ਸਮਰਾਲਾ ''ਚ ਇਨਸਾਨੀਅਤ ਸ਼ਰਮਸਾਰ, ਨੂੰਹ ਤੇ ਪੋਤਿਆਂ ਨੇ ਕੁੱਟ-ਕੁੱਟ ਘਰੋਂ ਬਾਹਰ ਕੱਢਿਆ ਬਜ਼ੁਰਗ (ਤਸਵੀਰਾਂ)
Friday, Aug 06, 2021 - 01:24 PM (IST)

ਸਮਰਾਲਾ (ਵਿਪਨ) : ਸਮਰਾਲਾ ਦੇ ਪਿੰਡ ਨੌਲੜੀ ਵਿਖੇ ਉਸ ਵੇਲੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਸਾਹਮਣੇ ਆਈ, ਜਦੋਂ ਨੂੰਹ ਅਤੇ ਪੋਤਿਆਂ ਨੇ ਇਕ 85 ਸਾਲਾ ਬਜ਼ੁਰਗ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਘੜੀਸਦੇ ਹੋਏ ਘਰੋਂ ਬਾਹਰ ਕੱਢ ਦਿੱਤਾ। ਸਰਕਾਰੀ ਹਸਪਤਾਲ ਸਮਰਾਲਾ ਵਿਖੇ ਜੇਰੇ ਇਲ਼ਾਜ ਪੀੜਤ ਬਜ਼ੁਰਗ ਸ਼ੇਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤ ਨੂੰ ਨੂੰਹ ਨੇ ਘਰੋਂ ਬਾਹਰ ਕੱਢਿਆ ਹੋਇਆ ਹੈ ਅਤੇ ਹੁਣ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਵੀ ਘਰੋਂ ਬਾਹਰ ਕੱਢਣ ਦੀ ਗੱਲ ਕਹਿੰਦੀ ਸੀ।
ਸ਼ੇਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਨੂੰਹ ਆਪਣੀ ਮਾਂ ਨਾਲ ਮਿਲ ਕੇ ਉਸ ਨਾਲ ਅਤੇ ਉਸ ਦੀ ਪਤਨੀ ਨਾਲ ਕੁੱਟਮਾਰ ਕਰ ਚੁੱਕੀ ਹੈ। ਉਸ ਨੇ ਕਿਹਾ ਕਿ ਜੇਕਰ ਉਸ ਦੇ ਦੂਜੇ ਪੁੱਤਰ ਨੂੰਹ ਨੂੰ ਕੁੱਝ ਕਹਿੰਦੇ ਹਨ ਤਾਂ ਉਨ੍ਹਾਂ ਨਾਲ ਵੀ ਉਹ ਲੜਾਈ ਕਰਦੀ ਹੈ।
ਇਹ ਵੀ ਪੜ੍ਹੋ : ...ਤੇ ਕਿਸੇ ਵੀ ਸਮੇਂ ਖੋਲ੍ਹਣੇ ਪੈ ਸਕਦੇ ਨੇ ਸੁਖਨਾ ਝੀਲ ਦੇ 'ਫਲੱਡ ਗੇਟ'
ਬਜ਼ੁਰਗ ਨੇ ਦੁਖੀ ਮਨ ਨਾਲ ਕਿਹਾ ਕਿ ਇਸ ਉਮਰ 'ਚ ਉਹ ਕਿੱਥੇ ਜਾਣ। ਬਜ਼ੁਰਗ ਨੇ ਇਨਸਾਫ਼ ਦੀ ਮੰਗ ਕੀਤੀ ਹੈ। ਬਜ਼ੁਰਗ ਸ਼ੇਰ ਸਿੰਘ ਨੇ ਕਿਹਾ ਕਿ ਇਸ ਤੋਂ ਚੰਗਾ ਤਾਂ ਪਰਮਾਤਮਾ ਉਸ ਨੂੰ ਮੌਤ ਦੇ ਦੇਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ