ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਵਾਪਰਿਆ ਵੱਡਾ ਹਾਦਸਾ, ਮਚੇ ਅੱਗ ਦੇ ਭਾਂਬੜ
Sunday, Apr 28, 2024 - 06:04 PM (IST)
ਲੋਹੀਆਂ ਖ਼ਾਸ (ਸੁਖਪਾਲ ਰਾਜਪੂਤ )- ਲੋਹੀਆਂ ਖ਼ਾਸ ਵਿਖੇ ਤੇਲ ਟੈਂਕਰ ਦਾ ਟਾਇਰ ਫਟਣ ਕਰਕੇ ਭਿਆਨਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਮੁਤਾਬਕ ਸਥਾਨਕ ਗਿੱਦੜ ਪਿੰਡੀ ਟੋਲ ਪਲਾਜ਼ੇ ਨੇੜੇ ਪਿੰਡ ਲਾਲੂ ਵਾਲਾ ਕੋਲ ਡੀਜ਼ਲ ਅਤੇ ਪੈਟਰੋਲ ਤੇਲ ਟੈਂਕਰ ਨੰਬਰ ਪੀ. ਬੀ 08 ਈ. ਐੱਸ 6063 ਜੋਕਿ ਸਵੇਰੇ 4 ਵਜੇ ਬਠਿੰਡੇ ਤੋਂ ਕਪੂਰਥਲੇ ਜਾ ਰਿਹਾ ਸੀ, ਉਕਤ ਪਿੰਡ ਨੇੜੇ ਪਹੁੰਚਣ 'ਤੇ ਤੇਲ ਟੈਂਕਰ ਦਾ ਮੋਹਰਲਾ ਟਾਇਰ ਫਟ ਗਿਆ। ਸੱਜੇ ਹੱਥ ਡੂੰਘੇ ਟੋਏ ਵਿਚੋਂ ਡਿੱਗਣ ਤੋਂ ਬਚਾਉਣ ਲਈ ਡਰਾਈਵਰ ਵੱਲੋਂ ਭਰਪੂਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਬਿਜਲੀ ਦੇ ਖੰਭੇ ਨਾਲ ਟੈਂਕਰ ਜਾ ਟਕਰਾਇਆ ਅਤੇ ਬਿਜਲੀ ਦੀਆਂ ਤਾਰਾਂ ਦਾ ਸ਼ਾਰਟ ਸਰਕਟ ਹੋਣ ਨਾਲ ਟੈਂਕਰ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ- ਜਲੰਧਰ ਦੀ ਇਹ ਮਸ਼ਹੂਰ ਦੁਕਾਨ ਵਿਵਾਦਾਂ 'ਚ ਘਿਰੀ, ਪਾਪੜੀ ਚਾਟ 'ਚ ਛਿਪਕਲੀ ਵੇਖ ਪਰਿਵਾਰ ਦੇ ਉੱਡੇ ਹੋਸ਼
ਟੈਂਕਰ ਵਿਚ ਸਵਾਰ ਜਸਕਰਨ ਸਿੰਘ ਡਰਾਈਵਰ ਅਤੇ ਸੁਰਜੀਤ ਸਿੰਘ ਟੈਂਕਰ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲੇ। ਜੀਰਾ ਅਤੇ ਸ਼ਾਹਕੋਟ ਤੋਂ ਫਾਇਰ ਬ੍ਰਿਗੇਡ ਲਾਲੂ ਵਾਲਾ ਪਿੰਡ ਪਹੁੰਚਣ ਤੋਂ ਪਹਿਲਾਂ ਲਾਲੂ ਵਾਲਾ ਪਿੰਡ ਦੇ ਲੋਕਾਂ ਨੇ ਕਾਫ਼ੀ ਜਦੋ-ਜਹਿਦ ਕਰਕੇ ਅੱਗ ਨੂੰ ਕਾਬੂ ਕਰਨਾ ਚਾਹਿਆ ਪਰ ਅੱਗ ਬੇਕਾਬੂ ਹੋਣ ਕਾਰਨ ਟੈਂਕਰ ਦਾ ਕਾਫ਼ੀ ਨੁਕਸਾਨ ਹੋ ਗਿਆ।
ਇਹ ਵੀ ਪੜ੍ਹੋ- ਖੇਤਾਂ 'ਚ ਪਲਟਿਆ ਟਰੈਕਟਰ, ਹੇਠਾਂ ਆਉਣ ਕਾਰਨ 16 ਸਾਲਾ ਮੁੰਡੇ ਦੀ ਦਰਦਨਾਕ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8