ਬੈਂਕ ਮੁਲਾਜ਼ਮਾਂ ਵੱਲੋਂ ਸਤਾਏ ਬਜ਼ੁਰਗ ਦੀ ਹਵਾ ''ਚ ਝੂਲਦੀ ਮਿਲੀ ਲਾਸ਼, ਮਰਨ ਤੋਂ ਪਹਿਲਾਂ ਕੈਪਟਨ ਨੂੰ ਲਿਖੀ ਚਿੱਠੀ

Saturday, Oct 10, 2020 - 12:26 PM (IST)

ਲੁਧਿਆਣਾ (ਰਿਸ਼ੀ) : ਥਾਣਾ ਦੁੱਗਰੀ ਦੇ ਇਲਾਕੇ ਸ਼ਾਮ ਨਗਰ ’ਚ ਵੀਰਵਾਰ ਰਾਤ ਨੂੰ ਇਕ 64 ਸਾਲ ਦੇ ਬਜ਼ੁਰਗ ਨੇ ਆਪਣੀ ਇਲੈਕਟ੍ਰੋਨਿਕਸ ਦੀ ਦੁਕਾਨ 'ਚ ਪੱਖੇ ਨਾਲ ਰੱਸੀ ਦੇ ਸਹਾਰੇ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ। ਪਤਾ ਲੱਗਦੇ ਹੀ ਘਟਨਾ ਸਥਾਨ ’ਤੇ ਪੁੱਜੀ ਚੌਂਕੀ ਐੱਸ. ਬੀ. ਐੱਸ. ਨਗਰ ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ। ਪੁਲਸ ਨੂੰ ਘਟਨਾ ਸਥਾਨ ਤੋਂ 4 ਵੱਖ-ਵੱਖ ਖ਼ੁਦਕੁਸ਼ੀ ਨੋਟ ਮਿਲੇ ਹਨ, ਜਿਨ੍ਹਾਂ 'ਚ ਕਈ ਵਿਅਕਤੀਆਂ ਵੱਲੋਂ ਪੈਸੇ ਦੇ ਲੈਣ-ਦੇਣ ਕਾਰਨ ਤੰਗ ਕਰਨ ਦਾ ਜ਼ਿਕਰ ਕੀਤਾ ਗਿਆ ਹੈ।

ਐੱਸ. ਐੱਚ. ਓ. ਇੰਸਪੈਕਟਰ ਸੁਰਿੰਦਰ ਚੋਪੜਾ ਮੁਤਾਬਕ ਮ੍ਰਿਤਕ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਪਾਸੀ ਨਗਰ ਵਜੋਂ ਹੋਈ ਹੈ। ਪੁਲਸ ਨੇ ਬੇਟੇ ਕੁਲਦੀਪ ਸਿੰਘ ਦੇ ਬਿਆਨ ’ਤੇ ਧਾਰਾ-174 ਦੀ ਕਾਰਵਾਈ ਕੀਤੀ ਹੈ। ਚੌਂਕੀ ਇੰਚਾਰਜ ਸੁਨੀਲ ਕੁਮਾਰ ਮੁਤਾਬਕ ਜੋਗਿੰਦਰ ਨੇ ਆਪਣੀ ਦੁਕਾਨ ’ਤੇ ਹੀ ਰਾਤ 9 ਵਜੇ ਤੋਂ ਬਾਅਦ ਖ਼ੁਦਕੁਸ਼ੀ ਕੀਤੀ ਹੈ। ਘਟਨਾ ਸਬੰਧੀ ਉਦੋਂ ਪਤਾ ਲੱਗਾ, ਜਦੋਂ ਪਿਤਾ ਦੇ ਘਰ ਵਾਪਸ ਨਾ ਆਉਣ ’ਤੇ ਬੇਟਾ ਦੁਕਾਨ ’ਤੇ ਬੁਲਾਉਣ ਗਿਆ ਤਾਂ ਲਾਸ਼ ਹਵਾ 'ਚ ਝੂਲ ਰਹੀ ਸੀ। ਮੌਕੇ ਤੋਂ 4 ਵੱਖ-ਵੱਖ ਖ਼ੁਦਕੁਸ਼ੀ ਨੋਟ ਮਿਲੇ ਹਨ, ਜਿਨ੍ਹਾਂ 'ਚ ਵੱਖ-ਵੱਖ ਲੋਕਾਂ ਦੇ ਨਾਂ ਲਿਖੇ ਹੋਏ ਹਨ।
ਨਿੱਜੀ ਬੈਂਕ ਨੂੰ ਦੱਸਿਆ ਮੌਤ ਦਾ ਜ਼ਿੰਮੇਵਾਰ, ਮੁੱਖ ਮੰਤਰੀ ਨੂੰ ਲਾਈ ਗੁਹਾਰ
ਏ. ਐੱਸ. ਆਈ. ਸੁਨੀਲ ਕੁਮਾਰ ਮੁਤਾਬਕ 1 ਖ਼ੁਦਕੁਸ਼ੀ ਨੋਟ ’ਚ ਜੋਗਿੰਦਰ ਨੇ ਇਕ ਨਿੱਜੀ ਬੈਂਕ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਜੋਗਿੰਦਰ ਨੇ ਲਿਖਿਆ ਹੈ ਕਿ ਉਸ ਨੂੰ 9 ਫ਼ੀਸਦੀ ਦਾ ਕਹਿ ਕੇ ਬੈਂਕ ਵੱਲੋਂ ਕਰਜ਼ਾ ਦਿੱਤਾ ਗਿਆ ਸੀ ਪਰ ਬਾਅਦ 'ਚ ਉਸ ਤੋਂ 19 ਫ਼ੀਸਦੀ ਦੇ ਹਿਸਾਬ ਨਾਲ ਪੈਸੇ ਵਸੂਲੇ ਜਾਣ ਲੱਗ ਪਏ। ਪੈਸੇ ਨਾ ਦੇਣ ’ਤੇ ਬੈਂਕ ਮੁਲਾਜ਼ਮ ਤੰਗ ਕਰਨ ਲੱਗ ਪਏ। ਨਾਲ ਹੀ ਇਕ ਵੱਖਰੀ ਚਿੱਠੀ ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਜਿਹੇ ਬੈਂਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਨ ਦੇ ਨਾਲ-ਨਾਲ ਬੱਚਿਆਂ ਨੂੰ ਨੌਕਰੀ ਦੇਣ ਦੀ ਗੱਲ ਵੀ ਕਹੀ ਹੈ। ਪੁਲਸ ਮੁਤਾਬਕ ਨਿੱਜੀ ਬੈਂਕ ਦੇ ਸਟਾਫ਼ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ।


Babita

Content Editor

Related News