ਨਰਸਿੰਗ ਦੀ ਵਿਦਿਆਰਥਣ ਵੱਲੋਂ ਖੁਦਕੁਸ਼ੀ
Wednesday, Jan 01, 2020 - 04:20 PM (IST)

ਭਵਾਨੀਗੜ੍ਹ (ਵਿਕਾਸ) : ਮਾਨਸਿਕ ਪ੍ਰੇਸ਼ਾਨੀ ਕਾਰਣ ਪਿੰਡ ਫੱਗੂਵਾਲਾ ਵਿਖੇ ਇਕ ਨੌਜਵਾਨ ਲੜਕੀ ਵੱਲੋਂ ਘਰ 'ਚ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਇਸ ਸਬੰਧੀ ਰਾਜਵੰਤ ਕੁਮਾਰ ਐੱਸ. ਆਈ. ਥਾਣਾ ਭਵਾਨੀਗੜ੍ਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਫੱਗੂਵਾਲਾ ਦੇ ਪੰਚਾਇਤ ਮੈਂਬਰ ਜਸਪ੍ਰੀਤ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸਦੀ ਭੈਣ ਸਰਬਜੀਤ ਕੌਰ (22) ਸੁਨਾਮ ਵਿਖੇ ਜੀ. ਐੱਨ. ਐੱਮ (ਆਖਰੀ ਸਾਲ) ਦਾ ਕੋਰਸ ਕਰਦੀ ਸੀ।
ਬੀਤੇ ਮੰਗਲਵਾਰ ਦੁਪਹਿਰ ਜਦੋਂ ਪਰਿਵਾਰ ਦੇ ਬਾਕੀ ਮੈਂਬਰ ਘਰ 'ਚ ਨਹੀਂ ਸਨ ਤਾਂ ਸਰਬਜੀਤ ਨੇ ਘਰ ਵਿਚ ਹੀ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ ਜਿਸ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਭਰਾ ਮੁਤਾਬਕ ਪਿਛਲੇ ਕੁੱਝ ਸਮੇਂ ਤੋਂ ਉਸਦੀ ਭੈਣ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਚੱਲ ਰਹੀ ਸੀ ਜਿਸ ਦੀ ਪੀ. ਜੀ. ਆਈ. ਘਾਬਦਾ ਤੋਂ ਦਵਾਈ ਵੀ ਚੱਲ ਰਹੀ ਸੀ। ਪੁਲਸ ਨੇ ਮਾਮਲੇ ਸਬੰਧੀ ਜਸਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੇ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ।