ਮਹਿਲਾ ਮਿੱਤਰ ਤੋਂ ਤੰਗ ਆ ਕੇ ਐੱਨ.ਆਰ.ਆਈ. ਨੇ ਚੁੱਕਿਆ ਖੌਫਨਾਕ ਕਦਮ...
Monday, Mar 31, 2025 - 07:15 PM (IST)

ਬੁਢਲਾਡਾ (ਬਾਂਸਲ) : ਵਿਦੇਸ਼ (ਦੁਬਈ) ਤੋਂ ਪਰਤੇ ਪਰਵਾਸੀ ਭਾਰਤੀ ਨੌਜਵਾਨ ਤੋਂ ਪੈਸੇ ਵਸੂਲਣ ਲਈ ਉਸਦੀ ਮਹਿਲਾ ਮਿੱਤਰ ਵੱਲੋਂ ਤੰਗ ਪ੍ਰੇਸ਼ਾਨ ਕਰਨ 'ਤੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪੁਲਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਉਕਤ ਔਰਤ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਛੇਵੀਂ ਜਮਾਤ ਦੇ ਵਿਦਿਆਰਥੀ ਬਣਾ'ਤੇ ਨਸ਼ਾ ਤਸਕਰ! ਪਿਓ ਨੇ ਰੋਕਿਆ ਤਾਂ...
ਇਸ ਸਬੰਧੀ ਪਿੰਡ ਮੱਲ ਸਿੰਘਵਾਲਾ ਦੇ ਵਸਨੀਕ ਹਰਭਜਨ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਗੁਰਪ੍ਰੀਤ ਸਿੰਘ (32 ਸਾਲਾ) ਜੋ ਪਿਛਲੇ 8 ਸਾਲਾਂ ਤੋਂ ਦੁਬਈ ਵਿਖੇ ਕੰਮਕਾਜ ਲਈ ਗਿਆ ਹੋਇਆ ਸੀ। ਜਿਸ ਦੀ ਪਿੰਡ ਗਾਮੀਵਾਲਾ ਦੀ ਰਹਿਣ ਵਾਲੀ ਇੱਕ ਔਰਤ ਨਾਲ ਦੋਸਤੀ ਸੀ। ਉਸ ਦਾ ਲੜਕਾ ਕੁਝ ਸਮਾਂ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ ਅਤੇ ਉਕਤ ਔਰਤ ਉਸ ਤੋਂ ਪੈਸੇ ਲੈਣ ਲਈ ਦਬਾਅ ਪਾਉਂਦਿਆਂ ਤੰਗ ਪ੍ਰੇਸ਼ਾਨ ਕਰ ਰਹੀ ਸੀ। ਇਸੇ ਕਾਰਨ ਉਸ ਦੇ ਲੜਕੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੇ ਪਿਤਾ ਹਰਭਜਨ ਸਿੰਘ ਦੇ ਬਿਆਨਾਂ ’ਤੇ ਏ ਐੱਸ ਆਈ ਸੁਖਮੰਦਰ ਸਿੰਘ ਨੇ ਗੁਰਪ੍ਰੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ਹੇਠ ਔਰਤ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ 2 ਪੁੱਤਰ ਹਨ ਜਿਸ ਵਿੱਚ ਗੁਰਪ੍ਰੀਤ ਸਭ ਤੋਂ ਛੋਟਾ ਸੀ। ਪਰਿਵਾਰ ਵਿੱਚ ਉਸਦੇ ਵਿਆਹ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ ਪ੍ਰੰਤੂ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਗਿਆ।
ਔਰਤਾਂ ਲਈ ਯਾਤਰਾ ਕਰਨਾ ਹੋਵੇਗਾ ਆਸਾਨ, ਕੱਲ੍ਹ ਤੋਂ ਸ਼ੁਰੂ ਹੋ ਰਹੀ ਇਹ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8