ਨਰਸ ਕਤਲ ਮਾਮਲਾ : ਕਾਤਲ ਪ੍ਰੇਮੀ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ

Monday, Jan 06, 2020 - 01:45 PM (IST)

ਨਰਸ ਕਤਲ ਮਾਮਲਾ : ਕਾਤਲ ਪ੍ਰੇਮੀ ਅਜੇ ਤੱਕ ਪੁਲਸ ਦੀ ਗ੍ਰਿਫਤ ਤੋਂ ਬਾਹਰ

ਚੰਡੀਗੜ੍ਹ (ਸੁਸ਼ੀਲ) : ਸਕਾਈ ਹੋਟਲ 'ਚ ਪ੍ਰੇਮਿਕਾ ਨਰਸ ਦਾ ਕਤਲ ਕਰਨ ਵਾਲੇ ਪ੍ਰੇਮੀ ਮਨਿੰਦਰ ਸਿੰਘ ਨੂੰ 5 ਦਿਨਾਂ ਬਾਅਦ ਵੀ ਪੁਲਸ ਫੜ੍ਹ ਨਹੀਂ ਸਕੀ, ਜਦੋਂ ਕਿ ਪੁਲਸ ਕੋਲ ਉਸ ਦੀ ਸਾਰੀ ਜਾਣਕਾਰੀ ਹੈ। ਕਾਤਲ ਮਨਿੰਦਰ ਕਾਫੀ ਚਲਾਕ ਹੈ। ਪ੍ਰੇਮਿਕਾ ਦੇ ਕਤਲ ਤੋਂ ਬਾਅਦ ਉਸ ਨੇ ਆਪਣਾ ਮੋਬਾਇਲ ਫੋਨ ਬੰਦ ਕੀਤਾ ਹੋਇਆ ਹੈ। ਮੁਲਜ਼ਮ ਨੇ ਹੋਟਲ ਤੋਂ ਬਾਹਰ ਨਿਕਲਦਿਆਂ ਹੀ ਆਪਣਾ ਮੋਬਾਇਲ ਫੋਨ ਬੰਦ ਕਰ ਲਿਆ ਸੀ। ਕਤਲ ਤੋਂ ਬਾਅਦ ਉਸ ਨੇ ਕਿਸੇ ਵੀ ਵਾਰਸ ਤੇ ਰਿਸ਼ਤੇਦਾਰ ਨਾਲ ਕੋਈ ਸੰਪਰਕ ਨਹੀਂ ਕੀਤਾ।
ਦੱਸਣਯੋਗ ਹੈ ਕਿ ਸੰਗਰੂਰ ਵਾਸੀ ਮ੍ਰਿਤਕਾ ਨਰਸ ਸਰਬਜੀਤ ਕੌਰ ਆਪਣੇ ਪ੍ਰੇਮੀ ਮਨਿੰਦਰ ਨਾਲ 30 ਦਸੰਬਰ ਨੂੰ ਫੇਜ਼-2 ਸਥਿਤ ਹੋਟਲ ਸਕਾਈ ਦੇ ਕਮਰੇ 'ਚ ਰੁਕੀ ਸੀ। ਦੋਹਾਂ ਨੇ 1 ਜਨਵਰੀ ਨੂੰ ਚੈੱਕਆਊਟ ਕਰਨਾ ਸੀ ਪਰ ਉਨ੍ਹਾਂ ਨੇ ਕਮਰਾ ਨਹੀਂ ਖੋਲ੍ਹਿਆ। ਹੋਟਲ ਸਟਾਫ ਨੇ ਮਾਸਟਰ ਚਾਬੀ ਨਾਲ ਕਮਰਾ ਖੋਲ੍ਹਿਆ ਤਾਂ ਅੰਦਰ ਬੈੱਡ 'ਤੇ ਨਰਸ ਲਹੂ-ਲੁਹਾਨ ਹਾਲਤ 'ਚ ਪਈ ਹੋਈ ਸੀ। ਉਸ ਦੀ ਧੌਣ 'ਤੇ ਸੂਏ ਨਾਲ ਵਾਰ ਕੀਤਾ ਹੋਇਆ ਸੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਤੋਂ ਬਾਅਦ ਕਾਤਲ ਪ੍ਰੇਮੀ ਮਨਿੰਦਰ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਸੀ। ਸੀ. ਸੀ. ਟੀ. ਵੀ. ਫੁਟੇਜ 'ਚ ਸਰਬਜੀਤ ਅਤੇ ਮਨਿੰਦਰ ਦੋਵੇਂ ਹੋਟਲ 'ਚ ਇਕੱਠਿਆਂ ਆਉਂਦੇ ਹੋਏ ਦਿਖਾਈ ਦਿੱਤੇ ਸਨ। ਮਨਿੰਦਰ ਹੋਟਲ ਤੋਂ 30 ਦਸੰਬਰ ਦੀ ਰਾਤ 11.59 ਵਜੇ ਬਾਹਰ ਜਾਂਦਾ ਹੋਇਆ ਦਿਖਾਈ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮ ਹੋਟਲ 'ਚ ਨਹੀਂ ਆਇਆ ਸੀ।


author

Babita

Content Editor

Related News