NRI ਰਣਜੀਤ ਪਵਾਰ ਦੇ ਕਤਲ ਮਾਮਲੇ ''ਚ ਆਇਆ ਜ਼ਬਰਦਸਤ ਮੋੜ, ਹੋਇਆ ਹੈਰਾਨ ਕਰਦਾ ਵੱਡਾ ਖੁਲਾਸਾ!

10/05/2015 5:19:17 PM

ਜਲੰਧਰ-ਪੰਜਾਬ ''ਚ ਕਤਲ ਕੀਤੇ ਗਏ ਐੱਨ. ਆਰ. ਆਈ. ਰਣਜੀਤ ਸਿੰਘ ਦੇ ਮਾਮਲੇ ''ਚ ਇਕ ਹੈਰਾਨ ਕਰਦਾ ਵੱਡਾ ਖੁਲਾਸਾ ਹੋਇਆ ਹੈ, ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਸਲ ''ਚ ਪੰਜਾਬ ਪੁਲਸ ਵਲੋਂ ਅੰਤਿਮ ਸੰਸਕਾਰ ਲਈ ਜਿਹੜੀ ਲਾਸ਼ ਇੰਗਲੈਂਡ ਭੇਜੀ ਗਈ ਸੀ, ਉਹ ਰਣਜੀਤ ਪਵਾਰ ਦੀ ਨਹੀਂ ਸੀ। ਇਸ ਗੱਲ ਦਾ ਪਤਾ ਉਸ ਸਮੇਂ ਲੱਗਿਆ, ਜਦੋਂ ਰਣਜੀਤ ਦਾ ਡੀ. ਐੱਨ. ਏ. ਉਸ ਦੇ ਭਰਾ ਨਾਲ ਨਹੀਂ ਮਿਲਿਆ। 
ਰਣਜੀਤ ਪਵਾਰ ਦੀ ਡੀ. ਐੱਨ. ਏ. ਰਿਪੋਰਟ ਨੇ ਪੰਜਾਬ ਪੁਲਸ ਨੂੰ ਕਈ ਸਵਾਲਾਂ ਦੇ ਘੇਰੇ ''ਚ ਖੜ੍ਹਾ ਕਰ ਦਿੱਤਾ ਹੈ। ਰਣਜੀਤ ਪਵਾਰ ਦਾ ਕਤਲ ਹੋਣ ਤੋਂ ਬਾਅਦ ਉਸ ਦਾ ਇੰਗਲੈਂਡ ਬੈਠਾ ਪਰਿਵਾਰ ਉਸ ਦੀ ਲਾਸ਼ ਮੰਗ ਰਿਹਾ ਸੀ ਅਤੇ ਪੁਲਸ ਨੇ ਲਾਸ਼ ਦਾ ਡੀ. ਐੱਨ. ਏ. ਟੈਸਟ ਲੈ ਕੇ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸਨੂੰ ਇੰਗਲੈਂਡ ਭੇਜ ਦਿੱਤਾ। ਹੁਣ ਇੰਗਲੈਂਡ ''ਚ ਹੋਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲਾਸ਼ ਭੇਜੀ ਗਈ ਸੀ, ਉਹ ਰਣਜੀਤ ਪਵਾਰ ਦੀ ਨਹੀਂ ਹੈ। 
ਵੱਡਾ ਸਵਾਲ ਤਾਂ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਲਾਸ਼ ਪਵਾਰ ਦੀ ਨਹੀਂ ਹੈ ਤਾਂ ਫਿਰ ਪਵਾਰ ਕਿੱਥੇ ਹਨ। ਉਸ ਦਾ ਕਤਲ ਹੋਇਆ ਵੀ ਹੈ ਜਾਂ ਨਹੀਂ ਅਤੇ ਜੇਕਰ ਹੋਇਆ ਤਾਂ ਲਾਸ਼ ਕਿੱਥੇ ਹੈ। ਇਨ੍ਹਾਂ ਗੱਲਾਂ ਦੀ ਪੁਸ਼ਟੀ ਰਣਜੀਤ ਪਵਾਰ ਦੇ ਰਿਸ਼ਤੇਦਾਰਾਂ ਨੇ ਕੀਤੀ ਹੈ। 
ਜ਼ਿਕਰਯੋਗ ਹੈ ਕਿ ਜੁਲਾਈ ''ਚ ਐੱਨ. ਆਰ. ਆਈ. ਰਣਜੀਤ ਸਿੰਘ ਪਵਾਰ ਭਾਰਤ ਆਇਆ ਸੀ ਅਤੇ ਏਅਰਪੋਰਟ ਤੋਂ ਹੀ ਉਸ ਦੇ ਦੋਸਤ ਨੇ ਉਸ ਨੂੰ ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ। ਬਾਅਦ ''ਚ ਉਸ ਦੀ ਲਾਸ਼ ਮਿਲੀ ਸੀ ਅਤੇ ਉਸ ਦੇ ਕਤਲ ਦਾ ਦੋਸ਼ ਉਸ ਦੇ ਦੋਸਤ ਅਤੇ ਬਿਜ਼ਨੈੱਸ ਪਾਰਟਨਰ ''ਤੇ ਹੀ ਲੱਗੇ ਸਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

News Editor

Related News