ਸ਼ਹਿਰ ''ਚ ਸੈਂਕੜਿਆਂ ਦੀ ਗਿਣਤੀ ''ਚ ਲਗਾਤਾਰ ਵੱਧ ਰਹੇ ਹਨ ਆਵਾਰਾ ਪਸ਼ੂ

Monday, Sep 14, 2020 - 05:52 PM (IST)

ਅੰਮ੍ਰਿਤਸਰ (ਦੀਪਕ ਸ਼ਰਮਾ) : 'ਗਊ ਸਾਡੀ ਮਾਤਾ ਹੈ' ਦੀ ਦੁਹਾਈ ਅਕਸਰ ਕਈ ਸਿਆਸੀ ਲੋਕ ਆਪਣਾ ਅਕਸ ਚਮਕਾਉਣ ਲਈ ਤਾਂ ਗਊ ਮਾਤਾ ਦਾ ਪ੍ਰਯੋਗ ਕਰਦੇ ਹੈ ਪਰ ਸ਼ਹਿਰ 'ਚ ਵੱਧਦੇ ਹੋਏ ਇਨ੍ਹਾਂ ਆਵਾਰਾ ਪਸ਼ੂਆਂ ਦੀ ਗਿਣਤੀ ਅਤੇ ਭੁੱਖੀ ਰਹਿਣ ਵਾਲੀ ਗਾਂ, ਵਛੇਰਿਆਂ ਤੋਂ ਇਸ ਗਊ ਭਗਤਾਂ ਨੂੰ ਕੋਈ ਹਮਦਰਦੀ ਨਹੀਂ ਹੈ। ਇਨ੍ਹਾਂ 'ਤੇ ਤਰਸ ਵੀ ਨਹੀਂ ਆਉਂਦਾ।  ਹੁਣ ਹਾਲਾਤ ਸ਼ਹਿਰ ਦੇ ਇਸ ਤਰ੍ਹਾਂ ਖ਼ਰਾਬ ਹਨ ਕਿ ਸਮਾਰਟ ਸਿਟੀ ਨੂੰ ਲਾਗੂ ਕਰਣ ਵਾਲੇ ਅਤੇ ਸ਼ਹਿਰ ਦੀ ਵਿਵਸਥਾ ਨੂੰ ਬਿਹਤਰ ਬਣਾਉਣ ਵਾਲੇ ਅਧਿਕਾਰੀ ਵੀ ਹੁਣ ਬੇਵੱਸ ਹਨ। ਇੱਕ ਅਨੁਮਾਨ ਦੇ ਮੁਤਾਬਕ ਜੇਕਰ ਇਨ੍ਹਾਂ ਆਵਾਰਾ ਪਸ਼ੁਆਂ ਦੀ ਵੱਧਦੀ ਹੋਈ ਗਿਣਤੀ ਨੂੰ ਤੁਰੰਤ ਰੋਕ ਕੇ ਹੋਰ ਨਵੀਆਂ ਗਊਸ਼ਾਲਾ ਬਣਾਉਣ ਦਾ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਇਨ੍ਹਾਂ ਸੈਂਕੜਾਂ ਆਵਾਰਾ ਪਸ਼ੂਆਂ ਦੀ ਗਿਣਤੀ ਵਧਕੇ ਹਜ਼ਾਰਾਂ ਤੱਕ ਪੁੱਜਣ 'ਚ ਦੇਰੀ ਨਹੀਂ ਲੱਗੇਗੀ। ਸ਼ਹਿਰ ਦੇ ਹਰ ਚੁਰਾਹੇ 'ਤੇ ਆਵਾਰਾ ਪਸ਼ੂਆਂ ਦਾ ਝੁਰਮਟ ਵਧਦਾ ਜਾਵੇਗਾ, ਜਿਸ ਨੂੰ ਰੋਕਣਾ ਅਸੰਭਵ ਹੋਵੇਗਾ। ਨਗਰ ਨਿਗਮ ਦੇ ਪਸ਼ੂ ਜੋਨ ਦੇ ਅਧਿਕਾਰੀ ਜੇ. ਪੀ. ਸਿੰਘ ਬੱਬਰ ਨੇ ਦੱਸਿਆ ਕਿ ਲਗਾਤਾਰ ਰਾਤ ਦੇ ਹਨ੍ਹੇਰੇ 'ਚ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਲੋਕ ਦੁੱਧ ਨਾ ਦੇਣ 'ਤੇ ਬੀਮਾਰ ਪਸ਼ੂਆਂ ਨੂੰ ਰੋਜ਼ਾਨਾ ਸ਼ਹਿਰ ਦੇ ਅੰਦਰ ਛੱਡ ਜਾਂਦੇ ਹਨ, ਜਿਸਨੂੰ ਰੋਕਣ ਲਈ ਨਗਰ ਨਿਗਮ ਬੇਵੱਸ ਹੈ। ਉਨ੍ਹਾਂ ਕਿਹਾ ਕਿ ਛੇਹਰਟਾ ਦੇ ਕੋਲ ਨਗਰ ਨਿਗਮ ਨੇ ਤਿੰਨ ਏਕੜ ਜਗ੍ਹਾਂ ਨਵੀਂ ਗਊਸ਼ਾਲਾ ਲਈ ਰੱਖੀ ਹੈ, ਜਿਸ ਦੀ ਉਸਾਰੀ ਛੇਤੀ ਹੀ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਰਣਨੀਤੀ ਨਾਲ 'ਮਿਸ਼ਨ 2022' ਦੀ ਫਤਿਹ ਪ੍ਰਾਪਤੀ ਵੱਲ ਵਧ ਰਿਹੈ ਅਕਾਲੀ ਦਲ

PunjabKesari

ਇਹ ਵੀ ਪੜ੍ਹੋ : ਖੂਨ ਹੋਇਆ ਪਾਣੀ, ਭਾਰਤ-ਚੀਨ ਜੰਗ ਦੇ ਸ਼ਹੀਦ ਦੀ ਪਤਨੀ ਦਾ ਪੁੱਤ ਹੱਥੋਂ ਕਤਲ      

ਆਵਾਰਾ ਪਸ਼ੂਆਂ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਉਣ ਲਈ ਨਗਰ ਨਿਗਮ ਦਾ ਹੋਰ ਸਟਾਫ਼ ਅਤੇ ਕੈਟਲ ਕੈਚਰ ਵਾਹਨਾਂ ਦੀ ਖਰੀਦਦਾਰੀ ਕਰੇਗਾ। ਬਿਹਾਰ ਅਤੇ ਉੱਤਰ ਪ੍ਰਦੇਸ਼  ਦੇ ਲੋਕ ਪਹਿਲਾਂ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਲੈ ਜਾਂਦੇ ਸਨ ਪਰ ਹੁਣ ਇਨ੍ਹਾਂ ਸੂਬਿਆਂ 'ਚ ਸਲਾਟਰ ਹਾਉਸ ਬੰਦ ਹੋਣ ਦੇ ਕਾਰਨ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਦੋਂ ਤੱਕ ਕੋਈ ਉਚਿਤ ਜਗ੍ਹਾਂ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਰੱਖਣ ਲਈ ਨਹੀਂ ਬਣਦੀ, ਓੁਦੋਂ ਤੱਕ ਨਗਰ ਨਿਗਮ ਇਸ ਸਮੱਸਿਆ ਦਾ ਸਮਾਧਾਨ ਨਹੀ ਕੱਢ ਸਕਦੀ ਕਿਉਂਕਿ ਸ਼ਹਿਰ ਦੇ ਤਿੰਨ ਪ੍ਰਮੁੱਖ ਪ੍ਰਾਈਵੇਟ ਗਊਸ਼ਾਲਾਂ ਦੇ ਅਧਿਕਾਰੀ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਨਹੀਂ ਲੈ ਸਕਦੇ ਕਿਉਂਕਿ ਉਨ੍ਹਾਂ ਦੇ ਕੋਲ ਪਸ਼ੂਆਂ ਨੂੰ ਰੱਖਣ ਲਈ ਵੱਖਰੀ ਜਗ੍ਹਾਂ ਉਪਲੱਬਧ ਨਹੀਂ ਹੈ। ਬੱਬਰ ਨੇ ਦੱਸਿਆ ਕਿ ਲੋਹਗੜ ਗੇਟ ਦੇ ਬਾਹਰ ਬਾਬਾ ਭੋੜੀਵਾਲਾ ਗਊਸ਼ਾਲਾ ਦੇ ਅਧਿਕਾਰੀ ਕਈ ਵਾਰ ਇਨ੍ਹਾਂ ਆਵਾਰਾ ਪਸ਼ੂਆਂ ਦੇ ਰੋਗ ਦਾ ਇਲਾਜ ਕਰਵਾਉਂਦੇ ਤਾਂ ਹਨ ਪਰ ਉਨ੍ਹਾਂ ਦੇ ਇੱਥੇ ਜ਼ਿਆਦਾ ਪਸ਼ੂਆਂ ਦੀ ਗਿਣਤੀ ਹੋਣ ਦੇ ਕਾਰਨ ਹੁਣ ਸਮਰੱਥਾ ਨਹੀ ਹੈ। ਜਦਕਿ ਸਭ ਤੋਂ ਪ੍ਰਮੁੱਖ ਪਿੰਜਰਾ ਪੋਲ ਗਊਸ਼ਾਲਾ ਦੇ ਪ੍ਰਧਾਨ ਜਸਵੰਤ ਡੋਗਰਾ ਨੇ ਸਪੱਸ਼ਟ ਕਹਿ ਦਿੱਤਾ ਕਿ ਆਵਾਰਾ ਅਤੇ ਬੀਮਾਰ ਪਸ਼ੂਆਂ ਨੂੰ ਰੱਖਣ ਦਾ ਉਨ੍ਹਾਂ ਦੇ ਕੋਲ ਨਾਂ ਤਾਂ ਕੋਈ ਪ੍ਰਬੰਧ ਹੈ ਅਤੇ ਨਾਂ ਹੀ ਵੱਖ ਜਗ੍ਹਾਂ ਹੈ। ਆਰਥਿਕ ਮੰਦੀ ਦੇ ਕਾਰਨ ਉਹ ਬੇਵੱਸ ਹਨ। ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਪਿੰਜਰਾ ਪੋਲ ਗਊਸ਼ਾਲਾ ਦੇ ਪ੍ਰਧਾਨ ਜਸਵੰਤ ਡੋਗਰਾ ਨੇ ਦੱਸਿਆ ਕਿ ਉਨ੍ਹਾਂ ਦੇ ਅਧੀਨ ਦੋ ਗਊਸ਼ਾਲਾਂ ਹਨ। ਇੱਕ ਘਿਓ ਮੰਡੀ ਦੇ ਅੰਦਰ ਅਤੇ ਦੂਜੀ ਵੱਲਾ ਫਾਟਕ ਦੇ ਕੋਲ, ਜਿਨ੍ਹਾਂ 'ਚ 900 ਦੇ ਕਰੀਬ ਬਲਦ ਅਤੇ ਵੱਛੇ ਹਨ। ਸਮਰੱਥਾ ਨਾਲੋਂ ਚਾਰ ਗੁਣਾ ਜ਼ਿਆਦਾ ਅਸੀਂ ਇਨ੍ਹਾਂ ਪਸ਼ੂਆਂ ਨੂੰ ਸੰਭਾਲਦੇ ਹਾਂ। ਜਿਨ੍ਹਾਂ 'ਚ ਦੁੱਧ ਵਾਲੀਆਂ ਗਊਆਂ ਦੀ ਗਿਣਤੀ ਬਹੁਤ ਘੱਟ ਹੈ। 

PunjabKesariਪਹਿਲਾਂ ਲੋਕ ਆਪਣੀ ਦੁਕਾਨਾਂ ਵਿੱਚ ਇਸ ਗਊਸ਼ਾਲਾ ਲਈ ਦਾਨ ਪਾਤਰ ਲਗਾਕੇ ਦਾਨ ਦਿੰਦੇ ਸਨ। ਜਦਕਿ ਨਗਰ ਨਿਗਮ ਹਰ ਸਾਲ ਪੰਜ ਲੱਖ ਰੂਪਏ ਇਨ੍ਹਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਕਰਣ ਨੂੰ ਦਿੰਦੀ ਸੀ। ਜੋ ਕਿ ਹੁਣ ਕਰੀਬ ਅੱਠ ਸਾਲਾਂ ਤੋਂ ਇਹ ਰਾਸ਼ੀ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹਿਰ ਵਿੱਚ ਗਊ ਭਗਤ ਨਾਮ ਦੇ ਭਗਤ ਹਨ ਪਰ ਕੋਈ ਗਊ ਨੂੰ ਦਾਨ ਨਹੀ ਕਰਦਾ। ਉਨ੍ਹਾਂ ਨੇ ਕਿਹਾ ਕਿ ਹਰੇਕ ਪਸ਼ੂ ਦੀ ਸੇਵਾ ਕਰਣ ਅਤੇ ਉਨ੍ਹਾਂ ਨੂੰ ਚਾਰਾ ਦੇਣ ਦਾ ਖ਼ਰਚ ਕਰੀਬ 150 ਰੁਪਏ ਤੋਂ 200 ਰੁਪਏ ਤੱਕ ਹੁੰਦਾ ਹੈ। ਸਾਡੀ ਕਮਾਈ ਘੱਟ ਅਤੇ ਖ਼ਰਚ ਜਿਆਦਾ ਹੈ। ਨਾ ਕੋਈ ਦਾਨ, ਨਾ ਕੋਈ ਸਰਕਾਰੀ ਮਦਦ ਮਿਲਦੀ ਹੈ। ਅਸੀਂਂ ਕਿਵੇਂ ਇਨ੍ਹਾਂ ਹੋਰ ਆਵਾਰਾ ਪਸ਼ੂਆਂ ਨੂੰ ਰੱਖ ਸੱਕਦੇ ਹਾਂ। ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਨਗਰ ਨਿਗਮ ਭਾਜਪਾ ਨੇਤਾ ਬਖਸ਼ੀ ਰਾਮ ਕੋਲੋਂ ਜਦੋਂ ਮਦਦ ਦੀ ਅਪੀਲ ਕੀਤੀ ਸੀ ਤਾਂ ਉਹ ਨਗਰ ਨਿਗਮ ਕਰਮਚਾਰੀ ਦੀ ਤਨਖ਼ਾਹ ਦੇਣ ਦਾ ਖਰਚਾ ਉਨ੍ਹਾਂ ਤੋਂ ਮੰਗਣ ਲੱਗੇ। ਹਾਥੀ ਗੇਟ 'ਤੇ ਸਥਿਤ ਐੱਸ. ਪੀ. ਸੀ. ਏ ਦੇ ਅਧਿਕਾਰੀ ਫੰਡ ਤਾਂ ਸਰਕਾਰ ਕੋਲੋਂ ਲੈਂਦੇ ਹਨ ਪਰ ਬੀਮਾਰ ਭੁੱਖੀਆਂ ਗਊਆਂ, ਬਲਦ ਵੱਲ ਧਿਆਨ ਨਹੀਂ ਦਿੰਦੇ। ਸਾਨੂੰ ਸਰਕਾਰ ਜੇਕਰ ਫੰਡ ਦੇਵੇ ਤਾਂ ਅਸੀ ਹੋਰ ਗਊਸ਼ਾਲਾਂ ਬਣਾਉਣ 'ਚ ਦੇਰੀ ਨਹੀ ਕਰਾਂਗੇ,“ਗਊ ਸਾਡੀ ਮਾਤਾ ਹੈ'' ਤਾਂ ਮਾਤਾ ਨੂੰ ਆਵਾਰਾ ਰੱਖਣਾ ਵੀ ਤਾਂ ਪਾਪ ਹੈ। ਹਾਲਾਤ ਨੂੰ ਵੇਖ ਕੇ ਆਪਣਾ ਪੱਖ ਰੱਖਦੇ ਹੋਏ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦੱਸਿਆ ਕਿ ਛੇਤੀ ਹੀ ਇਸ ਮੁੱਦੇ 'ਤੇ ਠੋਸ ਕਾਰਵਾਈ ਹੋਵੇਗੀ। ਨਵੀਂ ਗਊਸ਼ਾਲਾ ਦੀ ਉਸਾਰੀ ਕਰਕੇ ਅਤੇ ਪਸ਼ੂ ਜੋਨ ਦੇ ਅਧਿਕਾਰੀ ਨੂੰ ਸਾਧਨ, ਸੁਵਿਧਾਵਾਂ ਅਤੇ ਹੋਰ ਸਟਾਫ਼ ਦੇ ਕੇ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ 'ਚ ਸੰਕੋਚ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸ਼ਹਿਰ ਦੀ ਸਾਰੀਆਂ ਸਿਆਸੀ ਪਾਰਟੀਆਂ ਦੇ ਗਊ ਭਗਤਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਕਰਣ ਲਈ ਅਮਲੀ ਤੌਰ 'ਤੇ ਨਗਰ ਨਿਗਮ ਦਾ ਸਾਥ ਦੇਣ। ਪੰਜਾਬ ਸਰਕਾਰ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਦੀ ਮਦਦ ਕਰੇ।

ਇਹ ਵੀ ਪੜ੍ਹੋ : ਬਠਿੰਡਾ ਦੇ ਕੌਮੀ ਪੱਧਰ ਦੇ ਮੁਕੇਬਾਜ਼ ਦੀ ਮੌਤ, ਕੋਰੋਨਾ ਰਿਪੋਰਟ ਆਈ ਸੀ ਪਾਜ਼ੇਟਿਵ 


Anuradha

Content Editor

Related News