ਹਰਿਆਣਾ ਸਰਕਾਰ ਨੂੰ ਗੇਟ ਖੋਲ੍ਹਣ ਲਈ ਮਜ਼ਬੂਰ ਕਰਨ ਵਾਲੇ NRI ਸਿੱਖ ਨੇ ਕੀਤੀ ਕਾਨਫਰੰਸ
Wednesday, Sep 11, 2019 - 05:37 PM (IST)
ਫਹਿਤਗੜ੍ਹ ਸਾਹਿਬ (ਜਗਦੇਵ) - ਐੱਨ.ਆਰ.ਆਈ ਸਿੱਖ ਨੌਜਵਾਨ ਗੁਰਜੀਤ ਸਿੰਘ ਝਾਮਪੁਰ ਨੇ ਕੁਝ ਦਿਨ ਪਹਿਲਾਂ ਹੜ੍ਹਾ ਦੇ ਪਾਣੀ ਨੂੰ ਹਰਿਆਣਾ 'ਚ ਦਾਖਲ ਹੋਣ ਲਈ ਹਰਿਆਣਾ ਸਰਕਾਰ ਨੂੰ ਗੇਟ ਖੋਲ੍ਹਣ ਲਈ ਮਜ਼ਬੂਰ ਕਰ ਦਿੱਤਾ ਸੀ। ਦੱਸ ਦੇਈਏ ਕਿ ਉਕਤ ਨੌਜਵਾਨ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਹਾਂਸੀ ਬੁਟਾਣਾਂ ਨਹਿਰ ਦੇ ਗੇਂਟ 'ਤੇ ਚੜ੍ਹ ਕੇ ਖੁਦਕੁਸ਼ੀ ਕਰਨ ਦੀ ਧਮਕੀ ਕਰਨ ਦੀ ਧਮਕੀ ਦਿੱਤੀ ਸੀ, ਜਿਸ ਦੀ ਧਮਕੀ ਤੋਂ ਬਾਅਦ ਹਰਿਆਣਾ ਸਰਕਾਰ ਗੇਟ ਖੋਲ੍ਹਣ ਲਈ ਮਜ਼ਬੂਰ ਹੋ ਗਈ ਸੀ। ਉਕਤ ਨੌਜਵਾਨ ਨੇ ਅੱਜ ਫਤਿਹਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਦੇ ਨੇੜਲੇ ਸੂਬਿਆ ਵਲੋਂ ਪੰਜਾਬ ਨੂੰ ਢਾਹ ਲਾਉਣ ਲਈ ਸਾਜਸ਼ਾਂ ਕੀਤੀਆਂ ਜਾ ਰਹੀ ਹਨ। ਹਾਸ਼ੀ ਬੁਟਾਣਾ ਨਹਿਰ ਹਰਿਆਣਾ ਸਰਕਾਰ ਤੇ ਪ੍ਰਸ਼ਾਸਨ ਵਲੋਂ ਬੰਦ ਕਰਕੇ ਘੱਘਰ ਦਰਿਆ ਨੂੰ ਹੜ੍ਹ ਦਾ ਕਾਰਨ ਬਣਾ ਰਹੀਆਂ ਹਨ, ਜਿਸ ਨੂੰ ਖੁੱਲ੍ਹਵਾਉਣ ਲਈ ਉਸ ਨੇ ਆਪਣੀ ਜਾਨ ਦੀ ਬਾਜ਼ੀ ਲਗਾ ਕੇ ਨਹਿਰ ਦੇ ਗੇਟ ਖੁੱਲ੍ਹਵਾ ਦਿੱਤੇ, ਜਿਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ।
ਉਨ੍ਹਾਂ ਕਿਹਾ ਕਿ ਇਸ ਬਾਰੇ ਮੌਸਮ ਵਿਭਾਗ ਵਲੋਂ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਕਿ 72 ਘੰਟੇ ਲਗਾਤਾਰ ਬਾਰਿਸ਼ ਹੋਵੇਗੀ, ਜਿਸ ਸਦਕਾ ਵਿਭਾਗ ਵਲੋਂ ਥੋੜਾ-ਥੋੜਾ ਪਾਣੀ ਜਮ੍ਹਾ ਕਰਕੇ ਛੱਡਿਆ ਜਾ ਸਕਦਾ ਸੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਨੂੰ ਮੁੜ ਵਸੇਬੇ ਦੇ ਨਾਲ-ਨਾਲ ਉਨ੍ਹਾਂ ਦੇ ਕਰਜ਼ੇ ਮੁਆਫ ਕੀਤੇ ਜਾਣ ਅਤੇ ਕਿਸਾਨਾਂ ਨੂੰ ਬਿਜਾਈ ਲਈ ਖਾਦਾਂ ਮੁਫਤ ਮੁਹੱਈਆ ਕਰਵਾਇਆ ਜਾਣ। ਇਸੇ ਨਾਲ ਹੀ ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਦਿੱਤੀ ਜਾਣ ਵਾਲੀ ਮਦਦ ਦਾ ਸਾਰਾ ਖਰਚ ਬੀ. ਬੀ. ਐੱਮ. ਬੀ. ਵਿਭਾਗ ਦੇ ਸਿਰ ਪਾਇਆ ਜਾਵੇ।