ਮਲੋਟ 'ਚ ਅਚਾਨਕ ਡਿੱਗੀ ਘਰ ਦੀ ਛੱਤ ਨੇ ਘਰ 'ਚ ਪੁਆਏ ਵੈਣ, ਮਲਬੇ ਹੇਠਾਂ ਦੱਬਣ ਕਾਰਨ ਵਿਅਕਤੀ ਦੀ ਮੌਤ

Wednesday, Apr 19, 2023 - 04:27 PM (IST)

ਮਲੋਟ 'ਚ ਅਚਾਨਕ ਡਿੱਗੀ ਘਰ ਦੀ ਛੱਤ ਨੇ ਘਰ 'ਚ ਪੁਆਏ ਵੈਣ, ਮਲਬੇ ਹੇਠਾਂ ਦੱਬਣ ਕਾਰਨ ਵਿਅਕਤੀ ਦੀ ਮੌਤ

ਮਲੋਟ (ਸ਼ਾਮ ਜੁਨੇਜਾ) : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ 'ਚ ਘਰ ਦੀ ਛੱਤ ਡਿੱਗਣ ਕਾਰਨ ਮਲਬੇ ਹੇਠਾਂ ਦੱਬ ਜਾਣ ਨਾਲ 75 ਸਾਲਾ ਬਜ਼ੁਰਗ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਅੱਜ ਸਵੇਰੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਗਲੀ ਨੰਬਰ 8 ਵਿਖੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵੇਲੇ ਕੋਈ ਵੀ ਪਰਿਵਾਰਕ ਮੈਂਬਰ ਘਰ 'ਚ ਮੌਜੂਦ ਨਹੀਂ ਸੀ ਤੇ ਘਰ 'ਚ ਕੰਮ ਕਰਨ ਵਾਲੀ ਆਪਣੇ ਕੰਮ ਕਰ ਰਹੀ ਸੀ।

ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ

ਘਰ ਵਿਚ ਸਫ਼ਾਈ ਕਰ ਰਹੀ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਸਫ਼ਾਈ ਕਰ ਰਹੀ ਸੀ ਤੇ ਬਜ਼ੁਰਗ ਜੋਗਿੰਦਰ ਸਿੰਘ ਕਮਰੇ ਵਿਚ ਬੈਠੇ ਸੀ ਕਿ ਅਚਾਨਕ ਘਰ ਛੱਤ ਡਿੱਗ ਗਈ। ਇਸ ਦੌਰਾਨ ਜੋਗਿੰਦਰ ਸਿੰਘ ਮਲਬੇ ਹੇਠਾਂ ਦੱਬ ਗਏ। ਆਸ-ਪਾਸ ਦੇ ਲੋਕਾਂ ਨੇ ਆ ਕੇ ਉਨ੍ਹਾਂ ਨੂੰ ਮਲਬੇ ਹੇਠੋਂ ਕੱਢਿਆ ਤੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਮ੍ਰਿਤਕ ਦੀ ਪਤਨੀ ਸ੍ਰੀਗੰਗਾਨਗਰ ਵਿਖੇ ਹਸਪਤਾਲ ਵਿੱਚ ਦਾਖ਼ਲ ਹੈ ਅਤੇ ਉਨ੍ਹਾਂ ਦਾ ਮੁੰਡਾ ਵੀ ਆਪਣੀ ਮਾਤਾ ਨਾਲ ਹੀ ਸੀ।

ਇਹ ਵੀ ਪੜ੍ਹੋ- ਪੂਰੇ ਪੰਜਾਬ 'ਚ ਬਠਿੰਡਾ ਜ਼ਿਲ੍ਹੇ ਦੇ ਚਰਚੇ, ਇਸ ਸਕੀਮ 'ਚ ਹਾਸਲ ਕੀਤਾ ਪਹਿਲਾ ਸਥਾਨ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News