ਧਰਮਸ਼ਾਲਾ ''ਚੋਂ ਪ੍ਰਵਾਸੀ ਦੀ ਸ਼ੱਕੀ ਹਾਲਾਤ ''ਚ ਮਿਲੀ ਲਾਸ਼

Wednesday, Jun 11, 2025 - 04:12 PM (IST)

ਧਰਮਸ਼ਾਲਾ ''ਚੋਂ ਪ੍ਰਵਾਸੀ ਦੀ ਸ਼ੱਕੀ ਹਾਲਾਤ ''ਚ ਮਿਲੀ ਲਾਸ਼

ਭਵਾਨੀਗੜ੍ਹ (ਕਾਂਸਲ) : ਨੇੜਲੇ ਪਿੰਡ ਘਰਾਚੋਂ ਦੀ ਹਮੀਰ ਪੱਤੀ ਵਿਖੇ ਸਥਿਤ ਇਕ ਧਰਮਸ਼ਾਲਾ ਦੇ ਕਮਰੇ 'ਚੋਂ ਇਕ ਪ੍ਰਵਾਸੀ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਤਿੰਦਰ ਮਿੱਡਾ ਵਾਸੀ ਰਾਜਸਥਾਨ ਜੋ ਕਿ ਬੀਤੀ ਰਾਤ ਵੀ ਆਪਣੇ ਹੋਰ ਸਾਥੀਆਂ ਸਮੇਤ ਪਿੰਡ ਘਰਾਚੋਂ ਦੀ ਹਮੀਰ ਪੱਤੀ ਵਿਖੇ ਸਥਿਤ ਧਰਮਸ਼ਾਲਾ ਵਿਚ ਪਿਆ, ਗਰਮੀ ਜ਼ਿਆਦਾ ਹੋਣ ਕਾਰਨ ਇਸ ਦੇ 2 ਹੋਰ ਸਾਥੀ ਕਮਰੇ ਤੋਂ ਬਾਹਰ ਧਰਮਸ਼ਾਲਾ ਦੇ ਬਾਹਰ ਪਏ ਸਨ।

ਇਸ ਦੌਰਾਨ ਸਵੇਰੇ ਜਦੋਂ ਉੱਠੇ ਤਾਂ ਉਨ੍ਹਾਂ ਦੇਖ਼ਿਆ ਕਿ ਕਮਰੇ ਦਾ ਦਰਵਾਜ਼ਾ ਬੰਦ ਸੀ, ਜਿਨ੍ਹਾਂ ਵੱਲੋਂ ਪਹਿਲਾਂ ਕਾਫੀ ਦੇਰ ਦਰਵਾਜ਼ਾ ਖੜਕਾਇਆ ਗਿਆ ਪਰ ਜਦੋਂ ਅੰਦਰੋਂ ਕੋਈ ਜਵਾਬ ਨਾ ਆਇਆ ਤਾਂ ਉਨ੍ਹਾਂ ਪਿੰਡ ਦੇ ਵਾਸੀਆਂ ਨੂੰ ਬੁਲਾ ਕੇ ਜਦੋਂ ਦਰਵਾਜਾ ਖੋਲ੍ਹਿਆ ਤਾਂ ਜਤਿੰਦਰ ਮਿੱਡਾ ਦੇ ਗਲ ਵਿਚ ਕੱਪੜਾ ਬੰਨ੍ਹ ਕੇ ਫਾਹਾ ਲਿਆ ਨਜ਼ਰ ਆ ਰਿਹਾ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ। ਇਸ ਦੀ ਸੂਚਨਾ ਪਿੰਡ ਵਾਸੀਆਂ ਵੱਲੋਂ ਪੁਲਸ ਨੂੰ ਦਿੱਤੀ ਗਈ ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 


author

Gurminder Singh

Content Editor

Related News