ਪੰਜਾਬ ਸਰਕਾਰ ਵੱਲੋਂ 12 IAS ਤੇ 5 PCS ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ

Wednesday, Oct 06, 2021 - 03:54 PM (IST)

ਪੰਜਾਬ ਸਰਕਾਰ ਵੱਲੋਂ 12 IAS ਤੇ 5 PCS ਅਫ਼ਸਰਾਂ ਦੇ ਤਬਾਦਲੇ, ਪੜ੍ਹੋ ਪੂਰੀ ਸੂਚੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਫੇਰਬਦਲ ਕਰਦੇ ਹੋਏ ਬੁੱਧਵਾਰ ਨੂੰ 12 ਆਈ. ਏ. ਐੱਸ. ਅਤੇ 5 ਪੀ. ਸੀ. ਐੱਸ. ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਆਈ. ਏ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ, ਉਨ੍ਹਾਂ 'ਚ ਰਵਨੀਤ ਕੌਰ, ਵਿਜੇ ਕੁਮਾਰ ਜੰਜੂਆ, ਏ. ਵੇਣੂੰ ਪ੍ਰਸਾਦ, ਅਲੋਕ ਸ਼ੇਖਰ, ਵਰਿੰਦਰ ਕੁਮਾਰ ਮੀਨਾ, ਵਿਕਾਸ ਗਰਗ, ਅਰੁਣ ਸੇਖੜੀ, ਪਰਦੀਪ ਕੁਮਾਰ ਅੱਗਰਵਾਲ, ਵਿਨੇ ਬੁਬਲਾਨੀ, ਸੰਜੇ ਪੋਪਲੀ, ਬੀ. ਸ੍ਰੀਨਿਵਾਸਨ ਅਤੇ ਉਮਾ ਸ਼ੰਕਰ ਗੁਪਤਾ ਸ਼ਾਮਲ ਹਨ।

ਇਹ ਵੀ ਪੜ੍ਹੋ : 'ਰਾਮਾਇਣ' 'ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦਾ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ

ਇਸੇ ਤਰ੍ਹਾਂ ਤਬਦੀਲ ਕੀਤੇ ਗਏ ਪੀ. ਸੀ. ਐੱਸ. ਅਧਿਕਾਰੀਆਂ 'ਚ ਅਨਮੋਲ ਸਿੰਘ ਧਾਲੀਵਾਲ, ਜੋਤੀ ਬਾਲਾ, ਮਨਜੀਤ ਸਿੰਘ ਚੀਮਾ, ਮਨਕੰਵਲ ਸਿੰਘ ਚਹਿਲ ਅਤੇ ਰਵਿੰਦਰ ਸਿੰਘ ਅਰੋੜਾ ਸ਼ਾਮਲ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੱਡਾ ਫੇਰਬਦਲ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ 24 ਆਈ. ਏ. ਐੱਸ. ਅਤੇ 12 ਪੀ. ਸੀ. ਐੱਸ. ਅਧਿਕਾਰਾਂ ਦੀ ਤਬਾਦਲਾ ਕੀਤਾ ਗਿਆ ਸੀ। 
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਲਖੀਮਪੁਰ ਘਟਨਾ 'ਤੇ 'ਆਪ' ਦਾ ਹੱਲਾ ਬੋਲ, ਪੁਲਸ ਨੇ ਕੀਤੀਆਂ ਪਾਣੀ ਦੀਆਂ ਵਾਛੜਾਂ (ਤਸਵੀਰਾਂ)

PunjabKesari
PunjabKesari

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News