਦੀ ਕਿਰਨ ਨਾ ਦਿੱਸਣ ਤੋਂ ਬਾਅਦ ਮਾਮਲਾ ਡੀ. ਜੀ. ਪੀ. ਤੱਕ ਪਹੁੰਚਾਇਆ ਗਿਆ ਸੀ, ਜਿਸ ਤੋਂ ਬਾਅਦ ਹੁਣ ਇਹ ਸਾਰਾ ਮਾਮਲਾ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਡੀ. ਜੀ. ਪੀ. ਵੱਲੋਂ ਮਾਰਕ ਕੀਤਾ ਗਿਆ ਹੈ। ਸੀ. ਪੀ. ਭੁੱਲਰ ਨੂੰ ਮਾਰਕ ਹੋਈ ਇਸ ਸ਼ਿਕਾਇਤ ਤੋਂ ਬਾਅਦ ਹੁਣ ਨਿਵੇਸ਼ਕਾਂ ਦੀਆਂ ਉਮੀਦਾਂ ਵਧ ਗਈਆਂ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਘਰ ਦੇ ਨੇੜੇ ਹੀ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਮੰਜ਼ਰ ਵੇਖ ਪਰਿਵਾਰ ਦੇ ਉੱਡੇ ਹੋਸ਼

ਰਣਜੀਤ ਸਿੰਘ ਦਾ ਹੋਇਆ ਮੁੜ ਕੋਰੋਨਾ ਟੈਸਟ
ਐਤਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ ਪੁਲਸ ਕੋਲ ਆਤਮ-ਸਮਰਪਣ ਕਰਨ ਵਾਲੇ ਦੂਜੇ ਦੋਸ਼ੀ ਰਣਜੀਤ ਸਿੰਘ ਦਾ ਮੁੜ ਟੈਸਟ ਕੀਤਾ ਗਿਆ। ਜਲਦ ਉਸ ਦੀ ਟੈਸਟ ਰਿਪੋਰਟ ਆ ਜਾਵੇਗੀ, ਜਿਸ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਲਈ ਉਸ ਨੂੰ ਮੁੜ ਰਿਮਾਂਡ 'ਤੇ ਲਿਆ ਜਾਵੇਗਾ। ਦੂਜੇ ਪਾਸੇ ਕੰਪਨੀ ਦਾ ਸੀ. ਈ. ਓ. ਗੁਰਮਿੰਦਰ ਸਿੰਘ ਅਜੇ ਵੀ ਫਰਾਰ ਹੈ, ਜਿਸ ਬਾਰੇ ਕੋਈ ਸੁਰਾਗ ਨਹੀਂ ਲੱਗ ਸਕਿਆ। ਥਾਣਾ 7 ਦੀ ਪੁਲਸ ਦਾਅਵਾ ਕਰ ਰਹੀ ਹੈ ਕਿ ਫਰਾਰ ਸਾਰੇ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਪੁਲਸ ਕੋਲ ਇਸ ਮਾਮਲੇ ਸਬੰਧੀ ਕੋਈ ਵੀ ਖਾਸ ਇਨਪੁੱਟ ਨਹੀਂ ਹੈ। ਹੈਰਾਨੀ ਵਾਲੀ ਗੱਲ ਹੈ ਕਿ ਜਲੰਧਰ ਸ਼ਹਿਰ 'ਚ ਇੰਨਾ ਵੱਡੀ ਠੱਗੀ ਹੋ ਜਾਣ ਦੇ ਬਾਵਜੂਦ ਪੁਲਸ ਦੇ ਹੱਥ ਖਾਲੀ ਹਨ ਅਤੇ ਠੱਗੀ ਕਰਨ ਵਾਲੀ ਕੰਪਨੀ ਦੇ ਨਿਵੇਸ਼ਕ ਅਜੇ ਵੀ ਇਨਸਾਫ ਲਈ ਦਰ-ਦਰ ਭਟਕ ਰਹੇ ਹਨ।
ਵਰਣਨਯੋਗ ਹੈ ਕਿ 16 ਜੁਲਾਈ ਨੂੰ ਪੀ. ਪੀ. ਆਰ. ਮਾਲ ਸਥਿਤ ਓ. ਐੱਲ. ਐੱਸ. ਵ੍ਹਿਜ਼ ਪਾਵਰ ਕੰਪਨੀ ਵੱਲੋਂ ਨਿਵੇਸ਼ਕਾਂ ਨਾਲ ਕਰੋੜਾਂ ਰੁਪਏ ਦਾ ਫਰਾਡ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਿੲਸ ਮਾਮਲੇ ਵਿਚ ਕੰਪਨੀ ਦੇ ਮਾਲਕ ਰਣਜੀਤ ਿਸੰਘ ਪੁੱਤਰ ਗੁਰਮੁੱਖ ਿਸੰਘ ਵਾਸੀ ਿਸ਼ਵ ਿਵਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜਲੰਧਰ ਹਾਈਟਸ-ਟੂ ਸਮੇਤ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ, ਅਦਿੱਤਿਆ ਸੇਠੀ, ਨਤਾਸ਼ਾ, ਆਸ਼ੀਸ਼ ਸ਼ਰਮਾ ਅਤੇ ਪੁਨੀਤ ਵਰਮਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ: ਜ਼ਿਲ੍ਹਾ ਰੂਪਨਗਰ 'ਚ ਕੋਰੋਨਾ ਦਾ ਮੁੜ ਧਮਾਕਾ, 27 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਇਨਫਾਰਮੇਸ਼ਨ ਦੇਣ 'ਤੇ ਨਿਵੇਸ਼ਕ ਤੇ ਐੱਸ. ਐੱਚ. ਓ. ਦੀ ਕਾਲ ਰਿਕਾਰਡਿੰਗ ਵਾਇਰਲ
ਪੀੜਤ : ਸਰ ਇਥੇ ਦੇਖਣ ਆਏ ਸੀ ਕਿ ਅਦਿੱਤਿਆ ਇਥੇ ਹੈ ਕਿ ਨਹੀਂ।
ਐੱਸ. ਐੱਚ. ਓ. : ਨਹੀਂ ਹੈ ਉੱਥੇ ਉਹ। ਅਸੀਂ ਰੇਡ ਮਾਰ ਲਈ ਹੈ। ਤੁਸੀਂ ਿੲੱਦਾਂ ਕਿੱਦਾਂ ਕਰ ਸਕਦੇ ਹੋ? ਤੁਸੀਂ ਕਿੱਦਾਂ ਪੁਲਸ ਨੂੰ ਆਪਣੇ ਹੱਥ ਿਵਚ ਲੈ ਸਕਦੇ ਹੋ?
ਪੀੜਤ : ਸਰ ਆਪਾਂ ਇਨਫਾਰਮੇਸ਼ਨ ਦੇਣੀ ਸੀ ਕਿ ਉਸ ਦੀ ਫੈਮਿਲੀ ਸਾਮਾਨ ਚੁੱਕ ਰਹੀ ਹੈ ਸਾਰਾ।
ਐੱਸ. ਐੱਚ. ਓ. : ਉਹ ਅਸੀਂ ਰੁਕਵਾ ਦਿੰਦੇ ਹਾਂ, ਅਸੀਂ ਕਹਿ ਦਿੰਦੇ ਹਾਂ, ਮੇਰੀ ਗੱਲ ਕਰਵਾ ਦੇ ਕਿਸੇ ਨਾਲ।
ਪੀੜਤ : ਸਰ ਉਹ ਘਰ ਦੇ ਅੰਦਰ ਹਨ, ਅਸੀਂ ਬਾਹਰ ਹਾਂ।
ਐੱਸ. ਐੱਚ. ਓ. : ਤੁਹਾਨੂੰ ਕਿੱਦਾਂ ਪਤਾ ਲੱਗ ਿਗਆ ਕਿ ਸਾਮਾਨ ਚੁੱਕ ਰਹੇ?
ਪੀੜਤ : ਆਸ-ਪਾਸ ਗਲੀ ਮੁਹੱਲੇ ਤੋਂ ਪਤਾ ਲੱਗਾ ਕਿ ਸਾਮਾਨ ਚੁੱਕਦੇ ਪਏ।
ਐੱਸ. ਐੱਚ. ਓ. : ਬ੍ਰਦਰ ਜ਼ਿਆਦਾ ਿੲੰਟੈਲੀਜੈਂਟ ਨਹੀਂ ਬਣੀਦਾ ਹੁੰਦਾ। ਜਿਹੜੀ ਇੱਦਾਂ ਦੀ ਗੱਲ ਹੈ ਥਾਣੇ ਆ ਕੇ ਦੱਸੀਦੀ ਹੁੰਦੀ ਆ। ਫੋਨ 'ਤੇ ਨਹੀਂ ਕਰੀਦੀ।
ਪੀੜਤ : ਅਸੀਂ ਉਥੇ ਹੀ ਖੜ੍ਹੇ ਹਾਂ। ਘਰ ਵਿਚ ਸਾਮਾਨ ਨਹੀਂ ਹੈ ਤਾਂ ਤੁਹਾਨੂੰ ਫੋਨ ਕੀਤਾ।
ਐੱਸ.ਐੱਚ. ਓ. : ਬ੍ਰਦਰ ਤੁਸੀਂ ਲੋਕਾਂ ਨੇ ਪੀ. ਪੀ. ਆਰ. ਮਾਲ (ਵ੍ਹਿਜ਼ ਪਾਵਰ ਕੰਪਨੀ) ਵਿਚੋਂ ਐੱਲ. ਈ. ਡੀ., ਕੰਿਪੳੂਟਰ ਉਨ੍ਹਾਂ ਦੇ ਚੁੱਕ ਲਏ, ਇਹ ਕੋਈ ਚੰਗੀ ਗੱਲ ਹੈ?
ਪੀੜਤ : ਸਰ ਜਿਹੜੇ ਬੰਦੇ ਚੁੱਕ ਕੇ ਲੈ ਗਏ, ਉਨ੍ਹਾਂ ਦੇ ਖ਼ਿਲਾਫ਼ ਹੀ ਜਾਵੇਗਾ।
ਐੱਸ. ਐੱਚ. ਓ. : ਉਥੇ ਤੁਸੀਂ ਵੀ ਨਾਲ ਹੀ ਸੀ।
ਪੀੜਤ : ਸਰ ਉਥੇ ਿਰਕਾਰਡਿੰਗ ਹੈ।
ਐੱਸ.ਐੱਚ. ਓ. : ਤੇਰੀ ਇਨਟੈਨਸ਼ਨ ਵੀ ਨਾਲ ਹੀ ਸੀ।
ਪੀੜਤ : ਸਰ ਮੇਰਾ ਖੁਦ ਦਾ ਿਬਜ਼ਨੈੱਸ ਹੈ।
ਐੱਸ.ਐੱਚ. ਓ. : ਬ੍ਰਦਰ ਗੱਲ ਓਨੀ ਕਰੋ, ਿਜੰਨੀ ਚੰਗੀ ਲੱਗੇ।
ਇਹ ਵੀ ਪੜ੍ਹੋ: ਹਰਵਿੰਦਰ ਕੌਰ ਮਿੰਟੀ ਬੋਲੀ, ਕੈਪਟਨ ਨੂੰ ਸਿਰਫ 'ਨੂਰ' ਦੀ ਚਿੰਤਾ, ਚਿੱਠੀ ਲਿਖ ਮੰਗੀ ਇੱਛਾ ਮੌਤ

ਪੁਲਸ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ : ਪੀੜਤ
ਆਡੀਓ ਵਾਇਰਲ ਹੋਣ ਤੋਂ ਬਾਅਦ ਕੰਪਨੀ 'ਚ ਨਿਵੇਸ਼ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ 'ਚ ਪੁਲਸ ਦੀ ਭੂਮਿਕਾ ਸ਼ੱਕੀ ਨਜ਼ਰ ਆ ਰਹੀ ਹੈ। ਪੁਲਸ ਪੀੜਤਾਂ ਦਾ ਸਾਥ ਦੇਣ ਦੀ ਬਜਾਏ ਫਰਾਰ ਦੋਸ਼ੀਆਂ ਦਾ ਸਾਥ ਦੇ ਰਹੀ ਹੈ । ਪੀੜਤਾਂ ਦਾ ਕਹਿਣਾ ਹੈ ਕਿ ਜੇਕਰ ਉਹ ਪੁਲਸ ਨੂੰ ਜਾਣਕਾਰੀ ਦੇ ਵੀ ਦਿੰਦੇ ਹਨ ਤਾਂ ਪੁਲਸ ਉਸ 'ਤੇ ਕੋਈ ਐਕਸ਼ਨ ਨਹੀਂ ਲੈਂਦੀ। ਆਡੀਓ ਨੂੰ ਲੈ ਕੇ ਥਾਣਾ 7 ਦੇ ਇੰਚਾਰਜ ਕਮਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਵਾਇਰਲ ਹੋਈ ਆਡੀਓ ਬਾਰੇ ਉਨ੍ਹਾਂ ਕਿਹਾ ਉਹ ਲੋਕ ਬਿਨਾਂ ਪੁੱਛੇ ਅਤੇ ਬਿਨਾਂ ਪੁਲਸ ਦੀ ਸਹਿਮਤੀ ਦੇ ਅਦਿੱਤਿਆ ਸੇਠੀ ਦੇ ਘਰ ਪਹੁੰਚ ਗਏ ਸਨ। ਅਦਿੱਤਿਆ ਸੇਠੀ ਦੇ ਘਰ ਉਸ ਦਾ ਪੂਰਾ ਪਰਿਵਾਰ ਰਹਿੰਦਾ ਹੈ, ਿਜਸ ਿਵਚ ਬੱਚੇ ਵੀ ਸ਼ਾਮਲ ਹਨ।
ਭੀੜ ਕਦੇ ਵੀ ਹਿੰਸਕ ਹੋ ਸਕਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਉਥੋਂ ਹਟਣ ਲਈ ਕਿਹਾ ਗਿਆ ਸੀ। ਉਨ੍ਹਾਂ ਕਿਹਾ ਕਿ ਅਦਿੱਤਿਆ ਦਾ ਚੁਗਿੱਟੀ ਨੇੜੇ ਕਿਤੇ ਘਰ ਹੈ, ਜਿੱਥੇ ਥਾਣਾ 8 ਦੀ ਪੁਲਸ ਨੂੰ ਨਾਲ ਲੈ ਕੇ ਉਹ ਗਏ ਸੀ ਅਤੇ ਉਥੋਂ ਸਾਰੇ ਲੋਕਾਂ ਨੂੰ ਭੇਜ ਦਿੱਤਾ ਿਗਆ ਸੀ, ਜਿਹੜੇ ਅਦਿੱਤਿਆ ਸੇਠੀ ਦੇ ਘਰ ਦੇ ਬਾਹਰ ਖੜ੍ਹੇ ਸਨ। ਹਾਲਾਂਕਿ ਵਾਇਰਲ ਆਡੀਓ ਬਾਰੇ ਉਨ੍ਹਾਂ ਕਿਹਾ ਇਸ ਬਾਰੇ ਉਹ ਕੁਝ ਨਹੀਂ ਜਾਣਦੇ। ਉਨ੍ਹਾਂ ਵੱਲੋਂ ਸਿਰਫ ਲਾਅ ਐਂਡ ਆਰਡਰ ਨੂੰ ਹੀ ਮੇਨਟੇਨ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਖਾਲੀ ਪਲਾਟ 'ਚੋਂ ਮਿਲੇ ਨਵਜੰਮੇ ਬੱਚੇ ਨੇ ਤੋੜਿਆ ਦਮ, ਪ੍ਰੇਮੀ-ਪ੍ਰੇਮਿਕਾ ਬਾਰੇ ਹੋਏ ਵੱਡੇ ਖੁਲਾਸੇ


shivani attri

Content Editor

Related News