CBSE ਨੇ ਜਾਰੀ ਕੀਤੇ ਸਖ਼ਤ ਹੁਕਮ, ਜੇ ਕੀਤੀ ਇਹ ਗ਼ਲਤੀ ਤਾਂ ਦੇਣਾ ਪਵੇਗਾ ਜੁਰਮਾਨਾ
Sunday, Feb 12, 2023 - 11:11 AM (IST)
ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਇਸ ਵਾਰ ਵੀ 10ਵੀਂ ਅਤੇ 12ਵੀਂ ਬੋਰਡ ਦੀ ਪ੍ਰੀਖਿਆ ਸਬੰਧੀ ਕਈ ਸਖ਼ਤ ਫ਼ੈਸਲੇ ਲਏ ਹਨ। ਇਸੇ ਲੜੀ ਤਹਿਤ ਆਂਸਰਸ਼ੀਟਾਂ ਦੇ ਮੁੱਲਾਂਕਣ ਸਬੰਧੀ ਸਾਰੇ ਸਕੂਲਾਂ ਨੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜੇਕਰ ਐਗਜ਼ਾਮੀਨਰ ਵੱਲੋਂ ਆਂਸਰਸ਼ੀਟ ਦੇ ਮੁੱਲਾਂਕਣ ’ਚ ਕੋਈ ਗ਼ਲਤੀ ਕੀਤੀ ਜਾਂਦੀ ਹੈ ਤਾਂ ਉਸ ਲਈ ਬੋਰਡ ਵੱਲੋਂ ਉਸ ਨੂੰ ਜੁਰਮਾਨਾ ਲਾਉਣ ਦੇ ਨਾਲ ਹੀ ਭਵਿੱਖ ’ਚ ਉਸ ਨੂੰ ਪ੍ਰੀਖਿਆ ਮੁੱਲਾਂਕਣ ’ਚ ਸ਼ਾਮਲ ਕਰਨ ’ਤੇ ਵੀ ਪਾਬੰਦੀ ਲਾਈ ਜਾ ਸਕਦੀ ਹੈ। 10ਵੀਂ ਅਤੇ 12ਵੀਂ ਦੀ ਬੋਰਡ ਪ੍ਰੀਖਿਆ 15 ਫਰਵਰੀ ਤੋਂ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ- ਚੰਡੀਗੜ੍ਹ ਵਿਖੇ ਗੁਆਂਢੀ ਨੌਜਵਾਨ ਨੇ ਦੋਸਤਾਂ ਨਾਲ ਮਿਲ ਕੁੜੀ ਦੀ ਰੋਲ਼ੀ ਪੱਤ, ਜੰਗਲ 'ਚ ਲਿਜਾ ਕੀਤਾ ਗੈਂਗਰੇਪ
10ਵੀਂ ਦੇ ਮੁੱਖ ਵਿਸ਼ੇ ਦੀ ਪ੍ਰੀਖਿਆ 27 ਫਰਵਰੀ ਨੂੰ ਅੰਗਰੇਜ਼ੀ ਤੋਂ ਸ਼ੁਰੂ ਹੋਵੇਗੀ। ਜਦਕਿ 12ਵੀਂ ਬੋਰਡ ਦੀ ਪ੍ਰੀਖਿਆ 18 ਫਰਵਰੀ ਨੂੰ ਹਿੰਦੀ ਵਿਸ਼ੇ ਨਾਲ ਹੋਵੇਗੀ। ਪ੍ਰੀਖਿਆ ਖ਼ਤਮ ਹੋਣ ਤੋਂ ਚਾਰ ਦਿਨਾਂ ਬਾਅਦ ਮੁੱਲਾਂਕਣ ਬੋਰਡ ਮੁਤਾਬਕ ਪ੍ਰੀਖਿਆ ਖ਼ਤਮ ਹੋਣ ਤੋਂ 4 ਦਿਨਾਂ ਬਾਅਦ ਮੁੱਲਾਂਕਣ ਸ਼ੁਰੂ ਹੋ ਜਾਵੇਗਾ। ਬੋਰਡ ਵੱਲੋਂ ਹਰ ਸਕੂਲ ਤੋਂ ਪ੍ਰੀਖਿਅਕਾਂ ਦੀ ਨਿਯੁਕਤੀ ਕਰ ਦਿੱਤੀ ਗਈ ਹੈ। ਬੋਰਡ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਆਂਸਰਸ਼ੀਟ ’ਚ ਗ਼ਲਤ ਮੁੱਲਾਂਕਣ ਕਰਨ ਵਾਲੇ ਅਧਿਕਾਰੀਆਂ ’ਤੇ ਜੁਰਮਾਨਾ ਲੱਗੇਗਾ। ਨਾਲ ਹੀ ਜਿਹੜੇ ਅਧਿਆਪਕ ਅੰਕ ਜੋੜਨ, ਸਟੈੱਪ ਵਾਈਜ਼ ਅੰਕ ਦੇਣ, ਅਧੂਰਾ ਮੁੱਲਾਂਕਣ ਕਰਨ ਵਰਗੀਆਂ ਗ਼ਲਤੀਆਂ ਕਰਨਗੇ, ਉਨ੍ਹਾਂ ਨੂੰ ਅੱਗੇ ਤੋਂ ਮੁੱਲਾਂਕਣ ’ਚ ਸ਼ਾਮਲ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੂੰ ਹਮੇਸ਼ਾ ਲਈ ਇਸ ਕੰਮ ਤੋਂ ਵੱਖ ਕਰ ਦਿੱਤਾ ਜਾਵੇਗਾ। ਗ਼ਲਤੀ ਕਰਨ ਵਾਲੇ ਅਧਿਆਪਕ ’ਤੇ 10 ਹਜ਼ਾਰ ਤੱਕ ਜੁਰਮਾਨਾ ਲਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ- ਗੁਆਂਢ ਰਹਿੰਦੇ ਮੁੰਡੇ ਦੀ ਸ਼ਰਮਨਾਕ ਕਰਤੂਤ ਤੋਂ ਪ੍ਰੇਸ਼ਾਨ 2 ਬੱਚਿਆਂ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
ਬੋਰਡ ਨੇ ਸਕੂਲਾਂ ਨੂੰ ਕਿਹਾ ਕਿ ਮੁੱਲਾਂਕਣ ’ਚ ਲਾਪ੍ਰਵਾਹੀ ਕਰਨ ਵਾਲੇ ਅਧਿਆਪਕਾਂ ’ਤੇ ਕਾਰਵਾਈ ਵੀ ਕੀਤੀ ਜਾਵੇਗੀ। ਦੱਸ ਦੇਈਏ ਕਿ 2022 ਦੀ 10ਵੀਂ ਅਤੇ 12ਵੀਂ ਪ੍ਰੀਖਿਆ ਦੇ ਮੁੱਲਾਂਕਣ ’ਚ ਪ੍ਰੀਖਿਅਕਾਂ ਨੇ ਕਈ ਗ਼ਲਤੀਆਂ ਕੀਤੀਆਂ ਸਨ। ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਆਂਸਰਸ਼ੀਟ ਦੇ ਮੁੜ ਮੁੱਲਾਂਕਣ ਲਈ ਅਰਜ਼ੀਆਂ ਦਿੱਤੀਆਂ ਤਾਂ ਕੁਝ ਗ਼ਲਤੀਆਂ ਸਾਹਮਣੇ ਆਈਆਂ। ਕਈ ਅਧਿਆਪਕਾਂ ਨੇ ਅੰਕ ਘੱਟ ਦਿੱਤੇ ਤਾਂ ਕਈਆਂ ਨੇ ਅੰਕ ਜੋੜਨ ’ਚ ਗ਼ਲਤੀ ਕੀਤੀ ਤੇ ਕੁਝ ਨੇ ਅਧੂਰਾ ਮੁੱਲਾਂਕਣ ਕੀਤਾ। ਕਈ ਅਧਿਆਪਕਾਂ ਨੇ ਕਾਪੀ ’ਤੇ ਅੰਕ ਕੁਝ ਹੋਰ ਅਤੇ ਐਂਟਰੀ ਵਿਚ ਕੁਝ ਹੋਰ ਅੰਕ ਲਿਖ ਦਿੱਤੇ।
2 ਪੜਾਵਾਂ ਵਿਚ ਜਾਂਚ ਤਾਂ 4 ਪੜਾਵਾਂ ’ਚ ਹੋਵੇਗਾ ਅੰਕਾਂ ਦਾ ਮਿਲਾਨ
ਇਸ ਵਾਰ ਆਂਸਰਸ਼ੀਟਾਂ ਦੀ ਜਾਂਚ 2 ਪੜਾਵਾਂ ਵਿਚ ਹੋਵੇਗੀ। ਪਹਿਲੇ ਪੜਾਅ ’ਚ ਪ੍ਰੀਖਕ ਕਾਪੀ ਜਾਂਚ ਕਰਨਗੇ। ਦੂਜੀ ਵਾਰ ਹੈੱਡ ਐਗਜ਼ਾਮੀਨਰ ਵੱਲੋਂ ਕਾਪੀ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮਾਰਕਸ ਦਾ ਮਿਲਾਨ ਚਾਰ ਪੜਾਵਾਂ ’ਚ ਕੀਤਾ ਜਾਵੇਗਾ। ਇਸ ਪ੍ਰਕਿਰਿਆ ’ਚ ਪ੍ਰੀਖਕ, ਹੈੱਡ ਐਗਜ਼ਾਮੀਨਰ ਅਤੇ ਅੰਕ ਐਂਟਰੀ ਕਰਨ ਵਾਲੇ 2 ਅਧਿਆਪਕ ਸ਼ਾਮਲ ਹੋਣਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।