ਪੁਰਾਣੀ ਰੰਜ਼ਿਸ਼ ਦੇ ਤਹਿਤ ਧਗਾਣਾ ਵਿਖੇ ਇਕ ਪਰਿਵਾਰ ’ਤੇ ਚੱਲੀਆਂ ਗੋਲੀਆਂ

Monday, Mar 29, 2021 - 02:07 PM (IST)

ਪੁਰਾਣੀ ਰੰਜ਼ਿਸ਼ ਦੇ ਤਹਿਤ ਧਗਾਣਾ ਵਿਖੇ ਇਕ ਪਰਿਵਾਰ ’ਤੇ ਚੱਲੀਆਂ ਗੋਲੀਆਂ

ਪੱਟੀ (ਸੋਢੀ) - ਪੁਰਾਣੀ ਰੰਜ਼ਿਸ਼ ਤਹਿਤ ਪਿੰਡ ਧਗਾਣਾ ਵਿਖੇ ਬੀਤੀ ਰਾਤ ਇਕ ਪਰਿਵਾਰ ’ਤੇ ਜਾਨਲੇਵਾ ਹਮਲਾ ਕਰਕੇ ਜਾਨੋ ਮਾਰਨ ਦੀ ਨੀਯਤ ਨਾਲ ਤੇਜ਼ਧਾਰ ਹਥਿਆਰਾਂ ਅਤੇ 12 ਬੋਰ ਰਾਈਫਲ ਨਾਲ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਪਰਿਵਾਰ ਦੇ ਲੋਕ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਵਿਖੇ ਦਾਖਲ ਕਰਵਾਇਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਮਨੀ ਸ਼ੂਟਰ ਨੇ ਫੇਸਬੁੱਕ ’ਤੇ ਐੱਸ. ਐੱਸ. ਪੀ. ਚਹਿਲ ਨੂੰ ਦਿੱਤੀ ਧਮਕੀ

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ੇਰੇ ਇਲਾਜ ਦਰਸ਼ਨ ਸਿੰਘ (63) ਪੁੱਤਰ ਕਰਨੈਲ ਸਿੰਘ ਵਾਸੀ ਧਗਾਣਾ ਨੇ ਦੱਸਿਆ ਕਿ ਬੀਤੀ ਰਾਤ ਅੰਗਰੇਜ਼ ਸਿੰਘ, ਜਗਦੀਸ਼ ਸਿੰਘ ਆਪਣੇ 15 ਸਾਥੀਆਂ ਸਮੇਤ ਸਾਡੇ ਘਰ ਆ ਦਾਤਰ, ਕਿਰਪਾਨ, 12 ਬੋਰ ਰਾਈਫਲ ਨਾਲ ਗੋਲੀਆਂ ਚਲਾ ਕੇ ਹਮਲਾ ਕਰ ਦਿੱਤਾ। ਮੇਰੇ ਸੱਜੇ ਹੱਥ ’ਤੇ ਸੱਟ ਲੱਗਣ ਨਾਲ ਮੈਂ ਜ਼ਖਮੀ ਹੋ ਗਿਆ। ਮੇਰੇ ਕੋਲ ਖੜੇ ਜੁਗਰਾਜ ਸਿੰਘ ਦੀ ਗਰਦਨ ਅਤੇ ਸੱਜੀ ਬਾਂਹ ’ਤੇ ਛਰੇ ਲੱਗਣ ਕਰਕੇ ਉਹ ਵੀ ਜ਼ਖਮੀ ਹੋ ਗਿਆ।

ਪੜ੍ਹੋ ਇਹ ਵੀ ਖ਼ਬਰ - ਖ਼ੌਫਨਾਕ ਵਾਰਦਾਤ : ਨਾਜ਼ਾਇਜ਼ ਸਬੰਧਾਂ ਨੂੰ ਲੈ ਕੇ ਨੌਜਵਾਨ ਦਾ ਕਤਲ, ਟੋਟੇ-ਟੋਟੇ ਕਰ ਗਟਰ ’ਚ ਸੁੱਟੀ ਲਾਸ਼

ਪਰਿਵਾਰਕ ਮੈਂਬਰਾਂ ਨੇ ਸਾਨੂੰ ਸਿਵਲ ਹਸਪਤਾਲ ਪੱਟੀ ਵਿਖੇ ਇਲਾਜ ਲਈ ਦਾਖਲ ਕਰਵਾ ਦਿੱਤਾ। ਘਟਨਾ ਦੀ ਸੂਚਨਾ ਮਿਲਣ ’ਤੇ ਪੱਟੀ ਸਦਰ ਦੇ ਥਾਣਾ ਮੁਖੀ ਹਰਿੰਦਰ ਸਿੰਘ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਇਸ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਸ ਮੌਕੇ ਥਾਣਾ ਮੁਖੀ ਸਦਰ ਪੱਟੀ ਹਰਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਅੰਗਰੇਜ਼ ਸਿੰਘ ਤੇ ਜਗਦੀਸ਼ ਸਿੰਘ ਸਮੇਤ 15 ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪਾਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ - ਹੈੱਡ ਗ੍ਰੰਥੀ ਦੇ ਪੁੱਤ ਦੇ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ, ਪੁਲਸ ਹੱਥ ਲੱਗੀ ਮ੍ਰਿਤਕ ਦੀ ਡਾਇਰੀ ਤੇ ਸੁਸਾਈਡ ਨੋਟ 


author

rajwinder kaur

Content Editor

Related News