ਇੰਟਰਨੈਸ਼ਨਲ ਨੰਬਰਾਂ ਤੋਂ ਫਿਰੌਤੀ ਮੰਗਣ ਦਾ ਮਾਮਲਾ : ਸਿਰਦਰਦੀ ਬਣਿਆ ‘ਗਾਮਾ’, ਏਜੰਸੀਆਂ ਵੀ ਭਾਲ ’ਚ

07/01/2022 6:27:04 PM

ਲੁਧਿਆਣਾ (ਰਾਜ) : ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਨਾਮ ਨਾਲ ਪੰਜਾਬ ਦੇ ਕਾਰੋਬਾਰੀਆਂ ਤੋਂ ਇੰਟਰਨੈਸ਼ਨਲ ਨੰਬਰਾਂ ਰਾਹੀਂ ਕਾਲ ਕਰਕੇ ਮੋਟੀ ਫਿਰੌਤੀ ਦੀ ਮੰਗ ਕਰਨ ਦੇ ਮਾਮਲੇ ਵਿਚ ਮੁੱਖ ਸਰਗਣਾ ਗਾਮਾ ਦੀ ਭਾਲ ਅਜੇ ਜਾਰੀ ਹੈ ਜੋ ਪੰਜਾਬ ਪੁਲਸ ਲਈ ਸਿਰਦਰਦੀ ਬਣਿਆ ਹੋਇਆ ਹੈ। ਇੰਨਾ ਹੀ ਨਹੀਂ, ਮੁਲਜ਼ਮ ਗਾਮਾ ਇੰਨਾ ਸ਼ਾਤਰ ਹੈ ਕਿ ਉਸ ਨੂੰ ਕਈ ਕੇਸਾਂ ਵਿਚ ਨੈਸ਼ਨਲ ਏਜੰਸੀਆਂ ਵੀ ਲੱਭ ਰਹੀਆਂ ਹਨ। ਪੁਲਸ ਸੂਤਰਾਂ ਮੁਤਾਬਕ ਗਾਮਾ ਬਹੁਤ ਹੀ ਦਿਮਾਗੀ ਮੁਲਜ਼ਮ ਹੈ ਜੋ ਕਈ ਭਾਸ਼ਾਵਾਂ ਦਾ ਗਿਆਨ ਰੱਖਦਾ ਹੈ ਅਤੇ ਹੁਲੀਆ ਬਦਲਣ ਵਿਚ ਵੀ ਮਾਹਰ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਉਹ ਮੋਬਾਇਲ ਦੀ ਵਰਤੋਂ ਘੱਟ ਕਰਦਾ ਹੈ। ਇਸ ਲਈ ਉਸ ਨੂੰ ਫੜਨ ਵਿਚ ਪੁਲਸ ਨੂੰ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ। ਉਸ ਦੀ ਭਾਲ ਵਿਚ ਪੁਲਸ ਦੀਆਂ ਟੀਮਾਂ ਬਿਹਾਰ ਅਤੇ ਹੋਰ ਜ਼ਿਲ੍ਹਿਆਂ ਤੱਕ ਵਿਚ ਜਾ ਕੇ ਆ ਚੁੱਕੀਆਂ ਹਨ ਪਰ ਪੁਲਸ ਦੇ ਪੁੱਜਣ ਤੋਂ ਪਹਿਲਾਂ ਹੀ ਉਹ ਗਾਇਬ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ’ਚ ਮੁੜ ਧਮਾਕਾ ਕਰਨਗੇ ਕੈਪਟਨ ਅਮਰਿੰਦਰ ਸਿੰਘ, ਜਲਦ ਹੋ ਸਕਦੈ ਵੱਡਾ ਐਲਾਨ

ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਕਮਿਸ਼ਨਰੇਟ ਪੁਲਸ ਨੇ ਫਿਰੌਤੀ ਮੰਗਣ ਵਾਲੇ ਰੈਕੇਟ ਦਾ ਭਾਂਡਾ ਭੰਨ੍ਹ ਕੇ ਦੋ ਮੁਲਜ਼ਮਾਂ ਅਫਜ਼ਲ ਅਬਦੁਲ ਅਤੇ ਸ਼ਕਤੀ ਸਿੰਘ ਨੂੰ ਬਿਲਾਸਪੁਰ ਤੋਂ ਕਾਬੂ ਕੀਤਾ ਸੀ ਜਿਸ ਤੋਂ ਬਾਅਦ ਪਤਾ ਲੱਗਾ ਕਿ ਇਹ ਦੋਵੇਂ ਰਾਜਾ ਬਾਬੂ ਦੇ ਕਹਿਣ ’ਤੇ ਕੰਮ ਕਰਦੇ ਹਨ। ਇਸ ਤੋਂ ਬਾਅਦ ਸਾਈਬਰ ਸੈੱਲ ਦੀ ਪੁਲਸ ਨੇ ਬਿਹਾਰ ਤੋਂ ਤੀਜੇ ਮੁਲਜ਼ਮ ਰਾਜਾ ਬਾਬੂ ਨੂੰ ਵੀ ਕਾਬੂ ਕਰ ਲਿਆ ਸੀ। ਰਾਜਾ ਬਾਬੂ ਦਾ ਪੁਲਸ ਰਿਮਾਂਡ ਹਾਸਲ ਕਰਕੇ ਜਦੋਂ ਉਸ ਤੋਂ ਪੁੱਛਗਿਛ ਕੀਤੀ ਗਈ ਤਾਂ ਪਤਾ ਲੱਗਾ ਕਿ ਇਸ ਸਭ ਦੇ ਪਿੱਛੇ ਅਸਲ ਸਰਗਣਾ ਗਾਮਾ ਹੈ ਜੋ ਬਿਹਾਰ ਦੇ ਹੀ ਇਕ ਛੋਟੇ ਜਿਹੇ ਜ਼ਿਲ੍ਹੇ ਵਿਚ ਬੈਠਾ ਸੀ। ਇਸ ਤੋਂ ਬਾਅਦ ਫਿਰ ਪੁਲਸ ਦੀਆਂ ਟੀਮਾਂ ਉਸ ਨੂੰ ਫੜਨ ਲਈ ਗਈਆਂ ਪਰ ਜਿਥੇ ਉਸ ਦੇ ਹੋਣ ਦਾ ਪਤਾ ਲੱਗਾ ਸੀ ਉਥੋਂ ਉਹ ਫਰਾਰ ਹੋ ਚੁੱਕਾ ਸੀ। ਹੁਣ ਪੁਲਸ ਲਗਾਤਾਰ ਉਸ ਨੂੰ ਲੱਭ ਰਹੀ ਹੈ।

ਇਹ ਵੀ ਪੜ੍ਹੋ : ਮੈਚ ਤੋਂ ਬਾਅਦ ਇੰਟਰਨੈਸ਼ਨਲ ਕਬੱਡੀ ਖਿਡਾਰੀ ਨੂੰ ਗੋਲ਼ੀ ਮਾਰਣ ਵਾਲੇ ਦੀ ਨਸ਼ੇ ਦੀ ਓਵਰਡੋਜ਼ ਕਾਰਣ ਮੌਤ

ਬਿਹਾਰ ਵਿਚ ਬੈਠ ਕੇ ਕਈ ਲੋਕਾਂ ਤੋਂ ਵਸੂਲੇ ਕਰੋੜਾਂ ਰੁਪਏ
ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਇਹ ਲੋਕ ਬਿਹਾਰ ਵਿਚ ਬੈਠ ਕੇ ਇਹ ਸਾਰਾ ਰੈਕੇਟ ਚਲਾ ਰਹੇ ਸਨ। ਪੁਲਸ ਨੇ ਇਸ ਵਿਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਹਥਿਆਰ ਵੀ ਬਰਾਮਦ ਕਰ ਲਏ ਸਨ ਪਰ ਮੁੱਖ ਮੁਲਜ਼ਮ ਗਾਮਾ ਫਿਰ ਵੀ ਫਰਾਰ ਹੈ। ਪੁਲਸ ਦਾ ਕਹਿਣਾ ਸੀ ਕਿ ਇਹ ਲੋਕ ਮੋਬਾਇਲ ਸਾਫਟਵੇਅਰ ਜ਼ਰੀਏ ਵਰਚੁਅਲ ਨੰਬਰਾਂ ਤੋਂ ਕਾਲ ਕਰਕੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਮ ਲੈ ਕੇ ਧਮਕਾ ਕੇ ਵਸੂਲੀ ਕਰਦੇ ਸਨ। ਮੁਲਜ਼ਮਾਂ ਨੇ ਲੋੜਵੰਦ ਲੋਕਾਂ ਦੇ ਬੈਂਕ ਅਕਾਊਂਟ ਦੀ ਸਾਰੀ ਡਿਟੇਲ ਅਤੇ ਏ. ਟੀ. ਐੱਮ. ਕਾਰਡ ਆਪਣੇ ਕੋਲ ਰੱਖੇ ਹੋਏ ਸਨ ਜੋ ਉਨ੍ਹਾਂ ਦੇ ਹੀ ਬੈਂਕ ਅਕਾਊਂਟ ਵਿਚ ਐਂਟਰੀ ਹੁੰਦਾ ਸੀ ਜਿਸ ਅਕਾਊਂਟ ਵਿਚ ਇਕ ਵਾਰ ਐਂਟਰੀ ਹੋਈ, ਉਸ ਵਿਚ ਮੁੜ ਨਹੀਂ ਕਰਵਾਈ ਜਾਂਦੀ ਸੀ। ਮੁਲਜ਼ਮਾਂ ਤੋਂ ਕਈ ਡੈਬਿਟ ਕਾਰਡ ਵੀ ਬਰਾਮਦ ਹੋਏ ਸਨ। ਪੁਲਸ ਦੇ ਮੁਤਾਬਕ ਕੁਝ ਹੀ ਮਹੀਨਿਆਂ ਵਿਚ ਮੁਲਜ਼ਮਾਂ ਨੇ ਕਰੋੜਾਂ ਰੁਪਏ ਦੀ ਵਸੂਲੀ ਕਰ ਲਈ ਸੀ।

ਇਹ ਵੀ ਪੜ੍ਹੋ : ਮੈਂ ਲਾਰੈਂਸ ਬਿਸ਼ਨੋਈ ਗਰੁੱਪ ਦਾ ਸ਼ੂਟਰ ਬੋਲ ਰਿਹਾ ਹਾਂ, 5 ਲੱਖ ਦੇ, ਨਹੀਂ ਤਾਂ ਜਾਵੇਗੀ ਜਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News