ਜ਼ਿਲ੍ਹੇ ’ਚ ਮਰੀਜ਼ਾਂ ਦੀ ਗਿਣਤੀ ਕਰੀਬ ਤਿੰਨ ਹਜ਼ਾਰ , ਸਰਕਾਰ ਨੇ ਭੇਜੀਆਂ 250 ਫਤਿਹ ਕਿੱਟਾਂ

Sunday, May 09, 2021 - 07:29 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਇਸ ਕਦਰ ਹਾਵੀ ਹੋ ਗਿਆ ਹੈ ਕਿ ਰੋਜ਼ਾਨਾਂ ਸੈਂਕੜਿਆਂ ਦੀ ਤਾਦਾਦ ’ਚ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋ ਰਹੀ ਹੈ। ਕੱਲ ਦੇਰ ਸ਼ਾਮ ਤੱਕ ਸਥਾਨਕ ਸਿਹਤ ਮਹਿਕਮੇ ਕੋਲ ਮਹਿਜ਼ 10 ਫਤਿਹ ਕਿੱਟਾਂ ਦੇ ਚਰਚੇ ਹੋਏ। ਜੇਕਰ ਅੱਜ ਸਰਕਾਰ ਵੱਲੋਂ ਫਤਿਹ ਕਿੱਟਾਂ ਦੀ ਸਪਲਾਈ ਦੀ ਗੱਲ ਕੀਤੀ ਜਾਵੇ ਤਾਂ ਬੇਹੱਦ ਹੈਰਾਨੀ ਹੁੰਦੀ ਹੈ। ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਮਹਿਜ਼ 250 ਕਿੱਟਾਂ ਦੀ ਸਪਲਾਈ ਹੀ ਕੀਤੀ ਗਈ ਹੈ, ਜਦੋਂਕਿ ਦੇਖਿਆ ਜਾਵੇ ਤਾਂ ਜ਼ਿਲ੍ਹੇ ਅੰਦਰ ਮਰੀਜ਼ਾਂ ਦੀ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਸ਼ਮਸ਼ਾਨਘਾਟ ’ਤੇ ਵੀ ਪਿਆ ਕੋਰੋਨਾ ਵਾਇਰਸ ਦੇ ਕਹਿਰ ਦਾ ਖੌਫਨਾਕ ਪਰਛਾਵਾਂ

ਇਹ ਪੁਸ਼ਟੀ ਸਿਵਲ ਸਰਜਨ ਡਾ: ਰੰਜੂ ਸਿੰਗਲਾ ਨੇ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੱਲ ਦੇਰ ਰਾਤ ਤੱਕ ਫਤਿਹ ਕਿੱਟਾਂ ਦੀ ਕਮੀ ਸੀ ਪਰ ਅੱਜ ਮਹਿਕਮੇ ਵੱਲੋਂ 250 ਫਤਿਹ ਕਿੱਟਾਂ ਦੀ ਸਪਲਾਈ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਕਿੱਟਾਂ ਮਰੀਜ਼ਾਂ ਨੂੰ ਵੰਡੀਆਂ ਜਾਣਗੀਆਂ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਮਰੀਜ਼ਾਂ ਦੀ ਗਿਣਤੀ ਦੇ ਮੁਕਾਬਲੇ ਫਤਿਹ ਕਿੱਟਾਂ ਦੀ ਗਿਣਤੀ ਨਾਮਾਤਰ ਹੈ। ਇਸਨੂੰ ਸਰਕਾਰ ਤੇ ਮਹਿਕਮੇ ਦੀ ਕਥਿਤ ਲਾਪਰਵਾਹੀ ਹੀ ਕਿਹਾ ਜਾ ਸਕਦਾ ਹੈ ਕਿ ਇਸ ਮਹਾਮਾਰੀ ਦੇ ਦੌਰ ’ਤੇ ਸੇਫ਼ਟੀ ਵਜੋਂ ਵਰਤੀਆਂ ਜਾਂਦੀਆਂ ਫਤਿਹ ਕਿੱਟਾਂ ਵੀ ਮਰੀਜ਼ਾਂ ਨੂੰ ਬਰਾਬਰ ਨਹੀਂ ਮਿਲ ਰਹੀਆਂ।

ਇਹ ਵੀ ਪੜ੍ਹੋ : ਖ਼ਤਰੇ ਦੀ ਘੰਟੀ : ਪੀ. ਜੀ. ਆਈ. ’ਚ ਹੋ ਸਕਦੀ ਹੈ ਆਕਸੀਜਨ ਦੀ ਕਮੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


Anuradha

Content Editor

Related News