ਅਫ਼ਸਰ ਤੋਂ ਤੰਗ ਆ ਕੇ ਸਹਿਕਾਰਤਾ ਵਿਭਾਗ ਦੇ ਕਰਮਚਾਰੀ ਨੇ ਕੀਤੀ ਖੁਦਕੁਸ਼ੀ, ਮਿਲਿਆ ਸੁਸਾਇਡ ਨੋਟ
Sunday, Jul 04, 2021 - 06:31 PM (IST)
ਮੱਲਾਂਵਾਲਾ (ਜਸਪਾਲ ਸਿੰਘ): ਅੱਜ ਵਾਰਡ ਨੰ. 8 ’ਚ ਜ਼ੀਰਾ ’ਚ ਜੂਨੀਅਰ ਸਹਾਇਕ ਦਫ਼ਤਰ ’ਚ ਡਿਊਟੀ ’ਤੇ ਕੰਮ ਕਰਦੇ ਗੁਰਿੰਦਰਜੀਤ ਸਿੰਘ ਪੁੱਤਰ ਚੰਚਲ ਸਿੰਘ ਵਾਸੀ ਮੱਲਾਂਵਾਲਾ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਮੇਰੇ ਪਤੀ ਪਿਛਲੇ ਕੁਝ ਦਿਨਾਂ ਤੋਂ ਪਰੇਸ਼ਾਨ ਸਨ, ਉਸ ਦੀ ਡਿਊਟੀ ਫਿਰੋਜ਼ਪੁਰ ਦੇ ਜੇ. ਆਰ. ਦਫ਼ਤਰ ’ਚ ਲਗਾਈ ਗਈ ਸੀ, ਉਸ ਨੂੰ ਅਫਸਰਸ਼ਾਹੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਜਿਸ ਕਾਰਨ ਉਸ ਨੇ ਖੁਦਖੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ: ਘਰੋਂ ਲਾਪਤਾ ਹੋਏ 4 ਬੱਚਿਆਂ ਦੇ ਪਿਓ ਦੀ ਕੂੜੇ ਦੇ ਡੰਪ ਕੋਲੋਂ ਮਿਲੀ ਲਾਸ਼, ਪਰਿਵਾਰ ਦੇ ਉੱਡੇ ਹੋਸ਼
ਮ੍ਰਿਤਕ ਦੀ ਜੇਬ ’ਚੋਂ ਇਕ ਖੁਦਕਸ਼ੀ ਨੋਟ ਮਿਲਿਆ, ਜਿਸ ’ਚ ਮ੍ਰਿਤਕ ਨੇ ਆਪਣੇ ਦਫਤਰ ਦੇ ਦੋ ਅਫਸਰਾਂ ਵੱਲੋਂ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਥਾਣਾ ਮੱਲਾਂਵਾਲਾ ਦੇ ਮੁਖੀ ਬਲਰਾਜ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਜ਼ੀਰਾ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਥਾਣਾ ਮੁਖੀ ਨੇ ਕਿਹਾ ਕਿ ਦੋਸ਼ੀ ਮ੍ਰਿਤਕ ਕੋਲੋਂ ਮਿਲੇ ਸੋਸਾਈਡ ਨੋਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਗੁਰਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਬੱਚੇ, ਇਕ ਲੜਕੀ ਅਤੇ ਇਕ ਲੜਕਾ ਛੱਡ ਗਿਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਹੋਰ ਵਧਿਆ ਬਿਜਲੀ ਸੰਕਟ, ਤਲਵੰਡੀ ਸਾਬੋ ਦਾ ਇਕ ਹੋਰ ਯੂਨਿਟ ਹੋਇਆ ਬੰਦ