ਐੱਨ. ਆਰ. ਆਈ. ਔਰਤ ਨੇ ਜੇਠ ਸਮੇਤ ਖੋਲ੍ਹਿਆ ਸਹੁਰਿਆਂ ਦਾ ਕਾਲਾ ਚਿੱਠਾ
Thursday, Apr 05, 2018 - 04:24 PM (IST)

ਮੋਗਾ (ਆਜ਼ਾਦ) : ਐਨ. ਆਰ. ਆਈ ਔਰਤ ਨੇ ਆਪਣੇ ਪਤੀ ਅਤੇ ਸੁਹਰੇ ਪਰਿਵਾਰ ਦੇ ਮੈਂਬਰਾਂ 'ਤੇ ਉਸ ਦੇ ਲੱਖਾਂ ਰੁਪਏ ਹੜੱਪਣ ਤੋਂ ਆਪਣੇ ਜੇਠ 'ਤੇ ਕਈ ਵਾਰ ਜ਼ਬਰਦਸਤੀ ਕਰਨ ਦੇ ਦੋਸ਼ ਲਾਏ ਹਨ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰਕੇ ਕਥਿਤ ਦੋਸ਼ੀਆ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮੋਗਾ ਜ਼ਿਲ੍ਹੇ ਨਾਲ ਸਬੰਧਿਤ ਪੀੜਤ ਐਨ. ਆਰ. ਆਈ ਔਰਤ ਨੇ ਕਿਹਾ ਕਿ ਉਸ ਦਾ ਵਿਆਹ 16 ਮਾਰਚ, 2004 ਨੂੰ ਅੰਮ੍ਰਿਤਪਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਪਿੰਡ ਜੰਗੀਆਣਾ (ਬਰਨਾਲਾ) ਨਾਲ ਧਾਰਮਿਕ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਸ ਦੇ ਮਾਪਿਆ ਨੇ ਹੈਸੀਅਤ ਅਨੁਸਾਰ ਖਰਚਾ ਕਰਨ ਦੇ ਇਲਾਵਾ ਦਾਜ-ਦਹੇਜ ਵੀ ਦਿੱਤਾ। ਵਿਆਹ ਦੇ ਦੋ ਮਹੀਨੇ ਬਾਅਦ ਪੀੜਤਾ ਨਿਊਜ਼ੀਲੈਂਡ ਚਲੀ ਗਈ ਅਤੇ ਆਪਣੇ ਪਤੀ ਨੂੰ ਸੱਦਣ ਲਈ ਫਾਈਲ ਲਾ ਦਿੱਤੀ, ਜੋ ਕਿਸੇ ਕਾਰਨ ਰੱਦ ਹੋ ਗਈ। ਜਦੋਂ ਪੀੜਤਾ 2007 ਵਿਚ ਵਾਪਸ ਭਾਰਤ ਆਈ ਤਾਂ ਉਸ ਦੇ ਸੁਹਰੇ ਪਰਿਵਾਰ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ ਜਾਣ-ਬੁੱਝ ਕੇ ਆਪਣੇ ਪਤੀ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਲੈ ਕੇ ਗਈ। ਇਸ ਉਪਰੰਤ ਉਹਵਾਪਸ ਨਿਊਜ਼ੀਲੈਂਡ ਚਲੀ ਗਈ ਅਤੇ ਹਰ ਮਹੀਨੇ ਕਰੀਬ 50-60 ਹਜ਼ਾਰ ਰੁਪਏ ਭੇਜਦੀ ਰਹੀ। ਜਦੋਂ ਉਹ 27 ਜਨਵਰੀ, 2018 ਨੂੰ ਇੰਡੀਆ ਆਈ ਤਾਂ ਆਪਣੇ ਜੇਠ ਪਰਮਜੀਤ ਸਿੰਘ ਨਾਲ ਪੇਕੇ ਪਿੰਡ ਆਈ ਤਾਂ ਪਰਿਵਾਰਕ ਮੈਂਬਰ ਬਾਹਰ ਗਏ ਹੋਣ ਕਰਕੇ ਉਸਨੂੰਇੱਕਲੀ ਵੇਖ ਕੇ ਜੇਠ ਉਸ ਨਾਲ ਕਥਿਤ ਛੇੜਛਾੜ ਕਰਨ ਲੱਗ ਪਿਆ। ਇਸ ਦੌਰਾਨ ਜੇਠ ਨੇ ਕਿਹਾ ਕਿ ਜੇਕਰ ਉਸ ਨੇ ਕਿਸੇ ਨੂੰ ਦੱਸਿਆ ਕਿ ਉਹ ਉਸ ਨੂੰ ਘਰੋਂ ਕਢਵਾ ਦੇਵੇਗਾ।
ਪੀੜਤਾ ਨੇ ਕਿਹਾ ਕਿ 3 ਮਾਰਚ ਨੂੰ ਉਸ ਦੇ ਜੇਠ ਨੇ ਫਿਰ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ, ਜਿਸ ਤੋਂ ਬਾਅਦ ਉਸ ਦੇ ਪਤੀ ਅਤੇ ਸੁਹਰੇ ਪਰਿਵਾਰ ਵਾਲਿਆ ਨੇ ਉਸ ਨੂੰ ਅਤੇ ਸਹੁਰਿਆਂ ਨੂੰ ਸਮਝਾਉਣ ਆਏ ਉਸ ਦੇ ਭਰਾ ਨੂੰ ਗਾਲ੍ਹਾਂ ਕੱਢਦਿਆਂ ਘਰੋਂ ਬਾਹਰ ਕੱਢ ਦਿੱਤਾ। ਪੀੜਤਾ ਨੇ ਕਿਹਾ ਕਿ ਇਸ ਤਰ੍ਹਾਂ ਉਸ ਦੇ ਪਤੀ ਅੰਮ੍ਰਿਤਪਾਲ ਸਿੰਘ, ਜੇਠ ਪਰਮਜੀਤ ਸਿੰਘ, ਜੇਠਾਣੀ ਮਨਦੀਪ ਕੌਰ ਅਤੇ ਜਗਰੂਪ ਸਿੰਘ ਸਾਰੇ ਨਿਵਾਸੀ ਪਿੰਡ ਜੰਗੀਆਣਾ ਨੇ ਕਥਿਤ ਮਿਲੀ-ਭੁਗਤ ਕਰਕੇ ਉਸ ਨਾਲ 90 ਲੱਖ ਰੁਪਏ ਦੀ ਠੱਗੀ ਮਾਰੀ ਹੈ ਅਤੇ ਉਸ ਦੇ ਜੇਠ ਵੱਲੋਂ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।