ਕੈਂਸਰ ਤੋਂ ਪੀੜਤ ਬਜ਼ੁਰਗ ਨੇ ਲਾਇਸੈਂਸੀ ਗੰਨ ਨਾਲ ਖ਼ੁਦ ਨੂੰ ਮਾਰੀ ਗੋਲੀ, ਮੌਤ

Sunday, Jul 02, 2023 - 11:40 AM (IST)

ਕੈਂਸਰ ਤੋਂ ਪੀੜਤ ਬਜ਼ੁਰਗ ਨੇ ਲਾਇਸੈਂਸੀ ਗੰਨ ਨਾਲ ਖ਼ੁਦ ਨੂੰ ਮਾਰੀ ਗੋਲੀ, ਮੌਤ

ਲੁਧਿਆਣਾ (ਰਾਜ) : ਕੈਂਸਰ ਦੀ ਬੀਮਾਰੀ ਤੋਂ ਪੀੜਤ ਇਕ ਬਜ਼ੁਰਗ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਰਵਿੰਦਰਪਾਲ ਸਿੰਘ (68) ਹੈ, ਜੋ ਬਾੜੇਵਾਲ ਦਾ ਰਹਿਣ ਵਾਲਾ ਹੈ। ਸੂਚਨਾ ਤੋਂ ਬਾਅਦ ਥਾਣਾ ਸਰਾਭਾ ਨਗਰ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾਈ। ਏ. ਐੱਸ. ਆਈ. ਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਵਿੰਦਰਪਾਲ ਸਿੰਘ ਨੂੰ ਕੈਂਸਰ ਤੇ ਕਈ ਹੋਰ ਬੀਮਾਰੀਆਂ ਤੋਂ ਕਾਫੀ ਪਰੇਸ਼ਾਨ ਸੀ।

ਉਸ ਦਾ ਇਕ ਬੇਟਾ ਆਸਟ੍ਰੇਲੀਆ 'ਚ ਰਹਿੰਦਾ ਹੈ, ਜਦੋਂ ਕਿ ਬੇਟੀ ਨਿਊਜ਼ੀਲੈਂਡ 'ਚ ਰਹਿੰਦੀ ਹੈ। ਉਸ ਦਾ ਬੇਟਾ ਘਰ ਆਇਆ ਹੋਇਆ ਸੀ। ਉਹ ਆਪਣੇ ਬੇਟੇ ਨੂੰ ਦੱਸਦਾ ਸੀ ਕਿ ਉਹ ਦਰਦ ਤੋਂ ਕਾਫੀ ਪਰੇਸ਼ਾਨ ਹੈ। ਰਵਿੰਦਰਪਾਲ ਕੋਲ ਆਪਣੀ ਲਾਇਸੈਂਸ ਡਬਲ ਬੈਰਲ 12 ਬੋਰ ਦੀ ਗੰਨ ਸੀ। ਉਸ ਨੇ ਉਕਤ ਗੰਨ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਉਸ ਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।
 


author

Babita

Content Editor

Related News