ਇਮਰਾਨ ਖ਼ਾਨ ’ਤੇ ਹੋਏ ਹਮਲੇ ਸਬੰਧੀ FIR ਦਰਜ ਕਰਨ ’ਚ ਪੈਦਾ ਹੋਇਆ ਅੜਿੱਕਾ

Saturday, Nov 05, 2022 - 05:46 PM (IST)

ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਮਰਥਕ ਸ਼ੁੱਕਰਵਾਰ ਨੂੰ ਵਜੀਰਾਬਾਦ ’ਚ ਬੰਦੂਕਧਾਰੀ ਵੱਲੋਂ ਹਮਲੇ ਸਬੰਧੀ ਐੱਫ਼. ਆਈ. ਆਰ. ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੈਨਿਕ ਅਧਿਕਾਰੀਆਂ ਦਾ ਨਾਮ ਸ਼ਾਮਲ ਕਰਨ 'ਤੇ ਅੜੇ ਰਹੇ। ਜਦਕਿ ਪੁਲਸ ਅਤੇ ਸਰਕਾਰ ਇਸ ਗੱਲ ਦੇ ਲਈ ਤਿਆਰ ਨਹੀਂ ਹਨ ਅਤੇ ਇਮਰਾਨ ਖ਼ਾਨ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੈਨਿਕ ਅਧਿਕਾਰੀਆਂ ਦਾ ਨਾਮ ਹਟਾਉਣ ਦੀ ਗੱਲ ਕਰ ਰਹੀ ਹੈ।  

ਇਹ ਵੀ ਪੜ੍ਹੋ : ਗੜ੍ਹਸ਼ੰਕਰ ਵਿਖੇ ਵੱਡੀ ਵਾਰਦਾਤ, 85 ਸਾਲਾ ਬਜ਼ੁਰਗ ਦਾ ਕਤਲ, ਬਾਥਰੂਮ 'ਚੋਂ ਮਿਲੀ ਲਾਸ਼

ਸੂਤਰਾਂ ਅਨੁਸਾਰ ਬੇਸ਼ੱਕ ਅਜੇ ਤੱਕ ਇਮਰਾਨ ਖ਼ਾਨ 'ਤੇ ਹਮਲੇ ਸਬੰਧੀ ਕਿਸੇ ਨੇ ਵੀ ਪੁਲਸ ਨੂੰ ਲਿਖ਼ਤੀ ਸ਼ਿਕਾਇਤ ਨਹੀਂ ਦਿੱਤੀ ਹੈ ਪਰ ਜੋ ਸ਼ਿਕਾਇਤ ਸਬੰਧੀ ਕਾਗਜ਼ ਤਿਆਰ ਕੀਤੇ ਗਏ ਹਨ, ਉਸ ਵਿਚ ਇਮਰਾਨ ਖ਼ਾਨ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਕੁਝ ਸੈਨਿਕ ਅਧਿਕਾਰੀਆਂ ’ਤੇ ਉਸ ਤੇ ਹਮਲਾ ਕਰਵਾਉਣ ਸਬੰਧੀ ਐੱਫ਼. ਆਈ. ਆਰ. ਵਿਚ ਨਾਮ ਦਰਜ ਕਰਨ ਦੀ ਗੱਲ ਸ਼ਾਮਲ ਹੈ।

ਇਸ ਗੱਲ ਨੂੰ ਲੈ ਕੇ ਦੋਵਾਂ ਪੱਖਾਂ ਦੇ ਵਿਚ ਐੱਫ਼. ਆਈ. ਆਰ. ਦਰਜ ਕਰਨ ਨੂੰ ਲੈ ਕੇ ਅੜਿੱਕਾ ਪੈਦਾ ਹੋ ਗਿਆ ਹੈ ਜਦਕਿ ਪੰਜਾਬ ’ਚ ਇਮਰਾਨ ਖ਼ਾਨ ਦੀ ਪਾਰਟੀ ਦੀ ਸਰਕਾਰ ਹੈ। ਸੂਤਰ ਦੱਸਦੇ ਹਨ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ ਇਲਾਹੀ ਵੀ ਮੁਸੀਬਤ ਵਿਚ ਫਸੇ ਹੋਏ ਹਨ। ਇਮਰਾਨ ਖ਼ਾਨ ਦੀ ਜ਼ਿਦ ਦੇ ਅੱਗੇ ਝੁਕਣ ਦੇ ਇਲਾਵਾ ਉਨਾਂ ਦੇ ਕੋਲ ਕੋਈ ਬਦਲ ਨਹੀਂ ਹੈ। ਇਮਰਾਨ ਖ਼ਾਨ ਦੇ ਸਹਿਮਤ ਹੋਣ 'ਤੇ ਹੀ ਇਹ ਨਾਮ ਐੱਫ਼. ਆਈ. ਆਰ. ਵਿਚ ਦਰਜ ਨਹੀਂ ਹੋ ਸਕਦੇ। ਉੱਥੇ ਦੂਜੇ ਪਾਸੇ ਪੰਜਾਬ ਪੁਲਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨਾਂ ਨੂੰ ਕਿਸੇ ਤਰਾਂ ਦੀ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਸ਼ਿਕਾਇਤ ਮਿਲਣ ਦੇ ਬਾਅਦ ਹੀ ਉਹ ਦੱਸ ਸਕਦੇ ਹਨ ਕਿ ਕੀ ਕਰਨਾ ਹੈ।

ਇਹ ਵੀ ਪੜ੍ਹੋ : ਸੁਧੀਰ ਸੂਰੀ ਦੇ ਕਤਲ ਮਗਰੋਂ ਫੁਟਿਆ ਸ਼ਿਵ ਸੈਨਾ ਦਾ ਗੁੱਸਾ, ਸਮਰਥਕ ਬੋਲੇ, ਸਰਕਾਰ ਦੀ ਪਲਾਨਿੰਗ ਨਾਲ ਹੋਇਆ ਕਤਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


shivani attri

Content Editor

Related News