ਭੁੱਖ ਅਤੇ ਲਾਚਾਰੀ ਦੇ ਚਲਦਿਆਂ ਬਜ਼ੁਰਗ ਦੀ ਮੌਤ

Friday, Aug 11, 2017 - 03:28 PM (IST)

ਭੁੱਖ ਅਤੇ ਲਾਚਾਰੀ ਦੇ ਚਲਦਿਆਂ ਬਜ਼ੁਰਗ ਦੀ ਮੌਤ


ਅਬੋਹਰ(ਸੁਨੀਲ) : ਸਥਾਨਕ ਜੈਨ ਨਗਰੀ ਚ ਪਿਛਲੇ ਕਈ ਸਾਲਾਂ ਤੋਂ ਇਕਲੇ ਰਹਿ ਰਹੇ ਇਕ ਬਜ਼ੁਰਗ ਦੀ ਬੀਤੀ ਰਾਤ ਭੁੱਖ ਅਤੇ ਲਾਚਾਰੀ ਦੇ ਚਲਦੇ ਮੌਤ ਹੋ ਗਈ। ਉਕਤ ਵਿਅਕਤੀ ਦੀ ਲਾਸ਼ ਨਗਰ ਥਾਣਾ ਨੰਬਰ 1 ਦੀ ਪੁਲਸ ਨੇ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਘਰ 'ਚ ਰਖਵਾ ਦਿੱਤੀ।
ਜਾਣਕਾਰੀ ਮੁਤਾਬਕ ਗਲੀ ਨੰ. 3 ਵਾਸੀ ਤੇ 50 ਸਾਲਾ ਚੁੰਨ੍ਹੀ ਲਾਲ ਜਿਹੜਾ ਕਿ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਹੋਣ ਕਾਰਨ ਇਕਲਾ ਹੀ ਆਪਣੇ ਘਰ ਵਿੱਚ ਰਹਿ ਰਿਹਾ ਸੀ। ਉਸਦੀ ਦੇਖਭਾਲ ਕਰਨ ਵਾਲੀ ਇਕ ਮਹਿਲਾ ਰਿਸ਼ਤੇਦਾਰ ਜਿਹੜੇ ਕਿ ਕੁਝ ਦਿਨ ਪਹਿਲਾਂ ਤੱਕ ਉਸਦੇ ਨਾਲ ਰਹਿ ਰਹੀ ਸੀ ਕਰੀਬ 3 ਦਿਨ ਪਹਿਲਾਂ ਉਸਨੂੰ ਘਰ ਵਿੱਚ ਇਕਲਾ ਛੱਡ ਕੇ ਕਿਥੇ ਚਲੀ ਗਈ। ਜਿਸਦੇ ਚਲਦੇ ਚੁੰਨ੍ਹੀ ਲਾਲ ਦੀ ਭੁੱਖ ਅਤੇ ਮੰਜੀ ਤੋਂ ਉਠ ਪਾਉਣ ਕਾਰਨ ਮੌਤ ਹੋ ਗਈ। ਅੱਜ ਗੁਆਂਢੀਆਂ ਨੂੰ ਜਦੋਂ ਚੁੰਨੀ ਲਾਲ ਦੇ ਮ੍ਰਿਤਕ ਹੋਣ ਦਾ ਪਤਾ ਲੱਗਾ ਤਾਂ ਉਨਾਂ ਨੂੰ ਇਸ ਗੱਲ ਦੀ ਸੂਚਨਾ ਨਰ ਸੇਵਾ ਨਾਰਾਇਣ ਸੇਵਾ ਸੰਮਤੀ ਮੈਂਬਰਾਂ ਨੂੰ ਦਿੱਤੀ। ਸੰਮਤੀ ਮੈਂਬਰ ਮੌਕੇ 'ਤੇ ਪੁੱਜੇ ਅਤੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਦੇ ਪਹੁੰਚਣ 'ਤੇ ਉਨਾਂ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਪਤਾ ਲਾ ਕੇ ਉਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਉਨਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਕਰਕੇ ਲਾਸ਼ ਉਨਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।


Related News